
ਉਥੇ ਹੀ ਗਰੁਪ 'ਤੇ 32 ਯੂਜ਼ਰਸ ਇਕੱਠੇ ਆਡੀਓ ਚੈਟ 'ਤੇ ਵੀ ਜੁੜ ਸਕਦੇ ਹਨ। ਇਸ ਅਡਵਾਂਸ ਫ਼ੀਚਰ ਤੋਂ ਇਸ ਨੂੰ ਯੂਜ਼ ਕਰਨ ਵਾਲੇ ਯੂਜ਼ਰਸ ਨੂੰ ਵੀ ਫ਼ਾਈਦਾ ਹੋਵੇਗਾ। ਦਸ ਦਈਏ ਕਿ..
ਫ਼ੋਟੋ ਸ਼ੇਅਰਿੰਗ ਪਲੇਟਫ਼ਾਰਮ ਨੂੰ ਸਪੋਰਟ ਕਰਨ ਵਾਲਾ ਸਨੈਪਚੈਟ ਐਪ ਹੁਣ ਜ਼ਿਆਦਾ ਅਡਵਾਂਸ ਹੋ ਗਿਆ ਹੈ। ਇਸ ਐਪ 'ਚ 16 ਯੂਜ਼ਰ ਇਕੱਠੇ ਵੀਡੀਓ ਗਰੁਪ ਚੈਟ ਕਰ ਸਕਦੇ ਹਨ। ਉਥੇ ਹੀ ਗਰੁਪ 'ਤੇ 32 ਯੂਜ਼ਰਸ ਇਕੱਠੇ ਆਡੀਓ ਚੈਟ 'ਤੇ ਵੀ ਜੁੜ ਸਕਦੇ ਹਨ। ਇਸ ਅਡਵਾਂਸ ਫ਼ੀਚਰ ਤੋਂ ਇਸ ਨੂੰ ਯੂਜ਼ ਕਰਨ ਵਾਲੇ ਯੂਜ਼ਰਸ ਨੂੰ ਵੀ ਫ਼ਾਈਦਾ ਹੋਵੇਗਾ। ਦਸ ਦਈਏ ਕਿ ਇਸ ਐਪ ਨੂੰ ਯੂਜ਼ਰ ਗੂਗਲ ਪਲੇ ਸਟੋਰ ਤੋਂ ਫ਼ਰੀ ਇਨਸਟਾਲ ਕਰ ਸਕਦੇ ਹਨ।
Snapchat
ਇੂਸ ਤਰ੍ਰਾਂ ਯੂਜ਼ ਕਰੋ ਇਹ ਫ਼ੀਚਰ
ਜਦੋਂ ਤੁਸੀਂ ਇਸ ਐਪ ਤੋਂ ਕਿਸੇ ਦੂਜੇ ਯੂਜ਼ਰ ਨੂੰ ਵੀਡੀਓ ਕਾਲ ਕਰਦੇ ਹੋ ਤਾਂ ਕਾਲ ਕਨੈਕਟ ਹੋਣ ਤੋਂ ਬਾਅਦ ਵੀਡੀਓ ਆਇਕਾਨ 'ਤੇ ਫਿਰ ਤੋਂ ਟੈਪ ਕਰੋ। ਹੁਣ ਨਵੇਂ ਯੂਜ਼ਰ ਨੂੰ ਵੀਡੀਓ ਕਾਲ 'ਤੇ ਲੈਣ ਦਾ ਆਪਸ਼ਨ ਆ ਜਾਵੇਗਾ। ਇਸ ਤਰ੍ਹਾਂ ਤੁਸੀਂ 15 ਯੂਜ਼ਰਸ ਨੂੰ ਜੋੜ ਸਕਦੇ ਹੋ।
Snapchat
ਸਨੈਪਚੈਟ ਨੂੰ ਹੋਇਆ ਸੀ 8 ਹਜ਼ਾਰ ਕਰੋਡ਼ ਦਾ ਘਾਟਾ
ਸਨੈਪਚੈਟ ਨੂੰ ਇਸ ਸਾਲ ਫ਼ਰਵਰੀ ਦੇ ਮਹੀਨੇ 'ਚ 1.3 ਅਰਬ ਡਾਲਰ (ਕਰੀਬ 8419 ਕਰੋਡ਼ ਰੁਪਏ) ਦਾ ਨੁਕਸਾਨ ਹੋਇਆ ਸੀ। ਦਰਅਸਲ, ਰਿਐਲਟੀ ਟੀਵੀ ਸਟਾਰ ਕਾਇਲੀ ਜ਼ੇਨਰ ਨੇ ਇਕ ਟਵੀਟ ਕੀਤਾ ਸੀ, ਹੁਣ ਕੀ ਮੇਰੀ ਤਰ੍ਹਾਂ ਕੋਈ ਹੋਰ ਵੀ ਸਨੈਪਚੈਟ ਨਹੀਂ ਯੂਜ਼ ਕਰਦਾ ਹੈ ਜਾਂ ਫ਼ਿਰ ਸਿਰਫ਼ ਮੈਂ ਹੀ ਹਾਂ ? ਜ਼ੇਨਰ ਦੇ 2.45 ਕਰੋਡ਼ ਫ਼ਾਲੋਵਰਸ ਤਕ ਇਹ ਟਵੀਟ ਪੁੱਜਣ ਤੋਂ ਬਾਅਦ ਲੋਕਾਂ ਨੇ ਵੀ ਸਨੈਪਚੈਟ ਅਤੇ ਇਸ ਦੇ ਡਿਜ਼ਾਈਨ ਨੂੰ ਲੈ ਕੇ ਟਵੀਟ ਕਰਨਾ ਸ਼ੁਰੂ ਕਰ ਦਿਤਾ। ਜਿਸ ਦੇ ਚਲਦੇ ਸਨੈਪਚੈਟ ਦੀ ਪੈਰੇਂਟ ਕੰਪਨੀ ਸਨੈਪ ਇੰਕ ਦੇ ਸ਼ੇਅਰ 8 ਫ਼ੀ ਸਦੀ ਤਕ ਡਿੱਗ ਗਏ।
Snapchat
ਸਨੈਪਚੈਟ ਦੇ ਫ਼ੀਚਰਸ
ਸਾਈਜ਼: ਸਮਾਰਟਫ਼ੋਨ ਦੇ ਮਾਡਲ 'ਤੇ ਨਿਰਭਰ
ਇਨਸਟਾਲ: 50 ਕਰੋਡ਼ ਤੋਂ ਜ਼ਿਆਦਾ
ਐਂਡਰਾਇਡ: ਸਮਾਰਟਫ਼ੋਨ ਦੇ ਮਾਡਲ 'ਤੇ ਨਿਰਭਰ
ਰੇਟਿੰਗ: 5 'ਚੋਂ 4 ਸਟਾਰ ਰੇਟਿੰਗ (1.5 ਕਰੋਡ਼ ਯੂਜ਼ਰ ਦੁਆਰਾ)