
ਇਨ੍ਹਾਂ ’ਚ ਆਧਾਰ ਤੋਂ ਲੈ ਕੇ ਬੈਂਕ ਅਕਾਊਂਟ ਤੱਕ ਦੀ ਡਿਟੇਲ ਸ਼ਾਮਿਲ ਹੈ।
ਨਵੀਂ ਦਿੱਲੀ - ਜੇਕਰ ਤੁਸੀਂ ਵੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨਾਲ ਜੁੜੇ ਹੋਏ ਹੋ ਤਾਂ ਇਹ ਖ਼ਬਰ ਜਰੂਰ ਪੜ੍ਹੋ। ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਰੀਬ 28 ਕਰੋੜ ਪੀ.ਐੱਫ. ਖ਼ਾਤਾਧਰਕਾਂ ਦਾ ਡਾਟਾ ਆਨਲਾਈਨ ਲੀਕ ਹੋ ਗਿਆ ਹੈ। ਇਨ੍ਹਾਂ ’ਚ ਆਧਾਰ ਤੋਂ ਲੈ ਕੇ ਬੈਂਕ ਅਕਾਊਂਟ ਤੱਕ ਦੀ ਡਿਟੇਲ ਸ਼ਾਮਿਲ ਹੈ। ਅਜਿਹੇ ’ਚ ਤੁਹਾਡੇ ਪੀ.ਐੱਫ. ਦਾ ਪੈਸਾ ਚੋਰੀ ਹੋਣ ਦਾ ਖ਼ਤਰਾ ਹੈ।
EPFO
ਯੂਕ੍ਰੇਨ ਦੇ ਸਾਈਬਰ ਸਕਿਓਰਿਟੀ ਰਿਸਰਚਰ ਬਾਬ ਡਿਆਚੈਂਕੋ ਨੇ ਇਹ ਦਾਅਵਾ ਕੀਤਾ ਹੈ ਕਿ ਜੋ ਰਿਪੋਰਟ ਜਾਰੀ ਹੋਈ ਹੈ ਉਸ ਵਿਚ ਦੱਸਿਆ ਗਿਆ ਹੈ ਕਿ ਬੀਤੀ 2 ਅਗਸਤ ਨੂੰ ਡਿਆਚੈਂਕੋ ਨੇ ਪਤਾ ਲਗਾਇਆ ਕਿ ਦੋ ਵੱਖ-ਵੱਖ ਆਈ.ਪੀ. ਐਡਰੈੱਸ ਤਹਿਤ ਅਗਸਤ ਦੇ ਸ਼ੁਰੂ ’ਚ ਪੀ.ਐੱਫ. ਖ਼ਾਤਾਧਾਰਕਾਂ ਦਾ ਡਾਟਾ ਲੀਕ ਹੋਇਆ ਹੈ। ਜਿੱਥੇ ਇਕ ਆਈ.ਪੀ. ਐਡਰੈੱਸ ’ਚ 28,04,72,941 ਖ਼ਾਤਾਧਾਰਕਾਂ ਦੇ ਰਿਕਾਰਡ ਜਨਤਕ ਕੀਤੇ ਗਏ, ਜਦਕਿ ਦੂਜੇ ਆਈ.ਪੀ. ਐਡਰੈੱਸ ’ਚ 83,90,524 ਖ਼ਾਤਾਧਾਰਕਾਂ ਦਾ ਰਿਕਾਰਡ ਲੀਕ ਹੋਇਆ ਹੈ।
EPFO
ਈ.ਪੀ.ਐੱਫ.ਓ. ਦੇ ਖ਼ਾਤਾਧਾਰਕਾਂ ਦਾ ਜੋ ਡਾਟਾ ਆਨਲਾਈਨ ਜਨਤਕ ਕੀਤਾ ਗਿਆ ਉਸ ਵਿਚ ਖ਼ਾਤਾਧਾਰਕ ਦਾ ਯੂਨੀਵਰਸਲ ਅਕਾਊਂਟ ਨੰਬਰ (UAN), ਨਾਂ, ਆਧਾਰ ਡਿਟੇਲ, ਬੈਂਕ ਅਕਾਊਂਟ ਨੰਬਰ ਅਤੇ ਇਥੋਂ ਤਕ ਕਿ ਨੋਮਿਨੀ ਦੀ ਡਿਟੇਲ ਵੀ ਸਾਂਝੀ ਕੀਤੀ ਗਈ। ਰਿਪੋਰਟ ਮੁਤਾਬਕ, ਰਿਸਰਚਰ ਨੇ ਦੱਸਿਆ ਕਿ ਦੋਵੇਂ ਆਈ.ਪੀ. ਐਡਰੈੱਸ Azure-ਹੋਸਟੇਡ ਅਤੇ ਭਾਰਤ-ਆਧਾਰਿਤ ਸਨ। ਉਨ੍ਹਾਂ ਕਿਹਾ ਕਿ ਆਨਲਾਈਨ ਲੀਕ ਹੋਏ ਡਾਟਾ ਦੀ ਸਮੀਖਿਆ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਕੁਝ ਵੱਡਾ ਅਤੇ ਜ਼ਰੂਰੀ ਵੇਖਿਆ ਹੈ।
EPFO
ਯੂਕ੍ਰੇਨ ਦੇ ਇਕ ਸਾਈਬਰ ਸਕਿਓਰਿਟੀ ਰਿਸਰਚਰ Bob Diachenko ਨੇ ਇਸ ਡਾਟਾ ਲੀਕ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਰਿਸਰਚਰ ਨੇ ਇਸ ਡਾਟਾ ਲੀਕ ਦੀ ਜਾਣਕਾਰੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨਾਲ ਵੀ ਸਾਂਝੀ ਕੀਤੀ ਹੈ। ਰਿਪੋਰਟ ਮਿਲਣ ਤੋਂ ਬਾਅਦ CERT-In ਨੇ ਰਿਸਰਚਰ ਨੂੰ ਈਮੇਲ ਰਾਹੀਂ ਅਪਡੇਟ ਦਿੱਤੀ। CERT-In ਨੇ ਕਿਹਾ ਹੈ ਕਿ ਦੋਵਾਂ ਆਈ.ਪੀ. ਐਡਰੈੱਸ ਨੂੰ 12 ਘੰਟਿਆਂ ਦੇ ਅੰਦਰ ਬਲਾਕ ਕਰ ਦਿੱਤਾ ਗਿਆ ਹੈ। ਇਸ ਹੈਂਕਿੰਗ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਏਜੰਸੀ ਜਾਂ ਹੈਕਰ ਨੇ ਨਹੀਂ ਲਈ ਹੈ।