Electric Spoon News: ਵਿਗਿਆਨੀਆਂ ਨੇ ਬਣਾਇਆ ਅਨੋਖਾ ਚੱਮਚ, ਖਾਣੇ ਨੂੰ ਬਣਾ ਦੇਵੇਗਾ ਨਮਕੀਨ
Published : Jun 5, 2024, 11:11 am IST
Updated : Jun 5, 2024, 11:11 am IST
SHARE ARTICLE
 Electric spoon that make food salty
Electric spoon that make food salty

Electric Spoon News: ਇਸ ਨੂੰ ਮੀਜੀ ਯੂਨੀਵਰਸਟੀ ਦੇ ਪ੍ਰੋਫ਼ੈਸਰ ਹੋਮੀ ਮੀਆਸਿਤਾ ਨੇ ਹੋਰ ਖੋਜੀਆਂ ਨਾਲ ਮਿਲ ਕੇ ਤਿਆਰ ਕੀਤਾ ਹੈ।

 Electric spoon that make food salty: ਖਾਣੇ ਦਾ ਸਵਾਦ ਵਧਾਉਣ ਲਈ ਨਮਕ ਬਹੁਤ ਜ਼ਰੂਰੀ ਹੈ। ਦੂਜੇ ਸ਼ਬਦਾਂ ਵਿਚ ਕੋਈ ਵੀ ਪਕਵਾਨ ਇਸ ਤੋਂ ਬਿਨਾਂ ਸੁਆਦ ਨਹੀਂ ਲਗ ਸਕਦਾ। ਪਰ ਇਸ ਗੱਲ ਦਾ ਧਿਆਨ ਰੱਖਣਾ ਵੀ ਬਰਾਬਰ ਜ਼ਰੂਰੀ ਹੈ ਕਿ ਇਸ ਦੇ ਜ਼ਿਆਦਾ ਸੇਵਨ ਨਾਲ ਸਾਡੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਲਈ ਡਾਕਟਰ ਹਮੇਸ਼ਾ ਨਮਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ। ਇਸ ਨੂੰ ਧਿਆਨ ’ਚ ਰਖਦੇ ਹੋਏ ਵਿਗਿਆਨੀਆਂ ਨੇ ਇਕ ਅਜਿਹਾ ਇਲੈਕਟਿ੍ਰਕ ਚੱਮਚ ਬਣਾਇਆ ਹੈ ਜੋ ਭੋਜਨ ਨੂੰ ਅਪਣੇ ਆਪ ਨਮਕੀਨ ਬਣਾ ਦਿੰਦਾ ਹੈ। ਇੰਨਾ ਹੀ ਨਹੀਂ ਹੁਣ ਇਹ ਉਤਪਾਦ ਬਾਜ਼ਾਰ ’ਚ ਵੀ ਉਪਲਬਧ ਹੈ।

ਇਕ ਰੀਪੋਰਟ ਮੁਤਾਬਕ ਜਾਪਾਨ ’ਚ ਬੈਟਰੀ ਨਾਲ ਚੱਲਣ ਵਾਲਾ ਇਕ ਅਨੋਖਾ ਚਮਚਾ ਵਿਕਰੀ ਲਈ ਉਪਲਬਧ ਹੋ ਗਿਆ ਹੈ, ਜੋ ਖਾਣੇ ਨੂੰ ਨਮਕੀਨ ਬਣਾ ਦਿੰਦਾ ਹੈ। ਪਲਾਸਟਿਕ ਅਤੇ ਧਾਤ ਦਾ ਬਣਿਆ, ਇਹ ਚਮਚਾ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਅਪਣੇ ਨਮਕ ਦੀ ਮਾਤਰਾ ਨੂੰ ਘਟਾਉਣ ਲਈ ਸੰਘਰਸ਼ ਕਰ ਰਹੇ ਹਨ। ਖੋਜੀਆਂ ਦਾ ਦਾਅਵਾ ਹੈ ਕਿ ਇਹ ਚਮਚਾ ਸਿਹਤਮੰਦ ਭੋਜਨ ਨੂੰ ਉਤਸ਼ਾਹਤ ਕਰਦਾ ਹੈ।

ਇਸ ਨੂੰ ਮੀਜੀ ਯੂਨੀਵਰਸਟੀ ਦੇ ਪ੍ਰੋਫ਼ੈਸਰ ਹੋਮੀ ਮੀਆਸਿਤਾ ਨੇ ਹੋਰ ਖੋਜੀਆਂ ਨਾਲ ਮਿਲ ਕੇ ਤਿਆਰ ਕੀਤਾ ਹੈ। ਰੀਪੋਰਟ ਮੁਤਾਬਕ ਇਸ ‘ਇਲੈਕਟਿ੍ਰਕ ਸਾਲਟ ਸਪੂਨ’ ਤਕਨੀਕ ਨੇ 2023 ਵਿਚ ਆਈਜੀ ਨੋਬਲ ਪੁਰਸਕਾਰ ਜਿਤਿਆ ਹੈ। ਇਹ ਇਕ ਅਜਿਹਾ ਪਲੇਟਫ਼ਾਰਮ ਹੈ ਜੋ ਵਿਲੱਖਣ ਖੋਜ ਦਾ ਸਨਮਾਨ ਕਰਦਾ ਹੈ।
ਖੋਜੀਆਂ ਨੇ ਦਸਿਆ ਕਿ ਬਹੁਤ ਜ਼ਿਆਦਾ ਸੋਡੀਅਮ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਹੋਰ ਹਾਲਤਾਂ ਦੇ ਖ਼ਤਰੇ ਨੂੰ ਵਧਾਉਂਦਾ ਹੈ।

ਜਾਪਾਨ ਵਿਚ ਬਾਲਗ ਪ੍ਰਤੀ ਦਿਨ ਔਸਤਨ 10 ਗ੍ਰਾਮ ਲੂਣ ਖਾਂਦੇ ਹਨ, ਜੋ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫ਼ਾਰਸ਼ ਕੀਤੀ ਮਾਤਰਾ ਤੋਂ ਦੁੱਗਣਾ ਹੈ। ਇਸ ਨੂੰ ਬਣਾਉਣ ਵਾਲੀ ਜਾਪਾਨੀ ਕੰਪਨੀ ਕਿਰਿਨ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਨਾਲ ਭੋਜਨ ਦੀ ਨਮਕੀਨਤਾ ਡੇਢ ਗੁਣਾ ਵੱਧ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਉਪਭੋਗਤਾ ਚਾਰ ਵੱਖ-ਵੱਖ ਪੱਧਰਾਂ ’ਤੇ ਅਪਣੀ ਪਸੰਦ ਦੀ ਤੀਬਰਤਾ ਦੀ ਚੋਣ ਕਰ ਸਕਦੇ ਹਨ। 20 ਮਈ ਨੂੰ ਲਾਂਚ ਕੀਤੇ ਗਏ ਇਸ ਅਨੌਖੇ ਚਮਚੇ ਦੀ ਕੀਮਤ 19,800 ਯੇਨ (ਭਾਵ ਭਾਰਤੀ ਮੁਦਰਾ ਵਿੱਚ 10,469.79 ਰੁਪਏ) ਹੈ।          

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM
Advertisement