ਕਾਂਗਰਸ ਨੇ ਉੱਤਰ-ਪੂਰਬੀ ਸੂਬਿਆਂ ਨੂੰ ATM ਦੀ ਤਰ੍ਹਾਂ ਵਰਤਿਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
Published : Feb 24, 2023, 1:00 pm IST
Updated : Feb 24, 2023, 1:00 pm IST
SHARE ARTICLE
PM Modi in Nagaland: Congress used Northeast as ATM
PM Modi in Nagaland: Congress used Northeast as ATM

ਕਿਹਾ : ਭਾਜਪਾ ਧਰਮ ਅਤੇ ਖੇਤਰ ਦੇ ਆਧਾਰ 'ਤੇ ਲੋਕਾਂ ਨਾਲ ਵਿਤਕਰਾ ਨਹੀਂ ਕਰਦੀ

 

 

ਦੀਮਾਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਨੇ ਉੱਤਰ-ਪੂਰਬ ਨੂੰ ਏ.ਟੀ.ਐਮ ਵਜੋਂ ਵਰਤਿਆ, ਜਦਕਿ ਭਾਰਤੀ ਜਨਤਾ ਪਾਰਟੀ ਖੇਤਰ ਦੇ ਅੱਠ ਸੂਬਿਆਂ ਨੂੰ 'ਅਸ਼ਟਲਕਸ਼ਮੀ' ਮੰਨਦੀ ਹੈ ਅਤੇ ਇੱਥੇ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ। ਦੀਮਾਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਨਾਗਾਲੈਂਡ ਵਿਚ ਸਥਾਈ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਰਾਜ ਵਿਚੋਂ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਜ਼) ਐਕਟ, 1958 ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਅਮਰੀਕਾ ਨੇ ਇਸ ਸਾਲ 36% ਜ਼ਿਆਦਾ ਭਾਰਤੀਆਂ ਨੂੰ ਦਿੱਤਾ ਵੀਜ਼ਾ, ਕਿਹਾ : ਭਾਰਤ ਸਾਡੀ ਤਰਜੀਹ 

ਉਹਨਾਂ ਕਿਹਾ, ''ਦੇਸ਼ ਆਪਣੇ ਲੋਕਾਂ 'ਤੇ ਭਰੋਸਾ ਕਰਨ ਨਾਲ ਨਹੀਂ ਚੱਲਦਾ, ਸਗੋਂ ਆਪਣੇ ਲੋਕਾਂ ਦਾ ਸਨਮਾਨ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨਾਲ ਚੱਲਦਾ ਹੈ। ਪਹਿਲਾਂ ਉੱਤਰ-ਪੂਰਬ ਵਿਚ ਵੰਡ ਦੀ ਰਾਜਨੀਤੀ ਹੁੰਦੀ ਸੀ, ਹੁਣ ਅਸੀਂ ਇਸ ਨੂੰ ਦਿਵਯ ਸ਼ਾਸਨ ਵਿਚ ਬਦਲ ਦਿੱਤਾ ਹੈ। ਭਾਜਪਾ ਧਰਮ ਅਤੇ ਖੇਤਰ ਦੇ ਆਧਾਰ 'ਤੇ ਲੋਕਾਂ ਨਾਲ ਵਿਤਕਰਾ ਨਹੀਂ ਕਰਦੀ”।

ਇਹ ਵੀ ਪੜ੍ਹੋ : ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ : ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕੋਈ ਨਵੀਂ ਗੱਲ ਨਹੀਂ  

ਕਾਂਗਰਸ ਦੇ ਸ਼ਾਸਨ ਦੌਰਾਨ ਨਾਗਾਲੈਂਡ ਵਿਚ ਸਿਆਸੀ ਅਸਥਿਰਤਾ ਦਾ ਜ਼ਿਕਰ ਕਰਦਿਆਂ ਉਹਨਾਂ ਦਾਅਵਾ ਕੀਤਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਉੱਤਰ ਪੂਰਬ ਨੂੰ ਕੰਟਰੋਲ ਕੀਤਾ ਅਤੇ ਦਿੱਲੀ ਤੋਂ ਦੀਮਾਪੁਰ ਤੱਕ ਵੰਸ਼ਵਾਦੀ ਰਾਜਨੀਤੀ ਨੂੰ ਤਰਜੀਹ ਦਿੰਦਿਆਂ ਇਸ ਦੇ ਵਿਕਾਸ ਲਈ ਜਾਰੀ ਪੈਸੇ ਦੀ ਹੇਰਾਫੇਰੀ ਕੀਤੀ।

ਇਹ ਵੀ ਪੜ੍ਹੋ : ਕਮਜ਼ੋਰ ਇੰਗਲਿਸ਼ ਵਾਲੇ ਵੀ ਫੜੋ ਵਿਦੇਸ਼ ਦੀ ਫਲਾਈਟ, ਲਓ ਯੂਕੇ ਦਾ Sure Short Visa

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਨਾਗਾਲੈਂਡ ਨੂੰ ਚਲਾਉਣ ਲਈ ਤਿੰਨ ਮੰਤਰ ਅਪਣਾਏ ਹਨ- ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ। ਉਹਨਾਂ ਕਿਹਾ ਕਿ ਭਾਜਪਾ ਨੇ ਟੈਕਨਾਲੋਜੀ ਦੀ ਵਰਤੋਂ ਕਰਕੇ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ’ਤੇ ਨੱਥ ਪਾਈ ਹੈ, ਜਿਸ ਕਾਰਨ ਦਿੱਲੀ ਤੋਂ ਭੇਜੇ ਗਏ ਪੈਸੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋ ਜਾਂਦੇ ਹਨ।

Location: India, Nagaland

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement