Bengaluru News: ਟੈੱਕ ਉਦਯੋਗ ਦੀ ਹਾਲਤ ਬਾਰੇ ਟਵੀਟ ਕਰ ਕੇ ਨੌਕਰੀ ਗੁਆਉਣ ਵਾਲੇ ਦੀ ਮਦਦ ’ਤੇ ਉਤਰਿਆ ਟੈੱਕ ਭਾਈਚਾਰਾ
Published : Feb 10, 2024, 4:14 pm IST
Updated : Feb 10, 2024, 4:14 pm IST
SHARE ARTICLE
Bengaluru techie's tweet on tech recession leads to job loss
Bengaluru techie's tweet on tech recession leads to job loss

ਵੱਡੀਆਂ ਕੰਪਨੀਆਂ ਵਲੋਂ ਛਾਂਟੀ ਦੀਆਂ ਖ਼ਬਰਾਂ ’ਤੇ ਚਿੰਤਾ ਪ੍ਰਗਟਾਉਣ ਬਾਰੇ ਟਵੀਟ ਕਰਨ ਮਗਰੋਂ ਚਲੀ ਗਈ ਸੀ ਜਿਸ਼ਨੂੰ ਮੋਹਨ ਦੀ ਨੌਕਰੀ

Bengaluru News: ਭਾਰਤ ਦੀ ਸਿਲੀਕਾਨ ਵੈਲੀ ਕਹੇ ਜਾਣ ਵਾਲੇ ਬੈਂਗਲੁਰੂ ’ਚ ਜਿਸ਼ਨੂੰ ਮੋਹਨ ਨਾਂ ਦੇ ਇੱਕ ਕੰਪਿਊਟਰ ਇੰਜਨੀਅਰ ਨੂੰ ਆਪਣੇ ਛੋਟੇ ਜਿਹੇ ਟਵੀਟ ਕਾਰਨ ਨੌਕਰੀ ਤੋਂ ਹੱਥ ਧੋਣਾ ਪਿਆ। ਉਹ ਫੋਰਮਾ ਨਾਂ ਦੀ ਕੰਪਨੀ (ਪਹਿਲਾਂ ਟਵਿਕ ਵਜੋਂ ਜਾਣਿਆ ਜਾਂਦਾ ਸੀ) ਦਾ ਹਿੱਸਾ ਸੀ, ਅਤੇ ਕੋਚੀ ’ਚ ਸਥਿਤ ਅਪਣੇ ਘਰ ਤੋਂ ਕੰਮ ਕਰਦਾ ਸੀ। ਉਸ ਨੇ ਟਵਿੱਟਰ ’ਤੇ ਅਪਣੀਆਂ ਚਿੰਤਾਵਾਂ ਸਾਂਝੀਆਂ ਕਰਦਿਆਂ ਸਿਰਫ਼ ਇਹ ਲਿਖਿਆ ਸੀ, ‘‘ਤਕਨੀਕੀ ਉਦਯੋਗ ’ਚ ਮੰਦੀ ਮੈਨੂੰ ਪ੍ਰੇਸ਼ਾਨ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਆਤਮਵਿਸ਼ਵਾਸ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ।’’

ਵਿਡੰਬਨਾ ਇਹ ਹੈ ਕਿ ਅਗਲੇ ਹੀ ਦਿਨ, ਫੋਰਮਾ ਨੇ ਜਿਸ਼ਨੂੰ ਨੂੰ ਨੌਕਰੀ ਤੋਂ ਕੱਢ ਦਿਤਾ। ਪਰ ਜਿਸ਼ਨੂੰ ਨੇ ਵੀ ਹੌਸਲਾ ਨਹੀਂ ਹਾਰਿਆ ਅਤੇ ਦੁਬਾਰਾ ਟਵਿੱਟਰ ਦਾ ਸਹਾਰਾ ਲਿਆ, ਇਸ ਵਾਰ ਆਪਣੇ ਡਰ ਨੂੰ ਜ਼ਾਹਰ ਕਰਨ ਲਈ ਨਹੀਂ ਬਲਕਿ ਨਵੇਂ ਮੌਕਿਆਂ ਦੀ ਭਾਲ ਕਰਨ ਲਈ। ਵੇਖਦਿਆਂ ਹੀ ਵੇਖਦਿਆਂ ਟਵਿੱਟਰ ’ਤੇ ਤਕਨੀਕੀ ਭਾਈਚਾਰਾ ਇਕ ਨੌਕਰੀ ਮੇਲੇ ’ਚ ਬਦਲ ਗਿਆ ਅਤੇ ਉਸ ਨੂੰ ਕਈ ਨੌਕਰੀਆਂ ਦੀ ਪੇਸ਼ਕਸ਼ ਮਿਲੀ।

ਇਸ ਘਟਨਾ ਮੈਟਾ, ਗੂਗਲ, ਮਾਈਕ੍ਰੋਸਾਫਟ ਅਤੇ ਸਨੈਪ ਵਰਗੀਆਂ ਤਕਨੀਕੀ ਕੰਪਨੀਆਂ ਵਲੋਂ ਆਪਣੇ ਸੈਂਕੜੇ ਮੁਲਾਜ਼ਮਾਂ ਨੂੰ ਕੱਢਣ ਦੇ ਪਿਛੋਕੜ ’ਚ ਸਾਹਮਣੇ ਆਈ ਹੈ। ਗੂਗਲ ਨੇ ਕੁਝ ਪੈਸੇ ਬਚਾਉਣ ਲਈ ਲਗਭਗ 1,000 ਕਰਮਚਾਰੀਆਂ ਨੂੰ ਬਾਹਰ ਨਿਕਲਣ ਦਾ ਰਸਤਾ ਦਿਖਾਇਆ। ਵਿਪਰੋ ਨੇ ਸੈਂਕੜੇ ਮੱਧ-ਪੱਧਰੀ ਭੂਮਿਕਾਵਾਂ ਵਿੱਚ ਕਟੌਤੀ ਕੀਤੀ ਹੈ। ਐਮਾਜ਼ਾਨ ਵੀ ਪਿੱਛੇ ਨਹੀਂ ਹੈ ਅਤੇ ਉਸ ਨੇ ਅਪਣੇ ਪੁਨਰਗਠਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ, ਜਿਸ ’ਚ ਅਪਣੇ ਸਿਹਤ ਵਿਭਾਗਾਂ ’ਚ ਛਾਂਟੀ ਸ਼ਾਮਲ ਹੈ।

ਅਜਿਹਾ ਲੱਗਦਾ ਹੈ ਕਿ 2024 ’ਚ ਤਕਨੀਕੀ ਉਦਯੋਗ ਨਵੀਂਆਂ ਖੋਜਾਂ ਦੀ ਬਜਾਏ ਅਪਣੀ ਹੋਂਦ ਨੂੰ ਬਚਾਉਣ ’ਚ ਲੱਗਾ ਹੋਇਆ ਹੈ। ਪਰ ਜਿਸ਼ਨੂੰ ਵਰਗੇ ਲੋਕ ਇਨ੍ਹਾਂ ਚੁਨੌਤੀਆਂ ਦਾ ਡੱਟ ਕੇ ਸਾਹਮਣਾ ਕਰ ਰਹੇ ਹਨ।

(For more Punjabi news apart from Bengaluru News techie's tweet on tech recession leads to job loss, stay tuned to Rozana Spokesman)

Tags: bengaluru

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement