ਮੰਗਲ ਗ੍ਰਹਿ 'ਤੇ ਮਿਲੀ 20 ਕਿਲੋਮੀਟਰ ਚੌੜੀ ਪਾਣੀ ਦੀ ਝੀਲ, ਜੀਵਨ ਦਾ ਹੋ ਸਕਦਾ ਹੈ ਸ੍ਰੋਤ 
Published : Jul 7, 2020, 1:55 pm IST
Updated : Jul 7, 2020, 1:55 pm IST
SHARE ARTICLE
Mars
Mars

ਮੰਗਲ 'ਤੇ ਪਹਿਲੀ ਵਾਰ ਇਕ ਬਹੁਤ ਵੱਡੀ ਪਾਣੀ ਵਾਲੀ ਝੀਲ ਲੱਭੀ ਗਈ ਹੈ। ਮੰਗਲ ਦੀ ਸਤਹ ਦੇ ਹੇਠਾਂ ਇਸ ਝੀਲ ਦੀ ਮੌਜੂਦਗੀ ਦਾ ਪਤਾ ਲਗਾਇਆ ਗਿਆ ਹੈ।

ਨਵੀਂ ਦਿੱਲੀ - ਮੰਗਲ 'ਤੇ ਪਹਿਲੀ ਵਾਰ ਇਕ ਬਹੁਤ ਵੱਡੀ ਪਾਣੀ ਵਾਲੀ ਝੀਲ ਲੱਭੀ ਗਈ ਹੈ। ਮੰਗਲ ਦੀ ਸਤਹ ਦੇ ਹੇਠਾਂ ਇਸ ਝੀਲ ਦੀ ਮੌਜੂਦਗੀ ਦਾ ਪਤਾ ਲਗਾਇਆ ਗਿਆ ਹੈ। ਇਸ ਨਾਲ ਵਧੇਰੇ ਪਾਣੀ ਅਤੇ ਇਥੇ ਜੀਵਨ ਦੀ ਮੌਜੂਦਗੀ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਅਮਰੀਕੀ ਜਰਨਲ ਸਾਇੰਸ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਖੋਜਕਰਤਾਵਾਂ ਨੇ ਕਿਹਾ ਹੈ ਕਿ ਇਹ ਝੀਲ, ਜੋ ਮੰਗਲ ਉੱਤੇ ‘ਮਾਰਸੀਅਨ’ ਬਰਫ਼ ਦੇ ਬਲਾਕ ਤੋਂ ਡੇਢ ਕਿਲੋਮੀਟਰ ਹੇਠਾਂ ਹੈ, 20 ਕਿਲੋਮੀਟਰ ਚੌੜੀ ਹੈ।

File PhotoFile Photo

ਇਹ ਮੰਗਲ 'ਤੇ ਪਾਇਆ ਗਿਆ ਪਾਣੀ ਦਾ ਸਭ ਤੋਂ ਵੱਡਾ ਸਰੋਤ ਹੈ। ਆਸਟਰੇਲੀਆ ਦੀ ਸਵਿਨਬਰਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਐਲਨ ਡਫੀ ਨੇ ਇਸ ਨੂੰ ਇਕ ਵੱਡੀ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਇਸ ਨਾਲ ਜ਼ਿੰਦਗੀ ਦੀਆਂ ਅਨੁਕੂਲ ਸਥਿਤੀਆਂ ਦੀਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਮਾਰਸਿਸ ਦੀ ਸਹਾਇਤਾ ਨਾਲ, ਮੰਗਲ 'ਤੇ ਇਹ ਨਵੀਂ ਖੋਜ ਸੰਭਵ ਹੋ ਸਕੀ ਹੈ। ਮਾਰਸਿਸ ਦਾ 'ਮਾਰਸ ਐਕਸਪ੍ਰੈਸ ਆਰਬਿਟਰ' ਪੁਲਾੜ ਯਾਨ ਦਾ ਇਕ ਰਡਾਰ ਹੈ।

File PhotoFile Photo

ਇਸ ਰਾਡਾਰ ਦੀ ਵਰਤੋਂ ਕਰਦਿਆਂ, ਵਿਗਿਆਨੀਆਂ ਨੇ ਬੁੱਧਵਾਰ ਨੂੰ ਜੋ ਦੇਖਿਆ, ਇਹ ਮੰਗਲ ਦੇ ਦੱਖਣੀ ਧਰੁਵੀ ਮੈਦਾਨ ਵਿਚ ਬਰਫ਼ ਦੇ ਹੇਠਾਂ ਇਕ ਵੱਡੀ ਲੂਣ ਝੀਲ ਵਰਗਾ ਦਿਖਾਈ ਦਿੱਤਾ। ਇਸ ਵਿਚ ਸੂਖਮ ਜੀਵਨ ਦੀ ਸੰਭਾਵਨਾ ਹੈ। ਇਹ ਝੀਲ ਲਗਭਗ 12 ਮੀਲ ਯਾਨੀ 20 ਕਿਲੋਮੀਟਰ ਚੌੜੀ ਹੈ। ਇਸ ਦੀ ਸ਼ਕਲ ਇਕ ਗੋਲਾਕਾਰ ਤਿਕੋਣ ਵਰਗੀ ਹੈ ਅਤੇ ਇਹ ਬਰਫ਼ ਦੀ ਸਤਹ ਤੋਂ ਡੇਢ ਕਿਲੋਮੀਟਰ ਹੇਠਾਂ ਮੌਜੂਦ ਹੈ।

Mars Planet Mars Planet

ਇਹ ਪਹਿਲੀ ਵਾਰ ਹੋਇਆ ਹੈ ਜਦੋਂ ਮੰਗਲ 'ਤੇ ਪਾਣੀ ਦੇ ਭੰਡਾਰ ਪਾਏ ਗਏ ਹਨ। ਕੀ ਜ਼ਿੰਦਗੀ ਧਰਤੀ ਤੋਂ ਇਲਾਵਾ ਕਿਤੇ ਵੀ ਮੌਜੂਦ ਹੈ? ਇਹ ਉਹ ਪ੍ਰਸ਼ਨ ਹੈ, ਜਿਸ ਦਾ ਜਵਾਬ ਜਾਣਨ ਲਈ ਮਨੁੱਖ ਅਤੇ ਵਿਗਿਆਨ ਹਮੇਸ਼ਾ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਅਜੇ ਤੱਕ ਮੰਗਲ 'ਤੇ ਜੀਵਨ ਦਾ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ, ਪਰ ਜਿਉਣ ਦੇ ਲਈ ਪਾਣੀ ਸਭ ਤੋਂ ਪਹਿਲੀ ਅਤੇ ਅਹਿਮ ਚੀਜ਼ ਮੰਨੀ ਜ਼ਾਂਦੀ ਹੈ ਅਜਿਹੇ ਵਿਚ ਕਈ ਖੋਜਾਂ ਕਰਨ ਤੋਂ ਬਾਅਦ ਮੰਗਲ 'ਤੇ ਜੀਵਨ ਦੀਆਂ ਸੰਭਾਵਨਾਵਾਂ ਕਾਫੀ ਵਧ ਗਈਆਂ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement