
ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਚਾਈ ਗੂਗਲ ਦੇ ਨਾਲ ਅਲਫਾਬੈੱਟ ਦੋਵਾਂ ਕੰਪਨੀਆਂ ਦਾ ਕੰਮ ਸੰਭਾਲਣਗੇ।
ਵਾਸ਼ਿੰਗਟਨ : ਗੂਗਲ ਦੇ ਸੀ.ਈ.ਓ. ਭਾਰਤੀ ਮੂਲ ਦੇ ਸੁੰਦਰ ਪਿਚਾਈ ਨੂੰ ਅਪਣੀ ਮੂਲ ਕੰਪਨੀ ਅਲਫਾਬੈੱਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਦਰਅਸਲ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਅਤੇ ਸਗਰੇਈ ਬ੍ਰਿਨ ਨੇ ਗੂਗਲ ਅਤੇ ਅਲਫਾਬੈੱਟ ਕੰਪਨੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦੋਵਾਂ ਨੇ ਪਰਵਾਰਿਕ ਜ਼ਿੰਮੇਵਾਰੀ ਨਿਭਾਉਣ ਨੂੰ ਅਸਤੀਫ਼ੇ ਦਾ ਕਾਰਨ ਦਸਿਆ।
Sundar Pichai
ਇਸ ਦੇ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੁਣ ਸੁੰਦਰ ਪਿਚਾਈ ਦੇ ਹੱਥਾਂ 'ਚ ਆ ਗਈ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਚਾਈ ਗੂਗਲ ਦੇ ਨਾਲ ਅਲਫਾਬੈੱਟ ਦੋਵਾਂ ਕੰਪਨੀਆਂ ਦਾ ਕੰਮ ਸੰਭਾਲਣਗੇ। ਅਲਫਾਬੈੱਟ ਕੰਪਨੀ ਹਾਲ ਦੇ ਸਾਲਾਂ 'ਚ ਦੁਨੀਆ ਦੀ ਸਭ ਤੋਂ ਜ਼ਿਆਦਾ ਵੈਲਿਊਏਬਲ ਕੰਪਨੀ ਬਣ ਗਈ ਹੈ। ਕੰਪਨੀ ਦਾ ਸਾਲ 2018 'ਚ ਪ੍ਰਾਫਿਟ ਕਰੀਬ 30 ਬਿਲੀਅਨ ਡਾਲਰ ਰਿਹਾ।
Googles
ਜਦਕਿ ਰੈਵੇਨਿਊ 110 ਬਿਲੀਅਨ ਡਾਲਰ ਰਿਹਾ। ਪੇਜ ਅਤੇ ਸਗਰੇਈ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਨੂੰ ਚਲਾਉਣ ਲਈ ਸੁੰਦਰ ਪਿਚਾਈ ਤੋਂ ਵਧੀਆ ਵਿਅਕਤੀ ਕੋਈ ਨਹੀਂ ਹੋ ਸਕਦਾ ਹੈ। ਫਿਲਹਾਲ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਗੂਗਲ ਸੀ.ਈ.ਓ. ਦੇ ਤੌਰ 'ਤੇ ਉਨ੍ਹਾਂ ਨੇ ਸਾਲ 2018 'ਚ 47 ਕਰੋੜ ਡਾਲਰ (ਕਰੀਬ 3,337 ਕਰੋੜ ਰੁਪਏ) ਮਿਲੇ ਸਨ। ਇਸ 'ਚ ਉਨ੍ਹਾਂ ਦੇ ਸਭ ਤਰ੍ਹਾਂ ਦੇ ਭੱਤੇ ਸ਼ਾਮਲ ਹਨ। ਖਬਰਾਂ ਮੁਤਾਬਕ ਹਫਤੇ 'ਚ ਸੁੰਦਰ ਪਿਚਾਈ ਜੇਕਰ 40 ਘੰਟੇ ਕੰਮ ਕਰਦੇ ਹਨ ਤਾਂ ਅਜਿਹੇ ਵਿਚ ਉਨ੍ਹਾਂ ਦੀ ਹਰ ਘੰਟੇ ਸੈਲਰੀ 2,25,961 ਡਾਲਰ (ਕਰੀਬ 1.60 ਕਰੋੜ ਰੁਪਏ) ਬੈਠਦੀ ਹੈ।
Sundar Pichai
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।