
ਗੂਗਲ ਮੈਪ ਵਿਚ ਸਟੇ ਸੇਫਰ ਫ਼ੀਚਰ ਇਸ ਤਰ੍ਹਾਂ ਆਵੇਗਾ ਤੁਹਾਡੇ ਕੰਮ
ਨਵੀਂ ਦਿੱਲੀ: ਗੂਗਲ ਅਪਣੇ ਯੂਜ਼ਰਸ ਲਈ ਨੈਵੀਗੇਸ਼ਨਵ ਸਰਵਿਸ ਗੂਗਲ ਮੈਪਸ ਵਿਚ ਨਵੇਂ-ਨਵੇਂ ਫੀਚਰਸ ਮੁਹੱਈਆ ਕਰਾਉਣ ਨੂੰ ਲੈ ਕੇ ਕੰਮ ਕਰਦੀ ਹੈ। ਹਾਲ ਹੀ ਵਿਚ ਯੂਜ਼ਰਸ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਗੂਗਲ ਮੈਪਸ ਦੇ ਐਨਡਰਾਇਡ ਐਪ ਵਿਚ ਇਕ ਨਵੇਂ ਸਟੇ ਸੇਫਰ ਫ਼ੀਚਰ ਨੂੰ ਜੋੜਿਆ ਹੈ। ਗੂਗਲ ਮੈਪਸ ਵਿਚ ਜੁੜਿਆ ਇਹ ਨਵਾਂ ਫ਼ੀਚਰ ਲੋਕਾਂ ਦੀ ਯਾਤਰਾ ਨੂੰ ਵੱਧ ਸੁਰੱਖਿਅਤ ਬਣਾਏਗਾ।
Google Map
ਗੂਗਲ ਮੈਪਸ ਵਿਚ ਜੁੜਿਆ ਸਟੇ ਸੇਫਰ ਫ਼ੀਚਰ ਟੈਕਸੀ ਜਾਂ ਆਟੋ ਆਦਿ ਦੇ ਰੂਟ ਤੋਂ ਅਲੱਗ ਜਾਣ 'ਤੇ ਅਲਰਟ ਭੇਜੇਗਾ। ਨਾਲ ਹੀ ਗੂਗਲ ਮੈਪਸ ਵਿਚ ਲਾਈਵ ਟ੍ਰਿਪ ਸ਼ੇਅਰਿੰਗ ਫ਼ੀਚਰ ਵੀ ਦਿਖਾਈ ਦੇਵੇਗਾ। ਇਸ ਫ਼ੀਚਰ ਵਾਸਤੇ ਸਮਾਰਟਫ਼ੋਨ ਐਨਡਰਾਇਡ ਹੋਣਾ ਚਾਹੀਦਾ ਕਿਉਂ ਕਿ ਇਹ ਫ਼ੀਚਰ ਗੂਗਲ ਮੈਪਸ ਦੇ ਐਨਡਰਾਇਡ ਵਿਚ ਜੋੜਿਆ ਗਿਆ ਹੈ।
Google Map
ਇਸ ਤਰ੍ਹਾਂ ਇਸਤੇਮਾਲ ਕਰੋ ਇਹ ਫ਼ੀਚਰ
ਸਭ ਤੋਂ ਪਹਿਲਾਂ ਅਪਣੇ ਸਮਾਰਟਫ਼ੋਨ ਵਿਚ ਗੂਗਲ ਮੈਪਸ ਐਪ ਖੋਲ੍ਹੋ। ਇਸ ਤੋਂ ਬਾਅਦ ਉਪਰ ਸਰਚ ਬਾਰ ਵਿਚ ਜਿੱਥੇ ਜਾਣਾ ਹੈ ਉਸ ਸਥਾਨ ਦਾ ਨਾਮ ਲਿਖੋ। ਇਸ ਤੋਂ ਬਾਅਦ ਹੇਠਾਂ ਕੁੱਝ ਵਿਕਲਪ ਦਿਖਾਈ ਦੇਵੇਗਾ ਇੱਥੇ ਸਟੇ ਸੇਫਰ ਫ਼ੀਚਰ ਮਿਲੇਗਾ। ਸਟੇ ਸੇਫਰ ਫ਼ੀਚਰ ਵਿਕਲਪ ਦੀ ਚੋਣ ਕਰਦੇ ਹੋਏ ਸਾਹਮਣੇ ਦੋ ਵਿਕਲਪ ਆ ਜਾਣਗੇ। ਇਹਨਾਂ ਵਿਚੋਂ ਪਹਿਲਾ ਵਿਕਲਪ ਸ਼ੇਅਰ ਲਾਈਵ ਟ੍ਰਿਪ ਅਤੇ ਦੂਜਾ ਗੈੱਟ ਆਫ ਰੂਟ ਅਲਾਰਟ ਹੈ। ਇਸ ਸੁਵਿਧਾ ਨਾਲ ਕਿਸੇ ਵੀ ਵਿਕਲਪ ਦੀ ਚੋਣ ਕਰ ਸਕਦੇ ਹੋ।