
ਭਾਰਤ ਵਲੋਂ ਅਪਣੀ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਭਾਰਤ ਨੇ ਦੇਸ਼ ਵਿਚ ਤਿਆਰ ਕੀਤੀ ਗਈ ਪਰਮਾਣੂ ਹਥਿਆਰ .......
ਬਾਲੇਸ਼ਵਰ : ਭਾਰਤ ਵਲੋਂ ਅਪਣੀ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਭਾਰਤ ਨੇ ਦੇਸ਼ ਵਿਚ ਤਿਆਰ ਕੀਤੀ ਗਈ ਪਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ 'ਅਗਨੀ-5' ਦਾ ਸੋਮਵਾਰ ਨੂੰ ਓਡੀਸ਼ਾ ਦੇ ਤੱਟ 'ਤੇ ਸਫ਼ਲ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ ਡੇਢ ਮੀਟਰ ਦੇ ਟੀਚੇ ਨੂੰ ਵੀ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ।
agni 5 successfully testਰੱਖਿਆ ਸੂਤਰਾਂ ਨੇ ਦੱਸਿਆ ਕਿ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਿਚ ਸਮਰੱਥ ਇਸ ਮਿਜ਼ਾਈਲ ਨੂੰ ਸਵੇਰੇ ਲਗਭਗ 9.48 ਵਜੇ ਬੰਗਾਲ ਦੀ ਖਾੜੀ ਵਿਚ ਡਾ. ਅਬਦੁਲ ਕਲਾਮ ਦੀਪ 'ਤੇ ਆਈਟੀਆਰ ਦੇ ਲਾਂਚ ਪੈਡ-4 ਦੇ ਮੋਬਾਇਲ ਲਾਂਚਰ ਦੀ ਮਦਦ ਨਾਲ ਦਾਗ਼ਿਆ ਗਿਆ। ਇਸ ਪ੍ਰੀਖਣ ਨਾਲ ਹੁਣ ਚੀਨ ਤੇ ਪਾਕਿਸਤਾਨ ਦਾ ਹਰ ਕੋਨਾ ਭਾਰਤ ਦੇ ਦਾਇਰੇ ਵਿਚ ਆ ਗਿਆ ਹੈ ਕਿਉਂਕਿ ਇਹ ਮਿਜ਼ਾਈਲ ਇਨ੍ਹਾਂ ਦੇਸ਼ਾਂ ਦੇ ਹਰ ਕੋਨੇ ਤਕ ਮਾਰ ਕਰ ਸਕਦੀ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਫ਼ਲ ਪ੍ਰੀਖਣ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਅਤੇ ਹੋਰ ਕਰਮਚਾਰੀਆਂ ਨੂੰ ਵਧਾਈ ਦਿਤੀ।
missile agni 5 successfully testਸੂਤਰਾਂ ਨੇ ਦੱਸਿਆ ਕਿ ਅਤਿ ਆਧੁਨਿਕ ਅਗਨੀ-5 ਦਾ ਇਹ 6ਵਾਂ ਪ੍ਰੀਖਣ ਸੀ। ਡੀਆਰਡੀਓ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਨੀ-5 ਨਵੀਂ ਤਕਨੀਕ, ਮਾਰਗ ਦਰਸ਼ਨ ਅਤੇ ਵਾਰ-ਹੈੱਡ ਅਤੇ ਇੰਜਣ ਦੇ ਸੰਦਰਭ ਵਿਚ ਨਵੀਂ ਖੋਜ ਨਾਲ ਲੈਸ ਅਤਿ ਆਧੁਨਿਕ ਮਿਜ਼ਾਈਲ ਹੈ। ਇਸ ਪ੍ਰੀਖਣ ਦੌਰਾਨ ਦੇਸ਼ ਵਿਚ ਨਿਰਮਿਤ ਕਈ ਖੋਜਾਂ ਦਾ ਵੀ ਸਫ਼ਲ ਪ੍ਰੀਖਣ ਹੋਇਆ ਹੈ। ਅਗਨੀ-5 ਦਾ ਪਹਿਲਾ ਪ੍ਰੀਖਣ 19 ਅਪ੍ਰੈਲ 2012, ਦੂਜਾ 15 ਸਤੰਬਰ 2013, ਤੀਜਾ 31 ਜਨਵਰੀ 2015, ਚੌਥਾ 26 ਜਨਵਰੀ 2016 ਨੂੰ ਕੀਤਾ ਗਿਆ। ਪੰਜਵਾਂ ਪ੍ਰੀਖਣ 18 ਜਨਵਰੀ 2018 ਨੂੰ ਕੀਤਾ ਗਿਆ ਸੀ।