
ਸੋਸ਼ਲ ਮਿਡੀਆ 'ਤੇ ਆਏ ਦਿਨ ਅਸੀਂ ਕਈ ਝੂਠੀਆਂ ਅਤੇ ਗ਼ਲਤ ਖ਼ਬਰਾਂ ਦੇਖਦੇ ਹਾਂ ਜੋ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ। ਅਜਿਹੀ ਫ਼ਰਜੀ ਖ਼ਬਰਾਂ ਨੂੰ ਸ਼ੇਅਰ ਕਰਨ ਤੋਂ ...
ਨਵੀਂ ਦਿੱਲੀ : ਸੋਸ਼ਲ ਮਿਡੀਆ 'ਤੇ ਆਏ ਦਿਨ ਅਸੀਂ ਕਈ ਝੂਠੀਆਂ ਅਤੇ ਗ਼ਲਤ ਖ਼ਬਰਾਂ ਦੇਖਦੇ ਹਾਂ ਜੋ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ। ਅਜਿਹੀ ਫ਼ਰਜੀ ਖ਼ਬਰਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਫ਼ੇਸਬੁਕ ਇਸ ਦੀ ਜਾਂਚ ਕਰੇਗਾ। ਫ਼ੇਸਬੁਕ ਦੀ ਇਸ ਨਵੀਂ ਯੋਜਨਾ ਅਨੁਸਾਰ ਫ਼ੇਸਬੁਕ ਨੇ ਦੋ ਵੈਬਸਾਈਟ ਸਨੋਪਸ ਅਤੇ ਏਪੀ ਨਾਲ ਸਮਝੌਤਾ ਕਰ ਲਿਆ ਹੈ ਜੋ ਖ਼ਬਰਾਂ ਦੀ ਸਚਾਈ ਦੀ ਜਾਂਚ ਕਰਣਗੀਆਂ ਅਤੇ ਫ਼ਰਜੀ ਖ਼ਬਰਾਂ ਨੂੰ ਰੋਕਣ ਵਿਚ ਫ਼ੇਸਬੁਕ ਦੀ ਮਦਦ ਕਰਣਗੀਆਂ।
Facebook
ਇਸ ਨਾਲ ਕਿਸੇ ਨੂੰ ਵੀ ਗੁੰਮਰਾਹ ਨਹੀਂ ਕੀਤਾ ਜਾ ਸਕੇਗਾ ਅਤੇ ਸਿਰਫ਼ ਠੀਕ ਖ਼ਬਰਾਂ ਨੂੰ ਹੀ ਫ਼ੇਸਬੁਕ ਉਤੇ ਸ਼ੇਅਰ ਕੀਤਾ ਜਾ ਸਕੇਗਾ। ਜਿਸ ਨਾਲ ਫ਼ੇਸਬੁਕ 'ਤੇ ਸ਼ੇਅਰ ਕੀਤਿਆਂ ਖ਼ਬਰਾਂ 'ਚ ਸਚਾਈ ਆਵੇਗੀ ਅਤੇ ਆਮ ਜਨਤਾ 'ਚ ਸ਼ੇਅਰ ਕੀਤੀਆਂ ਗਈਆਂ ਖ਼ਬਰਾਂ ਦੇ ਪ੍ਰਤੀ ਵਿਸ਼ਵਾਸ ਵਧੇਗਾ। ਫ਼ੇਸਬੁਕ ਵਲੋਂ ਚੁੱਕਿਆ ਗਿਆ ਇਹ ਬਹੁਤ ਹੀ ਵਧੀਆ ਕਦਮ ਹੈ।