
ਫੇਸਬੁੱਕ ਨੂੰ ਸਟਾਰਟਅਪ ਤੋਂ ਡਿਜੀਟਲ ਸੈਕਟਰ ਦਾ ਮੋਹਰੀ ਬਣਾਉਣ ’ਚ ਨਿਭਾਈ ਅਹਿਮ ਭੂਮਿਕਾ
ਵਾਸ਼ਿੰਗਟਨ: ਫੇਸਬੁੱਕ ਦੀ ਮਲਕੀਅਤ ਵਾਲੀ ਮੇਟਾ ਦੀ ਸੀਓਓ ਸ਼ੈਰਲ ਸੈਂਡਬਰਗ ਨੇ ਅਧਿਕਾਰਤ ਤੌਰ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੈਂਡਬਰਗ ਨੇ 14 ਸਾਲਾਂ ਲਈ ਸੋਸ਼ਲ ਨੈੱਟਵਰਕ 'ਤੇ ਦੂਜੇ ਸਭ ਤੋਂ ਮਹੱਤਵਪੂਰਨ ਕਾਰਜਕਾਰੀ ਵਜੋਂ ਕੰਮ ਕੀਤਾ ਹੈ। ਮੇਟਾ ਨੇ ਚੀਫ ਡਿਵੈਲਪਮੈਂਟ ਅਫਸਰ ਜੇਵੀਅਰ ਓਲੀਵਾਨ ਨੂੰ ਨਵਾਂ ਸੀਓਓ ਨਿਯੁਕਤ ਕੀਤਾ ਹੈ, ਜਿਨ੍ਹਾਂ ਨੇ 1 ਅਗਸਤ ਤੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
Meta announces COO Sheryl Sandberg's resignation
ਕੰਪਨੀ ਨੇ ਅਮਰੀਕਾ ਵਿਚ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਕੋਲ ਇਕ ਫਾਈਲਿੰਗ ਵਿਚ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਸੈਂਡਬਰਗ 30 ਸਤੰਬਰ ਤੱਕ ਇਕ ਮੇਟਾ ਕਰਮਚਾਰੀ ਵਜੋਂ ਕੰਮ ਕਰਦੀ ਰਹੇਗੀ, ਜਿਸ ਤੋਂ ਬਾਅਦ ਉਹ ਬੋਰਡ ਦੀ ਮੈਂਬਰ ਵਜੋਂ ਕੰਪਨੀ ਨਾਲ ਜੁੜੀ ਰਹੇਗੀ।
ਵਾਲ ਸਟਰੀਟ ਜਰਨਲ ਨੇ ਜੂਨ ਵਿਚ ਇਕ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿਚ ਖੁਲਾਸਾ ਹੋਇਆ ਸੀ ਕਿ ਮੇਟਾ ਦੇ ਸੀਓਓ ਸ਼ੈਰਲ ਸੈਂਡਬਰਗ ਨੇ ਨਿੱਜੀ ਕਾਰਨਾਂ ਲਈ ਕੰਪਨੀ ਦੇ ਸਰੋਤਾਂ ਦੀ ਵਰਤੋਂ ਕੀਤੀ ਸੀ। ਇਹ ਜਾਂਚ ਅਧੀਨ ਹੈ। META ਦੀ ਚੀਫ ਆਪਰੇਟਿੰਗ ਅਫਸਰ ਸ਼ੈਰਲ ਸੈਂਡਬਰਗ ਨੇ 2 ਜੂਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੈਂਡਬਰਗ ਅਤੇ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਨੈੱਟਵਰਕ ਨੂੰ ਵਿਕਸਿਤ ਕਰਨ ਲਈ ਮਿਲ ਕੇ ਕੰਮ ਕੀਤਾ ਹੈ।