
ਸੋਸ਼ਲ ਮੀਡੀਆ ਦੇ ਦੌਰ 'ਚ ਜਿੱਥੇ ਅੱਜ ਤੁਹਾਡਾ ਇੰਟਰਨੈੱਟ ਤੁਹਾਨੂੰ ਦੋ ਮਿੰਟਾਂ 'ਚ ਕਿਤੇ ਦਾ ਕਿਤੇ...
ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਦੌਰ 'ਚ ਜਿੱਥੇ ਅੱਜ ਤੁਹਾਡਾ ਇੰਟਰਨੈੱਟ ਤੁਹਾਨੂੰ ਦੋ ਮਿੰਟਾਂ 'ਚ ਕਿਤੇ ਦਾ ਕਿਤੇ ਪਹੁੰਚਾ ਦਿੰਦਾ ਹੈ, ਅਜਿਹੇ ਵਿਚ ਅੱਜ ਸਾਰੀ ਦੁਨੀਆ ਨੇੜੇ ਆ ਗਈ ਜਾਪਦੀ ਹੈ। ਹੁਣ ਇਸ ਤੋਂ ਬਹੁਤ ਸਾਰੀਆਂ ਉਮੀਦਾਂ ਵੀ ਜਾਗਦੀਆਂ ਹਨ ਜਿਵੇਂ ਕਿਸੇ ਹੋਰ ਦੇਸ਼ ਵਿਚ ਕੰਮਕਾਰ ਲਈ ਜਾਣਾ ਜਾਂ ਫਿਰ ਦੋਸਤਾਂ ਨਾਲ ਕਿਸੇ ਹੋਰ ਦੇਸ਼ ਵਿਚ ਘੁੰਮਣ ਜਾਣਾ ਆਦਿ। ਅਜਿਹੇ ਵਿਚ ਤੁਹਾਡੇ ਕੋਲ ਪੈਸਾ ਹੈ ਪਰ ਪਾਸਟਪੋਰਟ ਨਹੀਂ ਤਾਂ ਤੁਹਾਡੇ ਵਿਦੇਸ਼ ਘੁੰਮਣ ਦੇ ਸੁਪਨਿਆਂ 'ਤੇ ਪਾਣੀ ਫਿਰ ਜਾਵੇਗਾ। ਹਾਲਾਂਕਿ, ਜਲਦੀ ਬਣਵਾਉਣ ਦੇ ਚੱਕਰ 'ਚ ਕਈ ਲੋਕ ਏਜੰਟਾਂ ਦੇ ਗੇੜੇ ਵੀ ਮਾਰਦੇ ਹਨ ਤੇ ਮੂੰਹੋਂ ਮੰਗੀ ਕੀਮਤ ਵਸੂਲਦੇ ਹਨ।
Passport
ਇਸ ਲਈ ਤੁਹਾਨੂੰ ਅਸੀਂ ਇਕ ਆਸਾਨ ਤਰੀਕਾ ਦੱਸ ਰਹੇ ਹਾਂ ਜਿਸ ਰਾਹੀਂ ਤੁਸੀਂ ਪਾਸਪੋਰਟ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਕਿਸੇ ਏਜੰਟ ਨੂੰ ਪੈਸੇ ਦੇਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਜ਼ਿਕਰਯੋਗ ਹੈ ਕਿ ਕਿਸੇ ਛੋਟੇ ਦੇਸ਼ ਵਿਚ ਬੇਸ਼ੱਕ ਭਾਰਤੀ ਲੋਕਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪੈਂਦੀ ਹੋਵੇਗੀ, ਪਰ ਸੁਰੱਖਿਆ ਦੇ ਮੱਦੇਨਜ਼ਰ ਹਰੇਕ ਦੇਸ਼ ਤੁਹਾਨੂੰ ਬਿਨਾਂ ਪਾਸਪੋਰਟ ਦੇ ਐਂਟਰੀ ਨਹੀਂ ਦੇਵੇਗਾ।
passport
ਅਜਿਹੇ ਵਿਚ ਤੁਸੀਂ ਖ਼ੁਦ ਛੇਤੀ ਤੋਂ ਛੇਤੀ ਬਿਨਾਂ ਧੱਕੇ ਖਾਧੇ ਪਾਸਪੋਰਟ ਬਣਵਾ ਲਉ। ਉਂਝ ਤਾਂ ਸਭ ਤੋਂ ਆਸਾਨ ਤਰੀਕਾ ਪਾਸਪੋਰਟ ਬਣਵਾਉਣ ਦਾ ਆਨਲਾਈਨ ਹੀ ਹੁੰਦਾ ਹੈ ਪਰ ਤੁਹਾਨੂੰ ਆਨਲਾਈਨ ਤੇ ਆਫਲਾਈਨ ਦੋਵਾਂ ਹੀ ਤਰੀਕਿਆਂ ਦੀ ਜਾਣਕਾਰੀ ਦਿੰਦੇ ਹਾਂ...
ਕੀ-ਕੀ ਜ਼ਰੂਰੀ ਕਾਗ਼ਜ਼ਾਤ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹਨ?
ਆਧਾਰ ਕਾਰਡ, ਵੋਟਰ ਆਈਡੀ ਕਾਰਡ, ਪੈਨ ਕਾਰਡ, ਬਰਥ ਸਰਟੀਫਿਕੇਟ/ ਦਸਵੀਂ ਦਾ ਸਰਟੀਫਿਕੇਟ, ਪਾਸਪੋਰਟ ਲਈ ਆਨਲਾਈਨ ਅਪਲਾਈ, ਪਾਸਪੋਰਟ ਲਈ ਤੁਹਾਨੂੰ Passport Seva ਦੀ ਵੈੱਬਸਾਈਟ 'ਤੇ ਜਾਣਾ ਪਵੇਗਾ।
ਹੁਣ register now ਬਟਨ 'ਤੇ ਕਲਿੱਕ ਕਰੋ।
ਆਪਣਾ ਨਜ਼ਦੀਕੀ ਪਾਸਪੋਰਟ ਕੇਂਦਰ ਆਫਿਸ ਚੁਣੋ।
ਕਾਲਮ ਭਰੋ- date of birth, login id, password ਆਦਿ ਭਰੋ submit ਕਰੋ।
submit ਕਰੋਗੇ ਤਾਂ ਤੁਹਾਡੀ ਈਮੇਲ 'ਤੇ ਇਕ conformation E-mail ਆ ਜਾਵੇਗੀ।
Passport
ਇਸ E-mail 'ਚ ਲਿੰਕ ਕਲਿੱਕ ਕਰਨ 'ਤੇ ਇਹ activate ਹੋ ਜਾਵੇਗਾ। ਇਸ ਵਿਚ ਤੁਹਾਡੇ ਕੋਲੋਂ E-mail ID ਪੁੱਛੀ ਜਾਵੇਗੀ ਤੇ ਇਕ ਹੋਰ ਸੁਨੇਹਾ ਦੁਬਾਰਾ ਆਵੇਗਾ, ਜਿਸ ਵਿਚ ਕਿਹਾ ਜਾਵੇਗਾ ਕਿ ਤੁਹਾਡੀ activation ਸਫਲ ਹੋ ਗਈ ਹੈ। ਪਾਸਪੋਰਟ ਦਫ਼ਤਰ 'ਚ ਨਿਰਧਾਰਤ ਤਾਰੀਕ ਤੇ ਸਮੇਂ 'ਤੇ ਜਾਓ। ਹਾਲਾਂਕਿ ਤੁਸੀਂ ਖੇਤਰੀ ਪਾਸਪੋਰਟ ਦਫ਼ਤਰ (RPO) 'ਚ ਤੈਅ ਸਮੇਂ ਤੋਂ 15 ਮਿੰਟ ਪਹਿਲਾਂ ਪਹੁੰਚ ਜਾਓ ਤੇ ਨਿਰਧਾਰਤ ਕਾਊਂਟਰ 'ਤੇ ਫੀਸ ਆਦਿ ਜਮ੍ਹਾਂ ਕਰਵਾ ਦਿਉ। ਆਫਲਾਈਨ ਬਣਵਾਉਣ ਲਈ ਤੁਹਾਨੂੰ ਆਪਣੇ ਨਜ਼ਦੀਕੀ ਪਾਸਪੋਰਟ ਦਫ਼ਤਰ ਜਾਣਾ ਪਵੇਗਾ ਤੇ ਉੱਥੇ ਜਾ ਕੇ ਪਾਸਪੋਰਟ ਲਈ ਅਪਲਾਈ ਕਰਨਾ ਪਵੇਗਾ।
ਹੁਣ ਤੁਹਾਨੂੰ ਪਾਸਪੋਰਟ ਦੀ ਫੀਸ ਦੱਸ ਦਿੰਦੇ ਹਾਂ। 10 ਸਾਲ ਦੀ ਜਾਇਜ਼ਤਾ ਵਾਲਾ ਪਾਸਪੋਰਟ ਬਣਵਾਉਣ ਲਈ 1500-2000 ਰੁਪਏ ਦਾ ਖ਼ਰਚ ਆਵੇਗਾ। ਨਾਬਾਲਿਗ ਲਈ 1000 ਰੁਪਏ ਦਾ ਖ਼ਰਚ ਆਵੇਗਾ। ਉੱਥੇ ਹੀ ਪਾਸਪੋਰਟ ਗੁਆਚ ਜਾਣ 'ਤੇ, ਨੁਕਸਾਨੇ ਜਾਣ 'ਤੇ ਜਾਂ ਫਿਰ ਚੋਰੀ ਹੋਣ 'ਤੇ ਡੁਪਲੀਕੇਟ ਪਾਸਪੋਰਟ ਲਈ 3000-3500 ਤਕ ਦਾ ਖ਼ਰਚ ਆਵੇਗਾ।