
ਭਾਰਤ ਦੇ ਪੇਮੈਂਟ ਸੈਕਟਰ 'ਚ ਵਟਸਐਪ ਜ਼ਰੀਏ ਐਂਟਰੀ ਲੈਣ ਤੋਂ ਬਾਅਦ ਫ਼ੇਸਬੁਕ ਦੀ ਨਜ਼ਰ ਹੁਣ ਦੇਸ਼ ਦੇ ਵਧਦੇ ਈ - ਕਾਮਰਸ ਮਾਰਕੀਟ 'ਤੇ ਹੈ। ਇਥੇ ਫ਼ੇਸਬੁਕ ਨੂੰ ਦੁਨੀਆਂ ਦੇ...
ਨਵੀਂ ਦਿੱਲੀ : ਭਾਰਤ ਦੇ ਪੇਮੈਂਟ ਸੈਕਟਰ 'ਚ ਵਟਸਐਪ ਜ਼ਰੀਏ ਐਂਟਰੀ ਲੈਣ ਤੋਂ ਬਾਅਦ ਫ਼ੇਸਬੁਕ ਦੀ ਨਜ਼ਰ ਹੁਣ ਦੇਸ਼ ਦੇ ਵਧਦੇ ਈ - ਕਾਮਰਸ ਮਾਰਕੀਟ 'ਤੇ ਹੈ। ਇਥੇ ਫ਼ੇਸਬੁਕ ਨੂੰ ਦੁਨੀਆਂ ਦੇ ਸੱਭ ਤੋਂ ਵੱਡੇ ਰਿਟੇਲਰਾਂ ਐਮਾਜ਼ੋਨ ਅਤੇ ਵਾਲਮਾਰਟ ਨਾਲ ਸਾਹਮਣਾ ਕਰਨਾ ਹੋਵੇਗਾ। ਇਸ ਮੁੱਦੇ 'ਤੇ ਇਹ ਸੱਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਨੇ ਕਈ ਬਰੈਂਡ ਨਾਲ ਗੱਲ ਕੀਤੀ ਹੈ।
Facebook Marketplace
ਫ਼ੇਸਬੁਕ ਅਪਣੇ ਮਾਰਕੀਟਪਲੇਸ 'ਤੇ ਉਤਪਾਦ ਅਪਲੋਡ ਕਰਨ ਅਤੇ ਆਰਡਰ ਕਰਨ ਲਈ ਨਵੇਂ ਟੂਲਜ਼ ਬਣਾਵੇਗਾ ਅਤੇ ਨਾਲ ਹੀ ਸਾਲ ਦੇ ਅੰਤ ਤਕ ਇਸ 'ਚ ਪੇਮੈਂਟ ਵੀ ਐਡ ਕਰਨ ਦਾ ਵਿਕਲਪ ਜੋੜਿਆ ਜਾਵੇਗਾ। ਹੁਣ ਫ਼ੇਸਬੁਕ ਖਪਤਕਾਰਾਂ ਨੂੰ ਉਤਪਾਦ ਵੇਚਣ ਵਾਲੇ ਦੇ ਫ਼ੇਸਬੁਕ ਪੇਜ ਜਾਂ ਵੈਬਸਾਈਟ 'ਤੇ ਰੀਡਾਇਰੈਕਟ ਕਰ ਕੇ ਇਸ ਦੀ ਸ਼ੁਰੂਆਤ ਕਰੇਗਾ।
Facebook Marketplace
ਦਸ ਦਈਏ ਕਿ ਫ਼ੇਸਬੁਕ ਭਾਰਤ 'ਚ ਲਗਭਗ 6 ਮਹੀਨੇ ਪਹਿਲਾਂ ਹੀ ਕੰਜ਼ਿਊਮਰ - ਟੂ - ਕੰਜ਼ਿਊਮਰ ਇੰਟਰਫ਼ੇਸ ਦੇ ਤੌਰ 'ਤੇ ਅਪਣਾ ਮਾਰਕੀਟਪਲੇਸ ਲਾਂਚ ਕੀਤਾ ਸੀ। ਫ਼ੇਸਬੁਕ ਦੇ ਇਸ ਕਦਮ ਨੂੰ ਲੋਕਾਂ ਦਾ ਕਾਫ਼ੀ ਵਧੀਆ ਜਵਾਬ ਮਿਲਿਆ ਹੈ। ਫ਼ੇਸਬੁਕ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੰਪਨੀ ਅਪਣੇ ਮਾਰਕੀਟਪਲੇਸ 'ਤੇ ਦੁਕਾਨਾਂ ਦਾ ਸਮੱਗਰੀ ਵਿਸ਼ੇਸ਼ਤਾ ਕਰਨ ਦੇ ਤਰੀਕਿਆਂ ਦੀ ਟੈਸਟਿੰਗ ਕਰ ਰਿਹਾ ਹੈ।