IRCTC 'ਤੇ ਕਾਊਂਟਰ ਟਿਕਟ ਨੂੰ ਆਨਲਾਈਨ ਕੈਂਸਲ ਕਰਨ ਦਾ ਤਰੀਕਾ 
Published : Jun 5, 2018, 4:23 pm IST
Updated : Jun 5, 2018, 4:23 pm IST
SHARE ARTICLE
IRCTC
IRCTC

ਕਈ ਵਾਰ ਅਸੀਂ ਕਿਤੇ ਜਾਣ ਲਈ ਪਹਿਲਾਂ ਹੀ ਕਾਊਂਟਰ ਟਿਕਟ ਲੈ ਲੈਂਦੇ ਹਾਂ ਪਰ ਤੈਅ ਸਮੇਂ 'ਤੇ ਪਲਾਨ ਨਹੀਂ ਬਣ ਪਾਉਣ ਕਾਰਨ ਉਸ ਨੂੰ ਕੈਂਸਲ ਕਰਨਾ ਪੈਂਦਾ ਹੈ। ਜਾਣੋ ਕਿਸ ਤ...

ਕਈ ਵਾਰ ਅਸੀਂ ਕਿਤੇ ਜਾਣ ਲਈ ਪਹਿਲਾਂ ਹੀ ਕਾਊਂਟਰ ਟਿਕਟ ਲੈ ਲੈਂਦੇ ਹਾਂ ਪਰ ਤੈਅ ਸਮੇਂ 'ਤੇ ਪਲਾਨ ਨਹੀਂ ਬਣ ਪਾਉਣ ਕਾਰਨ ਉਸ ਨੂੰ ਕੈਂਸਲ ਕਰਨਾ ਪੈਂਦਾ ਹੈ। ਜਾਣੋ ਕਿਸ ਤਰ੍ਹਾਂ ਤੁਸੀਂ IRCTC ਦੀ ਸਾਈਟ 'ਤੇ ਕਾਊਂਟਰ ਟਿਕਟ ਕੈਂਸਲ ਕਰ ਸਕਦੇ ਹੋ। ਸੱਭ ਤੋਂ ਪਹਿਲਾਂ IRCTC ਦੀ ਸਾਈਟ 'ਤੇ ਜਾਉ ਅਤੇ ਉਸ ਤੋਂ ਬਾਅਦ ਸੱਜੇ ਪਾਸੇ ਉਤੇ ਕਾਊਂਟਰ ਟਿਕਲ ਕੈਂਸਲੇਸ਼ਨ ਆਪਸ਼ਨ 'ਤੇ ਕਲਿਕ ਕਰੋ।

Ticket bookingTicket booking

ਹੁਣ ਤੁਹਾਡੇ ਕੋਲ ਇਕ ਨਵੀਂ ਵਿੰਡੋ ਖੁਲੇਗੀ। ਇਸ ਵਿਚ ਅਪਣਾ ਪਸੈਂਜਰ ਨੇਮ ਰਿਕਾਰਡ ਨੰਬਰ (PNR), ਟ੍ਰੇਨ ਨੰਬਰ ਅਤੇ ਕੈਪਚਾ ਪਾਉ। ਇਸ ਦੀ ਪੁਸ਼ਟੀ ਕਰਨ ਲਈ ਚੈਕ ਸਿਲੈਕਟ ਕਰੋ। ਸਿਲੈਕਟ ਕਰਨ ਦਾ ਮਤਲਬ ਹੈ ਕਿ ਤੁਸੀਂ ਪੂਰੀ ਪ੍ਰਕਿਰਿਆ ਅਤੇ ਸਾਰੇ ਨਿਯਮਾਂ ਨਾਲ ਸਹਿਮਤ ਹੋ। ਸਬਮਿਟ ਕਰਨ ਤੋਂ ਬਾਅਦ ਯੂਜ਼ਰ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਵਨ ਟਾਈਮ ਪਾਸਵਰਡ (OTP) ਦਾ ਮੈਸੇਜ ਆਵੇਗਾ।  ਬਾਕਸ ਵਿਚ OTP ਐਂਟਰ ਕਰੋ ਅਤੇ ਸਬਮਿਟ 'ਤੇ ਕਲਿਕ ਕਰੋ।

ticket cancelationticket cancelation

ਇਸ ਤੋਂ ਬਾਅਦ ਤੁਹਾਨੂੰ ਸਕ੍ਰੀਨ 'ਤੇ ਤੁਹਾਡੇ PNR ਦੀ ਜਾਣਕਾਰੀ ਦਿਖੇਗੀ। ਇਕ ਵਾਰ ਇਸ ਜਾਣਕਾਰੀ ਨੂੰ ਵੈਰਿਫ਼ਾਈ ਕਰ ਲਵੋ ਅਤੇ ਫਿਰ ਫੁੱਲ ਕੈਂਸਲੇਸ਼ਨ ਲਈ ਕੈਂਸਲ ਟਿਕਟ 'ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਨੂੰ ਰਿਫ਼ੰਡ ਹੋਣ ਵਾਲਾ ਅਮਾਉਂਟ ਡਿਸਪਲੇ ਹੋਵੇਗਾ। ਕਲਿਕ ਕਰਨ ਤੋਂ ਬਾਅਦ ਯੂਜ਼ਰ ਕੋਲ PNR ਅਤੇ ਰਿਫ਼ੰਡ ਦੀ ਪੂਰੀ ਜਾਣਕਾਰੀ ਨਾਲ ਇਕ ਮੇਸੈਜ ਆਵੇਗਾ। Your PNR xxxxxxxxxx has been cancelled. Collect refund amt xxxxx from journey commencing station or nearby satellite PRS locations. Ref. Terms & conditions

traintrain

ਯਾਤਰਾ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟਿਕਟ ਕੈਂਸਲ ਕਰਨ 'ਤੇ : ਜੇਕਰ ਟਿਕਟ ਕੰਫ਼ਰਮ ਹੈ : ਜੇਕਰ ਤੁਹਾਡਾ ਟਿਕਟ ਕੰਫ਼ਰਮ ਹੈ ਅਤੇ ਤੁਸੀਂ 24 ਘੰਟੇ ਤੋਂ ਪਹਿਲਾਂ ਕੈਂਸਲ ਕਰਦੇ ਹਨ ਤਾਂ ਟ੍ਰੇਨ ਰਵਾਨਾ ਹੋਣ ਤੋਂ ਚਾਰ ਘੰਟੇ ਪਹਿਲਾਂ ਤਕ ਓਰਿਜਨਲ PRS ਟਿਕਟ ਨੂੰ ਕਿਸੇ ਵੀ ਸਟੇਸ਼ਨ 'ਤੇ ਜਮਾਂ ਕਰਵਾ ਕੇ ਰਿਫ਼ੰਡ ਵਾਪਸ ਲੈ ਸਕਦੇ ਹੋ। 

ਜੇਕਰ RAC ਜਾਂ ਵੇਟਿੰਗ ਵਿਚ ਹੈ : ਅਜਿਹੀ ਹਾਲਤ ਵਿਚ ਤੁਹਾਨੂੰ ਟ੍ਰੇਨ ਦੇ ਸ਼ੈਡਿਊਲ ਟਾਈਮ ਤੋਂ 30 ਮਿੰਟ ਪਹਿਲਾਂ ਤਕ ਸਟੇਸ਼ਨ 'ਤੇ ਟਿਕਟ ਜਮਾਂ ਕਰਵਾਉਣ 'ਤੇ ਰਿਫ਼ੰਡ ਵਾਪਸ ਮਿਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement