
ਵਾਟਸਐਪ ਯੂਜਰਜ਼ ਲਈ ਇਕ ਚੰਗੀ ਖ਼ਬਰ ਹੈ। ਕੰਪਨੀ ਆਪਣੇ ਐਂਡਰਾਇਡ ਅਤੇ ਆਈਫੋਨ ਯੂਜਰਜ਼ ਲਈ ਇਕ ਵਧੀਆ .....
ਵਾਟਸਐਪ ਯੂਜਰਜ਼ ਲਈ ਇਕ ਚੰਗੀ ਖ਼ਬਰ ਹੈ। ਕੰਪਨੀ ਆਪਣੇ ਐਂਡਰਾਇਡ ਅਤੇ ਆਈਫੋਨ ਯੂਜਰਜ਼ ਲਈ ਇਕ ਵਧੀਆ ਫ਼ੀਚਰ ਲਿਆ ਰਹੀ ਹੈ, ਜਿਸ ਵਿਚ ਫੋਟੋਆਂ ਸ਼ੇਅਰ ਕਰਨ ਵਿਚ ਸਿਰਫ਼ ਕੁੱਝ ਸੇਕੈਂਡ ਲੱਗਣਗੇ। ਰਿਪੋਰਟ ਦੇ ਮੁਤਾਬਕ, ਕੰਪਨੀ ਆਪਣੇ ਯੂਜਰਜ਼ ਲਈ ਪਰਿਡਿਕਟਡ ਅਪਲੋਡ ਨਾਮ ਦਾ ਫ਼ੀਚਰ ਲਿਆ ਰਹੀ ਹੈ। ਇਹ ਫ਼ੀਚਰ ਆਰਟੀਫਿਸ਼ੀਅਲ ਇੰਟੇਲੀਜੈਂਸ ਉਤੇ ਚੱਲੇਗਾ, ਜਿਸ ਵਿਚ ਚੈਟ ਕਰਦੇ ਵਾਟਸਐਪ ਅਨੁਮਾਨ ਲਗਾ ਲੇਣਗੇ ਕਿ ਯੂਜਰ ਫੋਟੋਆਂ ਸ਼ੇਅਰ ਕਰ ਸਕਦਾ ਹੈ ਅਤੇ ਫੋਟੋ ਪਹਿਲਾਂ ਸਰਵਰ ਉਤੇ ਅਪਲੋਡ ਕਰ ਦਿਤੀਆਂ ਜਾਣਗੀਆਂ, ਜਿਸ ਦੇ ਨਾਲ ਫੋਟੋ ਭੇਜਣ ਵਿਚ ਘੱਟ ਤੋਂ ਘੱਟ ਸਮਾਂ ਲੱਗੇਗਾ।
WhatsAppਇਕ ਰਿਪੋਰਟ ਦੇ ਮੁਤਾਬਕ, ਇਸ ਫੀਚਰ ਵਿਚ ਜਦੋਂ ਯੂਜਰ ਫੋਟੋਆਂ ਸੇਲੇਕਟ ਕਰੇਗਾ, ਉਦੋਂ ਇਹ ਫੋਟੋਆਂ ਸਰਵਰ ਉਤੇ ਅਪਲੋਡ ਹੋ ਜਾਣਗੀਆਂ। ਵਾਟਸਐਪ ਏਆਈ ਦੇ ਜਰੀਏ ਪਹਿਲਾਂ ਯੂਜਰ ਹੀ ਸਰਵਰ ਉਤੇ ਫੋਟੋਆਂ ਅਪਲੋਡ ਕਰ ਦੇਵੇਗਾ। ਸਰਵਰ ਉਤੇ ਅਪਲੋਡ ਕਰਨ ਤੋਂ ਬਾਅਦ ਫੋਟੋਆਂ ਡਨ ਜਾਂ ਓਕੇ ਬਟਨ ਨੂੰ ਦਬਾ ਕੇ ਹੀ ਫੋਟੋਆਂ ਸ਼ੇਅਰ ਹੋ ਜਾਣਗੀਆਂ ਅਤੇ ਇਸ ਵਿਚ ਨਾਰਮਲ ਤੋਂ ਘੱਟ ਸਮਾਂ ਲੱਗੇਗਾ। ਦਸ ਦੇਈਏ ਕਿ ਇੱਥੇ ਵੀ ਯੂਜਰ ਨੂੰ ਸ਼ੇਅਰ ਕਰਣ ਤੋਂ ਪਹਿਲਾਂ ਫੋਟੋਆਂ ਨੂੰ ਐਡਿਟ ਕਰਨ ਦਾ ਆਪਸ਼ਨ ਮਿਲੇਗਾ।
