
ਗੂਗਲ ਨੇ ਐਂਡਰਾਇਡ ਅਤੇ ਆਈਓਐਸ ਡਿਵਾਇਜ਼ ਦੋਵਾਂ ‘ਤੇ ਲੋਕੇਸ਼ਨ ਹਿਸਟਰੀ ਅਤੇ ਐਕਟੀਵਿਟੀ ਡਾਟਾ ਲਈ ਆਟੋ-ਡਿਲੀਟ ਫੀਚਰ ਰੋਲ ਆਊਟ ਕਰ ਦਿੱਤਾ ਹੈ।
ਨਵੀਂ ਦਿੱਲੀ: ਗੂਗਲ ਨੇ ਐਂਡਰਾਇਡ ਅਤੇ ਆਈਓਐਸ ਡਿਵਾਇਜ਼ ਦੋਵਾਂ ‘ਤੇ ਲੋਕੇਸ਼ਨ ਹਿਸਟਰੀ ਅਤੇ ਐਕਟੀਵਿਟੀ ਡਾਟਾ ਲਈ ਆਟੋ-ਡਿਲੀਟ ਫੀਚਰ ਰੋਲ ਆਊਟ ਕਰ ਦਿੱਤਾ ਹੈ। ਇਸ ਨਾਲ ਯੂਜ਼ਰਸ ਅਪਣੇ ਡਾਟਾ ਨੂੰ ਅਸਾਨੀ ਨਾਲ ਮੈਨੇਜ ਕਰ ਸਕਣਗੇ। ਇੰਟਰਨੈੱਟ ਦਿੱਗਜ ਨੇ ਟਵਿਟਰ ਤੇ ਪੋਸਟ ਵਿਚ ਲਿਖਿਆ ਕਿ ਲੋਕੇਸ਼ਨ ਹਿਸਟਰੀ ਲਈ ਆਟੋ ਡਿਲੀਟ ਕੰਟਰੋਲ ਐਂਡਰਾਇਡ ਅਤੇ ਆਈਓਐਸ ‘ਤੇ ਰੋਲ ਆਊਟ ਕਰਨਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਫੋਨ ਵਿਚ ਡਾਟਾ ਮੈਨੇਜ ਕਰਨਾ ਹੋਰ ਵੀ ਅਸਾਨ ਹੋ ਜਾਵੇਗਾ।
Delete/Clear Google Search History
ਇਹ ਸਹੂਲਤ ਇਕ ਡਵੈਲਪਰ ਸੰਮੇਲਨ ਦੌਰਾਨ ਯੂਜ਼ਰਸ ਦੀ ਪ੍ਰਾਇਵੇਸੀ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤੀ ਗਈ। ਇੱਥੇ ਗੂਗਲ ਅਤੇ ਐਪਲ ਆਦਿ ਫਰਮਾਂ ਨੇ ਕਿਹਾ ਕਿ ਉਹ ਯੂਜ਼ਰਸ ਨੂੰ ਡਾਟਾ ਸ਼ੇਅਰ ਕਰਨ ਅਤੇ ਕੰਟਰੋਲ ਕਰਨ ਲਈ ਟੂਲ ਲਿਆਉਣਗੇ। ਗੂਗਲ ‘ਤੇ ਲੋਕੇਸ਼ਨ ਟਰੈਕਿੰਗ, ਵੈੱਬ ਅਤੇ ਐਪ ਐਕਟੀਵਿਟੀ ਹਿਸਟਰੀ ਉਸ ਸਮੇਂ ਤੱਕ ਮੌਜੂਦ ਰਹਿੰਦੀ ਹੈ ਜਦੋਂ ਤੱਕ ਯੂਜ਼ਰਸ ਅਪਣੇ ਆਪ ਉਸ ਨੂੰ ਡਿਫਾਲਟ ਰੂਪ ਤੋਂ ਹਟਾ ਨਹੀਂ ਦਿੰਦਾ ਹੈ।
Delete/Clear Google Search History
ਗੂਗਲ ਦੇ ਪ੍ਰਾਇਵੇਸੀ ਅਤੇ ਡਾਟਾ ਪ੍ਰੋਟੈਕਸ਼ਨ ਦਫ਼ਤਰ ਦੇ ਪ੍ਰੋਡਕਟ ਮੈਨੇਜਮੈਂਟ ਡਾਇਰੈਕਟਰ ਨੇ ਕਿਹਾ ਕਿ ਇਸ ਨੂੰ ਸਲੈਕਟ ਕਰਨ ਤੇ ਤੁਹਾਡੇ ਅਕਾਊਂਟ ਵਿਚ ਇਸ ਸਮੇਂ ਤੋਂ ਪੁਰਾਣੀ ਕੋਈ ਵੀ ਜਾਣਕਾਰੀ ਅਪਣੇ ਆਪ ਅਤੇ ਲਗਾਤਾਰ ਡਿਲੀਟ ਹੁੰਦੀ ਜਾਵੇਗੀ। ਉਹਨਾਂ ਕਿਹਾ ਕਿ ਅਪਣੇ ਪ੍ਰਾਈਵੇਸੀ ਕੰਟਰੋਲ ਨੂੰ ਅਸੈਸ ਕਰਨ ਲਈ ਤੁਹਾਨੂੰ ਅਪਣੀ ਫੋਟੋ ਤੇ ਟੈਪ ਕਰਨਾ ਹੋਵੇਗਾ ਅਤੇ ਅਪਣੇ ਗੂਗਲ ਅਕਾਊਂਟ ਦੇ ਲਿੰਕ ਨੂੰ ਫੋਲੋ ਕਰਨਾ ਹੋਵੇਗਾ।