ਭਾਰਤੀ ਬਜ਼ਾਰ ਵਿਚ ਪਹਿਲੀ ਵਾਰ ਆਇਆ 12 ਕਰੋੜ ਦਾ ਟੈਲੀਵੀਜ਼ਨ
Published : Dec 6, 2019, 11:47 am IST
Updated : Dec 6, 2019, 11:47 am IST
SHARE ARTICLE
Samsung launches The Wall, giant-sized LED costing up to Rs 12 crore
Samsung launches The Wall, giant-sized LED costing up to Rs 12 crore

ਸੈਮਸੰਗ ਨੇ ਮਾਰਕਿਟ ਵਿਚ ਅਪਣਾ ਸਭ ਤੋਂ ਮਹਿੰਗਾ ਟੀਵੀ ਲਾਂਚ ਕੀਤਾ ਹੈ।

ਨਵੀਂ ਦਿੱਲੀ: ਸੈਮਸੰਗ ਨੇ ਮਾਰਕਿਟ ਵਿਚ ਅਪਣਾ ਸਭ ਤੋਂ ਮਹਿੰਗਾ ਟੀਵੀ ਲਾਂਚ ਕੀਤਾ ਹੈ। ਸੈਮਸੰਗ ਨੇ ਮਾਈਕਰੋ ਐਲਈਡੀ ਡਿਸਪਲੇ ਦ ਵਾਲ ਦੀ ਲੰਬੀ ਰੇਂਜ ਪੇਸ਼ ਕੀਤੀ ਹੈ। ਦ ਵਾਲ ਸੀਰੀਜ਼ ਦੇ ਤਹਿਤ ਕੰਪਨੀ ਨੇ ਤਿੰਨ ਸਕ੍ਰੀਨ ਸਾਈਜ਼ ਅਤੇ ਰੇਸ਼ੋ ਸਾਈਜ਼ ਦੇ ਟੀਵੀ ਲਾਂਚ ਕਰ ਦਿੱਤੇ ਹਨ। ਸੀਰੀਜ਼ ਦਾ ਪਹਿਲਾ ਟੀਵੀ 146 ਇੰਚ (370.8) ਸੈਮੀ ਦਾ ਹੈ, ਜੋ 4k ਹਾਈ ਡੈਫੀਨੇਸ਼ਨ ਵਾਲਾ ਹੋਵੇਗਾ।

Samsung launches The Wall, giant-sized LED costing up to Rs 12 croreSamsung launches The Wall, giant-sized LED costing up to Rs 12 crore

ਉੱਥੇ ਹੀ ਦੂਜਾ ਟੀਵੀ 6k ਹਾਈ ਡੈਫੀਨੇਸ਼ਨ ਵਾਲਾ 219 ਇੰਚ (556 ਸੈਮੀ) ਦਾ ਹੋਵੇਗਾ। ਉੱਥੇ ਹੀ ਤੀਜਾ ਟੀਵੀ 292 ਇੰਚ ਦਾ 8k ਹਾਈ ਡੈਫੀਨੇਸ਼ਨ ਵਾਲਾ ਹੋਵੇਗਾ। ਵਾਲ ਸੀਰੀਜ਼ ਦੇ ਟੀਵੀ 0.8 ਪੀਕਸਲ ਪਿਚ ਤਕਨਾਲੋਜੀ ਦੇ ਨਾਲ ਆਉਂਦੇ ਹਨ।

Samsung launches The Wall, giant-sized LED costing up to Rs 12 croreSamsung launches The Wall, giant-sized LED costing up to Rs 12 crore

ਇਸ ਟੀਵੀ ਦੀ ਇਹ ਹੈ ਖਾਸੀਅਤ
ਡਿਸਪਲੇ ਡੇਪਥ  30ਐਮਐਮ ਤੋਂ ਘੱਟ ਹੈ। ਇਹ ਸਾਰੇ ਟੀਵੀ ਏਆਈ ਪਿਕਚਰ ਇਨਹੈਂਸਮੈਂਟ, ਹਾਈ ਬ੍ਰਾਈਟਨੈਸ ਅਤੇ ਹਾਈ ਕੰਟਰਾਸਟ ਦੇ ਨਾਲ ਆਉਂਦੇ ਹਨ। ਵਾਲ ਮਾਈਕ੍ਰੋਐਲਈਡੀ ਡਿਸਪਲੇ AI ਅਪਸਕੇਲਿੰਗ ਕੁਆਂਟਮ ਐਚਡੀਆਰ ਤਕਨਾਲੋਜੀ ਦੇ ਨਾਲ ਆਉਂਦੀ ਹੈ, ਜਿਸ ਦਾ ਜ਼ਿਆਦਾਤਰ ਬ੍ਰਾਈਟਨੈਸ 2000 ਨਿਟਸ ਅਤੇ 120Hz  ਵੀਡੀਓ ਰੇਟ ਹੈ।

Samsung launches The Wall, giant-sized LED costing up to Rs 12 croreSamsung launches The Wall, giant-sized LED costing up to Rs 12 crore

ਵਾਲ ਸੀਰੀਜ਼ ਦੇ ਟੀਵੀ ਦੀ ਕੀਮਤ 3.5 ਕਰੋੜ ਰੁਪਏ ਤੋਂ ਲੈ ਕੇ 12 ਕਰੋੜ ਰੁਪਏ ਹੈ। ਇਹਨਾਂ ਦੀ ਵਿਕਰੀ ਅੱਜ ਯਾਨੀ 5 ਦਸੰਬਰ ਤੋਂ ਹੀ ਸ਼ੁਰੂ ਹੋ ਗਈ ਹੈ। ਸੈਮਸੰਗ ਦੇ ਖਪਤਕਾਰ ਇਲੈਕਟ੍ਰਾਨਿਕਸ ਦੇ ਅਨੁਸਾਰ ਸਾਲ 2020 ਲਈ 25 ਤੋਂ 30 ਯੂਨਿਟ ਵਿਕਰੀ ਦਾ ਟੀਚਾ ਤੈਅ ਕੀਤਾ ਹੈ। ਅਗਲੇ ਸਾਲ 2021 ਵਿਚ ਇਹ ਟੀਚਾ 100 ਯੂਨਿਟ ਦਾ ਹੈ। ਇਸ ਤਰ੍ਹਾਂ ਕੰਪਨੀ ਨੇ ਸਾਲ 2022 ਤੱਕ ਕੁੱਲ 200 ਯੂਨਿਟ ਵਿਕਰੀ ਦਾ ਟੀਚਾ ਤੈਅ ਕੀਤਾ ਹੈ।

SamsungSamsung

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement