ਖ਼ਬਰਾਂ |

ਤਾਜ਼ਾ |

5 ਰੁਪਏ ਖ਼ਰਚੋ, 80 ਕਿਲੋਮੀਟਰ ਜਾਉ
Published : May 10, 2018, 12:22 pm IST
Updated : May 10, 2018, 12:29 pm IST
SHARE ARTICLE
Electric Bike by Piyush namoda
Electric Bike by Piyush namoda

ਸ਼ਹਿਰ ਦੇ ਕੇਂਦਰੀ ਸਕੂਲ 'ਚ ਪੜ੍ਹਨ ਵਾਲੇ ਜਮਾਤ 10ਵੀਂ ਦਾ ਵਿਦਿਆਰਥੀ ਪੀਊਸ਼ ਨਿਮੋਦਾ ਨੇ ਅਪਣੇ ਕੋਸ਼ਿਸ਼ਾਂ ਨਾਲ ਇਕ ਅਜਿਹੀ ਇਲੈਕਟ੍ਰਿਕ ਈਕੋ ਬਾਈਕ ਤਿਆਰ ਕੀਤੀ ਹੈ

ਵਿਦਿਸ਼ਾ (ਮੱਧ ਪ੍ਰਦੇਸ਼) : ਸ਼ਹਿਰ ਦੇ ਕੇਂਦਰੀ ਸਕੂਲ 'ਚ ਪੜ੍ਹਨ ਵਾਲੇ ਜਮਾਤ 10ਵੀਂ ਦਾ ਵਿਦਿਆਰਥੀ ਪੀਊਸ਼ ਨਿਮੋਦਾ ਨੇ ਅਪਣੇ ਕੋਸ਼ਿਸ਼ਾਂ ਨਾਲ ਇਕ ਅਜਿਹੀ ਇਲੈਕਟ੍ਰਿਕ ਈਕੋ ਬਾਈਕ ਤਿਆਰ ਕੀਤੀ ਹੈ ਜੋ ਸਿਰਫ਼ 5 ਰੁਪਏ ਦੇ ਬਿਜਲੀ ਖ਼ਰਚ 'ਚ 80 ਕਿਮੀ ਤਕ ਦਾ ਸਫ਼ਰ ਤੈਅ ਕਰਦੀ ਹੈ। ਇਹ ਬਾਈਕ ਈਕੋ ਫਰੈਂਡਲੀ ਹੈ। ਇਸ ਦੇ ਸਾਈਲੈਂਸਰ ਨਾਲ ਧੁਆਂ ਨਹੀਂ ਨਿਕਲਦਾ ਹੈ। ਇਸ ਇਲੈਕਟ੍ਰਿਕ ਈਕੋ ਬਾਈਕ 'ਚ ਪਟਰੋਲ ਭਰਵਾਉਣ ਅਤੇ ਗਿਅਰ ਪਾਉਣ ਦਾ ਝੰਜਟ ਵੀ ਨਹੀਂ ਹੈ। ਇਸ 'ਚ 12 - 12 ਵੋਲਟ ਦੀ 4 ਬੈਟਰੀਆਂ ਲਗਾਈਆਂ ਗਈਆਂ ਹਨ ਜਿਸ ਨਾਲ 48 ਵੋਲਟ ਦਾ ਇਲੈਕਟ੍ਰਿਕ ਪਾਵਰ ਮਿਲਦਾ ਹੈ। ਇਸ 'ਚ ਗਿਅਰ ਸਿਸਟਮ ਹਟਾ ਕੇ ਸਿੱਧੇ ਐਕਸੀਲੇਟਰ ਨਾਲ ਹੀ ਰਫ਼ਤਾਰ ਵਧਾਈ ਜਾਂ ਘੱਟ ਕੀਤੀ ਜਾ ਸਕਦੀ ਹੈ। ਅਜਿਹੀ ਬਾਈਕ ਨੂੰ ਚਲਾਉਣ ਲਈ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਈਸੈਂਸ ਦੀ ਜ਼ਰੂਰਤ ਵੀ ਨਹੀਂ ਹੈ। ਬਾਈਕ 2 ਤੋਂ 3 ਲੋਕਾਂ ਦਾ ਭਾਰ ਝੱਲ ਸਕਦੀ ਹੈ। ਰਫ਼ਤਾਰ ਵੀ 60 ਤੋਂ 75 ਕਿਮੀ ਪ੍ਰਤੀ ਘੰਟੇ ਤਕ ਮਿਲਦੀ ਹੈ। 

Electric Bike by Piyush namodaElectric Bike by Piyush namoda

ਇਸ ਬਾਈਕ ਨੂੰ ਬਣਾਉਣ 'ਚ 12 ਹਜ਼ਾਰ ਮੁੱਲ ਦੀ ਬੈਟਰੀ, 8 ਹਜ਼ਾਰ ਰੁਪਏ ਦੀ ਇਲੈਕਟ੍ਰਿਕ ਮੋਟਰ, 2 ਹਜ਼ਾਰ ਰੁਪਏ ਦਾ ਆਲਟੀਨੇਟ ਅਤੇ 3 ਹਜ਼ਾਰ ਦਾ ਕੰਟ੍ਰੋਲਰ ਲਗਾਇਆ। ਇਸ 'ਚ ਕੁਲ 25 ਹਜ਼ਾਰ ਰੁਪਏ ਖ਼ਰਚ ਹੋਏ। ਪੀਊਸ਼ ਦਾ ਕਹਿਣਾ ਹੈ ਕਿ ਉਸ ਨੇ ਕੇਵੀਏ ਦੇ ਪ੍ਰਿੰਸੀਪਲ ਏਕੇ ਪੰਡਾ, ਅਧਿਆਪਕ ਪੀਕੇ ਸ਼ਰਮਾ, ਹਸੀਨ ਅਹਿਮਦ ਅਤੇ ਪੰਕਜ ਕੁਕਰੇਜਾ ਦੇ ਮਾਰਗਦਰਸ਼ਨ 'ਚ ਇਹ ਬਾਈਕ ਤਿਆਰ ਕੀਤੀ ਹੈ। ਕਾਨਪੁਰ ਕੇਵੀਏ 'ਚ ਸੰਗਠਿਤ ਪ੍ਰਦਰਸ਼ਨੀ 'ਚ ਇਸ ਬਾਈਕ ਦਾ ਮਾਡਲ ਵੀ ਦਿਖਾਇਆ ਗਿਆ ਸੀ। ਜਿਸ 'ਚ ਮੁੱਖ ਮਹਿਮਾਨ ਵੱਜੋਂ ਮੌਜੂਦ ਆਈਆਈਟੀ ਕਾਨਪੁਰ ਦੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਏਸਵੀ ਵਰਮਾ ਨੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਹੈ। ਪਹਿਲਾਂ ਸਬਟਨ ਚਲਾਉਣ ਨਾਲ ਹੀ ਕੰਟ੍ਰੋਲਰ ਚਾਲੂ ਹੋ ਜਾਂਦਾ ਹੈ।

Piyush namodaPiyush namoda

ਜਿਸ ਨਾਲ ਬੈਟਰੀ ਨਾਲ ਮੋਟਰ 'ਚ ਡੀਸੀ ਕਰੰਟ ਪਹੁੰਚਣ  ਲਗਦਾ ਹੈ। ਮੋਟਰ 'ਚ ਕਰੰਟ ਪਹੁੰਚਣ ਨਾਲ ਹੀ ਇਸ 'ਚ ਲਗਿਆ ਸੈਂਸਰ ਕੰਮ ਕਰਨ ਲਗਦਾ ਹੈ। ਸੈਂਸਰ ਦੇ ਕੰਮ ਕਰਨ ਨਾਲ  ਐਕਸੀਲੇਟਰ 'ਚ ਪਿਕਅਪ ਬਣਨ ਲਗਦਾ ਹੈ। ਐਕਸੀਲੇਟਰ ਵਧਾਉਂਦੇ ਹੀ ਰਫ਼ਤਾਰ ਵਧਣ ਲਗਦੀ ਹੈ। ਇਸ ਬਾਈਕ 'ਚ ਗਿਅਰ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਸਿੱਧੇ ਐਕਸੀਲੇਟਰ ਨਾਲ ਹੀ ਰਫ਼ਤਾਰ ਕੰਟ੍ਰੋਲ ਹੁੰਦੀ ਹੈ। ਕਿਕ ਵੀ ਨਹੀਂ ਮਾਰਨੀ ਪੈਂਦੀ ਹੈ। ਬਾਈਕ ਚਲਾਉਂਦੇ ਸਮੇਂ ਇਸ 'ਚ ਨਾ ਤਾਂ ਕੋਈ ਅਵਾਜ਼ ਹੁੰਦਾੀ ਹੈ ਅਤੇ ਨਾ ਹੀ ਧੁਏਂ ਦਾ ਪ੍ਰਦੂਸ਼ਣ। ਇਸ 'ਚ ਸਾਈਲੈਂਸਰ ਦੀ ਵੀ ਕੋਈ ਵਰਤੋਂ ਨਹੀਂ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM
Advertisement