Elon Musk News: ਐਪਲ ਅਤੇ ਚੈਟ ਜੀਪੀਟੀ ਦੀ ਭਾਈਵਾਲੀ 'ਤੇ ਭੜਕੇ ਐਲੋਨ ਮਸਕ! ਪਾਬੰਦੀ ਦੀ ਦਿਤੀ ਧਮਕੀ
Published : Jun 11, 2024, 5:29 pm IST
Updated : Jun 11, 2024, 5:29 pm IST
SHARE ARTICLE
Elon Musk threatens Apple ban over OpenAI integration
Elon Musk threatens Apple ban over OpenAI integration

ਅਪਣੀ ਕੰਪਨੀ ਵਿਚ ਐਪਲ ਫੋਨਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਧਮਕੀ ਦਿਤੀ

Elon Musk News: ਆਈਫੋਨ ਨਿਰਮਾਤਾਵਾਂ ਨੇ ਜਿਵੇਂ ਹੀ ਓਪਨਏਆਈ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ, ਇਸ ਦੇ ਕੁੱਝ ਘੰਟਿਆਂ ਬਾਅਦ, ਮਸ਼ਹੂਰ ਉਦਯੋਗਪਤੀ ਐਲੋਨ ਮਸਕ ਨੇ ਇਸ 'ਤੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਅਪਣੀ ਕੰਪਨੀ ਵਿਚ ਐਪਲ ਫੋਨਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਧਮਕੀ ਦਿਤੀ। ਮਸਕ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਵਿਚਾਲੇ ਇਹ ਸਾਂਝੇਦਾਰੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ ਐਪਲ ਦੇ ਸੀਈਓ ਟਿਮ ਕੁੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਕੀਤੀ ਸੀ। ਇਸ ਪੋਸਟ ਵਿਚ, ਕੁੱਕ ਨੇ ਐਪਲ ਡਿਵਾਈਸਿਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੋਰ ਬਿਹਤਰ ਬਣਾਉਣ ਲਈ, ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏਆਈ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ।

ਇਸ ਘੋਸ਼ਣਾ ਦੇ ਕੁੱਝ ਘੰਟਿਆਂ ਬਾਅਦ, ਐਲੋਨ ਮਸਕ ਨੇ ਟਿਮ ਕੁੱਕ ਦੀ ਪੋਸਟ ਦਾ ਜਵਾਬ ਦਿਤਾ ਅਤੇ ਲਿਖਿਆ ਕਿ 'ਐਪਲ ਡਿਵਾਈਸਾਂ ਵਿਚ ਚੈਟਜੀਪੀਟੀ ਦੀ ਲੋੜ ਨਹੀਂ ਹੈ। ਜਾਂ ਤਾਂ ਇਸ ਮਾੜੇ ਸਾਫਟਵੇਅਰ ਨੂੰ ਐਪਲ ਡਿਵਾਈਸਿਸ ਵਿਚ ਜੋੜਨ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਜਾਂ ਫਿਰ ਉਹ ਅਪਣੀ ਕੰਪਨੀ ਵਿਚ ਐਪਲ ਡਿਵਾਈਸਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦੇਣਗੇ”।

ਜ਼ਿਕਰਯੋਗ ਹੈ ਕਿ ਟੈਕਨਾਲੋਜੀ ਦਿੱਗਜ ਐਪਲ ਨੇ ਸੋਮਵਾਰ ਤੋਂ ਅਪਣੇ ਆਈਫੋਨ, ਆਈਪੈਡ, ਮੈਕ ਆਦਿ 'ਚ ਐਪਲ ਇੰਟੈਲੀਜੈਂਸ ਦੀ ਵਰਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਤਰ੍ਹਾਂ ਦਾ ਨਿੱਜੀ ਖੁਫੀਆ ਸਿਸਟਮ ਦਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਇੰਟੈਲੀਜੈਂਸ ਐਪਲ ਸਿਲੀਕਾਨ ਦੀ ਤਾਕਤ ਨੂੰ ਵਧਾਏਗਾ, ਜਿਸ ਨਾਲ ਲੋਕਾਂ ਨੂੰ ਕਈ ਸਹੂਲਤਾਂ ਮਿਲਣਗੀਆਂ।

ਮਸਕ ਨੇ ਇਕ ਪੋਸਟ 'ਚ ਲਿਖਿਆ ਕਿ ਜੇਕਰ ਓਪਨਏਆਈ ਨੂੰ ਆਪਰੇਟਿੰਗ ਸਿਸਟਮ ਪੱਧਰ 'ਤੇ ਐਪਲ ਡਿਵਾਈਸਿਜ਼ 'ਚ ਏਕੀਕ੍ਰਿਤ ਕੀਤਾ ਗਿਆ ਤਾਂ ਉਹ ਅਪਣੀ ਕੰਪਨੀ 'ਚ ਐਪਲ ਫੋਨਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦੇਵੇਗੀ। ਮਸਕ ਨੇ ਸਵਾਲ ਉਠਾਇਆ, 'ਕੀ ਐਪਲ ਵਰਗੀ ਕੰਪਨੀ ਅਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾਉਣ ਦੇ ਸਮਰੱਥ ਨਹੀਂ ਹੈ? ਐਪਲ ਨੂੰ ਪਤਾ ਨਹੀਂ ਹੈ ਕਿ ਅਸਲ ਵਿਚ ਕੀ ਹੋ ਰਿਹਾ ਹੈ ਇਕ ਵਾਰ ਐਪਲ ਤੁਹਾਡਾ ਡੇਟਾ ਓਪਨਏਆਈ ਨੂੰ ਦੇਵੇਗੀ ਅਤੇ ਉਹ ਇਸ ਨੂੰ ਵੇਚ ਦੇਣਗੇ’।

(For more Punjabi news apart from Elon Musk threatens Apple ban over OpenAI integration, stay tuned to Rozana Spokesman)

 

Tags: elon musk

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement