
ਦਰਅਸਲ, ਇਸ ਟਵਿੱਟਰ ਹੈਂਡਲ ਰਾਹੀਂ ਕਈ ਇਤਰਾਜ਼ਯੋਗ ਟਵੀਟ ਵੀ ਕੀਤੇ ਗਏ ਹਨ। ਮੰਦੋਦਰੀ ਅਤੇ ਵਿਭੀਸ਼ਣ ਨਾਂਵਾਂ ਨਾਲ ਬਣੇ ਟਵਿਟਰ ਹੈਂਡਲਜ਼ ਤੋਂ ਵੀ ਅਜਿਹੇ ਕਈ ਟਵੀਟ ਹੋਏ ਹਨ,
ਸੋਸ਼ਲ ਮੀਡੀਆ ਦੇ ਵੱਡੇ ਪਲੇਟਫ਼ਾਰਮ ਟਵਿਟਰ ’ਤੇ ਰਾਮ, ਸੀਤਾ, ਰਾਵਣ, ਵਿਭੀਸ਼ਣ ਸਮੇਤ ਸਾਰੇ ਦੇਵੀ–ਦੇਵਤਿਆਂ ਦੇ ਨਾਂਵਾਂ ਨਾਲ ਖਾਤੇ ਬਣੇ ਹੋਏ ਹਨ। ਇਹ ਬਾਕਾਇਦਾ ਚੱਲ ਵੀ ਰਹੇ ਹਨ। ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਇਨ੍ਹਾਂ ਟਵਿਟਰ ਖਾਤਿਆਂ ਉੱਤੇ ਖ਼ੂਬ ਧਾਰਮਿਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਮੇਰਠ ਪੁਲਿਸ ਨੇ ਹੁਣ ਅਜਿਹੇ ਟਵਿਟਰ ਖਾਤਿਆਂ ਉੱਤੇ ਸਾਈਬਰ ਮਾਹਿਰਾਂ ਦੀ ਟੀਮ ਨੂੰ ਜਾਂਚ ਵਿਚ ਲਾਇਆ ਗਿਆ ਹੈ। ਉੱਧਰ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਡਾ. ਲਕਸ਼ਮੀਕਾਂਤ ਵਾਜਪੇਈ ਨੇ ਅਜਿਹੇ ਟਵਿਟਰ ਹੈਂਡਲ ਪਿੱਛੇ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਇਆ ਹੈ। ਭਗਵਾਨ ਸ੍ਰੀਰਾਮ ਦੇ ਨਾਂਅ ਨਾਲ ਬਣੇ ਟਵਿਟਰ ਹੈਂਡਲ ਦੇ ਇੱਕ ਟਵੀਟ ’ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ਹੈ।
ਦਰਅਸਲ, ਇਸ ਟਵਿੱਟਰ ਹੈਂਡਲ ਰਾਹੀਂ ਕਈ ਇਤਰਾਜ਼ਯੋਗ ਟਵੀਟ ਵੀ ਕੀਤੇ ਗਏ ਹਨ। ਮੰਦੋਦਰੀ ਅਤੇ ਵਿਭੀਸ਼ਣ ਨਾਂਵਾਂ ਨਾਲ ਬਣੇ ਟਵਿਟਰ ਹੈਂਡਲਜ਼ ਤੋਂ ਵੀ ਅਜਿਹੇ ਕਈ ਟਵੀਟ ਹੋਏ ਹਨ, ਜਿਨ੍ਹਾਂ ਉੱਤੇ ਲੋਕਾਂ ਨੇ ਇਤਰਾਜ਼ ਪ੍ਰਗਟਾਏ ਹਨ।ਕੁੱਲ ਮਿਲਾ ਕੇ ਅਯੁੱਧਿਆ ਕਾਂਡ ਉੱਤੇ ਫ਼ੈਸਲਾ ਆਉਣ ਤੋਂ ਪਹਿਲਾਂ ਹੈਂਡਲਾਂ ਰਾਹੀਂ ਹੋ ਰਹੇ ਟਵੀਟ ਕਿਸੇ ਵੱਡੇ ਵਿਵਾਦ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਟਵਿਟਰ ਹੈਂਡਲਾਂ ਦੀ ਕੋਈ ਸ਼ਨਾਖ਼ਤ ਤੱਕ ਨਹੀਂ ਹੈ। ਉਦਾਹਰਣ ਵਜੋਂ ਭਗਵਾਨ ਸ੍ਰੀ ਰਾਮ ਦੇ ਟਵਿਟਰ ਹੈਂਡਲ ’ਚ ਪਤੇ ਦੀ ਥਾਂ ਵੈਕੂੰਠ ਭਾਵ ਸੁਰਗ–ਲੋਕ ਲਿਖਿਆ ਹੈ।
ਇਸ ਦਾ ਇਹੋ ਮਤਲਬ ਹੈ ਕਿ ਜਿਨ੍ਹਾਂ ਨੇ ਵੀ ਇਹ ਖਾਤੇ ਚਲਾਏ ਹਨ, ਉਨ੍ਹਾਂ ਨੇ ਆਪਣੀ ਖ਼ੁਦ ਦੀ ਸ਼ਨਾਖ਼ਤ ਪੂਰੀ ਤਰ੍ਹਾਂ ਗੁਪਤ ਰੱਖੀ ਹੈ। ਅਯੁੱਧਿਆ ਕੇਸ ਬਾਰੇ ਫ਼ੈਸਲਾ ਆਉਣ ਤੋਂ ਪਹਿਲਾਂ ਅਸਲ ਸ਼ਨਾਖ਼ਤ ਲੁਕਾ ਕੇ ਦੇਵੀ–ਦੇਵਤਿਆਂ ਦੇ ਨਾਂਅ ’ਤੇ ਟਵਿਟਰ ਹੈਂਡਲ ਬਣਾ ਕੇ ਉਨ੍ਹਾਂ ਰਾਹੀਂ ਧਾਰਮਿਕ ਟਿੱਪਣੀ ਕਰਨਾ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ। ਇਸ ਸਾਜ਼ਿਸ਼ ਪਿੱਛੇ ਕੌਣ ਹੈ, ਪੁਲਿਸ ਨੂੰ ਇਹ ਬੇਨਕਾਬ ਕਰਨਾ ਚਾਹੀਦਾ ਹੈ ਅਜਿਹੀ ਮੰਗ ਆਮ ਜਨਤਾ ਵਿਚ ਲਗਾਤਾਰ ਉੱਠ ਰਹੀ ਹੈ।