WhatsAppਇਹ ਫੀਚਰ ਆਈਓਐਸ ਐਪ ਦੇ 2.18.61 ਸਟੇਬਲ ਵਰਜਨ ਅਤੇ ਵਾਟਸਐਪ ਐਂਡਰਾਇਡ ਐਪ ਦੇ ਸਟੇਬਲ ਵਰਜਨ 2.18.156 ਲਈ ਸੀਮਿਤ ਤੌਰ ਉਤੇ ਰਿਲੀਜ ਕੀਤਾ ਜਾ ਰਿਹਾ ਹੈ। ਦਸ ਦੇਈਏ ਕਿ ਵਾਟਸਐਪ ਪਿਛਲੇ ਕੁਝ ਸਮੇਂ ਵਿਚ ਅਪਣੇ ਯੂਜਰਜ਼ ਲਈ ਕਈ ਸਾਰੇ ਫੀਚਰਜ਼ ਪੇਸ਼ ਕਰ ਚੁੱਕਿਆ ਹੈ। ਵਾਟਸਐਪ ਨੇ ਆਈਫੋਨ ਯੂਜਰਜ਼ ਲਈ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਵਿਚ ਯੂਜਰਜ਼ ਗਰੁਪ ਆਡੀਉ ਕਾਲ ਕਰ ਸਕਣਗੇ। ਵਾਟਸਐਪ ਬੀਟਾ ਵਰਜਨ 2.18. 60 ਉਤੇ ਇਹ ਫੀਚਰ ਆ ਚੁੱਕਿਆ ਹੈ। ਫਿਲਹਾਲ ਇਹ ਫੀਚਰ ਸਿਰਫ਼ ਚੁਨਿੰਦਾ ਆਈਫੋਨ ਯੂਜਰਜ਼ ਲਈ ਪੇਸ਼ ਕੀਤਾ ਗਿਆ ਹੈ।
WhatsAppਗਰੁਪ ਆਡੀਉ ਕਾਲ ਫ਼ੀਚਰ ਸਭ ਤੋਂ ਪਹਿਲਾਂ ਐਂਡਰਾਇਡ ਬੀਟਾ ਐਪ ਉਤੇ ਪਿਛਲੇ ਸਾਲ ਨਜ਼ਰ ਆਇਆ ਸੀ। ਹੁਣ ਇਹ ਫੋਨ ਸਿਰਫ਼ ਆਈਫੋਨ ਯੂਜਰਜ਼ ਲਈ ਆਇਆ ਹੈ ਅਤੇ ਕੰਪਨੀ ਛੇਤੀ ਹੀ ਇਸ ਨੂੰ ਐਂਡਰਾਇਡ ਸਮਾਰਟਫੋਨ ਯੂਜਰਜ਼ ਲਈ ਪੇਸ਼ ਕਰ ਸਕਦੀ ਹੈ। ਐਂਡਰਾਇਡ ਅਤੇ ਆਈਫੋਨ ਦੋਨਾਂ ਉਤੇ ਹੀ ਇਸ ਫੀਚਰ ਦਾ ਫੰਕਸ਼ਨ ਅਤੇ ਯੂਜਰ ਇੰਟਰਫੇਸ ਲਗਭਗ ਇਕ ਵਰਗਾ ਹੀ ਹੋਵੇਗਾ। ਅਜੇ ਤਕ ਇਸ ਫੀਚਰ ਵਿਚ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਕ ਗਰੁਪ ਆਡੀਉ ਕਾਲ ਵਿਚ ਕਿੰਨੇ ਯੂਜਰ ਸ਼ਾਮਿਲ ਹੋ ਸਕਣਗੇ।