UPI ਦੀ ਵਰਤੋਂ ਕਰਕੇ ਇੰਝ ਕਢਵਾਉ ATM ਤੋਂ ਪੈਸੇ; NPCI ਨੇ ਦਸਿਆ ਆਸਾਨ ਤਰੀਕਾ
Published : Sep 6, 2023, 6:00 pm IST
Updated : Sep 6, 2023, 6:00 pm IST
SHARE ARTICLE
Image: For representation purpose only.
Image: For representation purpose only.

ਨਵਾਂ ਯੂ.ਪੀ.ਆਈ. ਏ.ਟੀ.ਐਮ. ਇਕ ਨਿਯਮਤ ਏ.ਟੀ.ਐਮ. ਦੀ ਤਰ੍ਹਾਂ ਹੀ ਕੰਮ ਕਰੇਗਾ



ਮੁੰਬਈ : ਡਿਜੀਟਲ ਇੰਡੀਆ ਵੱਲ ਵਧ ਰਿਹਾ ਭਾਰਤ ਦੁਨੀਆਂ ਭਰ ਵਿਚ ਮਿਸਾਲ ਕਾਇਮ ਕਰ ਰਿਹਾ ਹੈ। ਇਸ ਦੇ ਚਲਦਿਆਂ ਹੁਣ ਐਨ.ਪੀ.ਸੀ.ਆਈ. ਦੁਆਰਾ ਵਿਕਸਤ ਅਤੇ ਐਨ.ਸੀ.ਆਰ. ਕਾਰਪੋਰੇਸ਼ਨ ਦੁਆਰਾ ਸੰਚਾਲਤ ਏ.ਟੀ.ਐਮ. ਵਿਚੋਂ ਡੈਬਿਟ ਕਾਰਡ ਤੋਂ ਬਿਨਾਂ ਯੂ.ਪੀ.ਆਈ. ਦੀ ਵਰਤੋਂ ਕਰਕੇ ਨਕਦੀ ਕਢਵਾਈ ਜਾ ਸਕਦੀ ਹੈ।

ਇਸ ਤਕਨੀਕ  ਨਾਲ ਸਮਾਰਟਫ਼ੋਨਾਂ ਰਾਹੀਂ ਨਿਰਵਿਘਨ ਲੈਣ-ਦੇਣ ਅਤੇ ਬੈਂਕਿੰਗ ਵਿਚ ਆਸਾਨੀ ਹੋਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਰਵਿਸੁਤੰਜਨੀ ਦੁਆਰਾ ਇਕ ਵੀਡੀਉ ਵਿਚ, ਫਿਨਟੇਕ ਇਨਫਲੂਐਂਸਰ ਨੂੰ ਇਹ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਯੂ.ਪੀ.ਆਈ. ਦੀ ਵਰਤੋਂ ਕਰਦੇ ਹੋਏ ਏ.ਟੀ.ਐਮ. ਤੋਂ ਨਕਦ ਕਿਵੇਂ ਕਢਵਾਉਣੀ ਹੈ।

ਵੀਡੀਉ ਖਾਸ ਤੌਰ 'ਤੇ ਯੂ.ਪੀ.ਆਈ ਰਾਹੀਂ ਨਕਦੀ ਕਢਵਾਉਣ ਲਈ ਬਣਾਈ ਗਈ ਮਸ਼ੀਨ ਤੋਂ ਬਣਾਈ ਗਈ ਹੈ, ਜਿਸ ਨੂੰ ਮੁੰਬਈ ਵਿਚ ਗਲੋਬਲ ਫਿਨਟੇਕ ਫੈਸਟ ਵਿਚ ਪ੍ਰਦਰਸ਼ਤ ਕੀਤਾ ਗਿਆ ਹੈ। ਇਹ ਤਕਨਾਲੋਜੀ ਅਜੇ ਜਨਤਕ ਸੁਵਿਧਾ ਲਈ ਨਹੀਂ ਲਗਾਈ ਗਈ ਹੈ।  ਨਵਾਂ ਯੂ.ਪੀ.ਆਈ.  ਏ.ਟੀ.ਐਮ. ਇਕ ਨਿਯਮਤ ਏ.ਟੀ.ਐਮ.  ਦੀ ਤਰ੍ਹਾਂ ਹੀ ਕੰਮ ਕਰੇਗਾ।

UPI ਦੀ ਵਰਤੋਂ ਕਰਕੇ ਨਕਦੀ ਕਿਵੇਂ ਕੱਢੀਏ?

ਜਿਵੇਂ ਕਿ ਵਾਇਰਲ ਵੀਡੀਉ ਵਿਚ ਦਿਖਾਇਆ ਗਿਆ ਹੈ, UPI ATM ਰਾਹੀਂ ਕੁੱਝ ਸਟੈਪ ਦੀ ਵਰਤੋਂ ਕਰਕੇ ਨਕਦੀ ਕਢਵਾਈ ਜਾ ਸਕਦੀ ਹੈ।

1: ਮਸ਼ੀਨ 'ਤੇ ਪ੍ਰਦਰਸ਼ਤ "UPI ਕਾਰਡਲੈੱਸ ਕੈਸ਼" 'ਤੇ ਕਲਿੱਕ ਕਰੋ।

2: ਦਿਤੇ ਗਏ ਵਿਕਲਪਾਂ ਜਿਵੇਂ ਕਿ 100, 500, 1000, 2000 ਜਾਂ 5000 ਵਿਚੋਂ ਮੁੱਲ ਦੀ ਚੋਣ ਕਰੋ।

3: ਇਕ ਵਾਰ ਰਕਮ ਦੀ ਚੋਣ ਹੋਣ ਤੋਂ ਬਾਅਦ, ਇਕ QR ਕੋਡ ਸਕ੍ਰੀਨ 'ਤੇ ਪ੍ਰਦਰਸ਼ਤ ਹੋਵੇਗਾ, ਇਸ ਲਈ BHIM UPI ਦੀ ਵਰਤੋਂ ਕਰਕੇ ਇਸ ਨੂੰ ਸਕੈਨ ਕਰੋ।

4: BHIM UPI 'ਤੇ "ਨਕਦੀ ਕਢਵਾਉਣ" ਦੇ ਸੰਕੇਤ ਦੀ ਪੁਸ਼ਟੀ ਕਰੋ।

5: ਆਪਣਾ ਪਿੰਨ ਦਰਜ ਕਰੋ ਅਤੇ ਫ਼ੋਨ 'ਤੇ ਇਕ ਪੁਸ਼ਟੀਕਰਨ ਸੁਨੇਹਾ ਦਿਖਾਇਆ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement