
ਚੀਨ ਦੀਆਂ 59 ਐਪਸ ‘ਤੇ ਬੈਨ ਲਗਾਉਣ ਤੋਂ ਬਾਅਦ ਸਰਕਾਰ 20 ਹੋਰ ਐਪਸ ਦੀ ਡਾਟਾ ਸ਼ੇਅਰਿੰਗ ਪਾਲਿਸੀ ਦੀ ਸਮੀਖਿਆ ਕਰ ਰਹੀ ਹੈ।
ਨਵੀਂ ਦਿੱਲੀ: ਚੀਨ ਦੀਆਂ 59 ਐਪਸ ‘ਤੇ ਬੈਨ ਲਗਾਉਣ ਤੋਂ ਬਾਅਦ ਸਰਕਾਰ 20 ਹੋਰ ਐਪਸ ਦੀ ਡਾਟਾ ਸ਼ੇਅਰਿੰਗ ਪਾਲਿਸੀ ਦੀ ਸਮੀਖਿਆ ਕਰ ਰਹੀ ਹੈ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਿਨ੍ਹਾਂ ਕੰਪਨੀਆਂ ਦੇ ਸਰਵਰ ਚੀਨ ਵਿਚ ਹਨ, ਉਹਨਾਂ ‘ਤੇ ਰੋਕ ਲੱਗ ਸਕਦੀ ਹੈ।
Chinese Apps
ਇਸ ਦੇ ਨਾਲ ਹੀ ਆਈਟੀ ਮੰਤਰਾਲੇ ਕਈ ਵੈੱਬਸਾਈਟਾਂ ‘ਤੇ ਵੀ ਰੋਕ ਲਗਾਉਣ ਦੇ ਨਿਰਦੇਸ਼ ਦੇ ਸਕਦਾ ਹੈ। ਆਈਟੀ ਮੰਤਰਾਲੇ ਕਈ ਮਾਪਦੰਡਾਂ ‘ਤੇ ਸਮੀਖਿਆ ਕਰ ਰਿਹਾ ਹੈ। ਸਰਕਾਰ ਜਿਨ੍ਹਾਂ 20 ਐਪਸ ਦੀ ਡਾਟਾ ਸ਼ੇਅਰਿੰਗ ਪਾਲਿਸੀ ਦੀ ਸਮੀਖਿਆ ਕਰ ਰਹੀ ਹੈ, ਉਹਨਾਂ ਵਿਚ ਕਈ ਮਸ਼ਹੂਰ ਗੇਮਿੰਗ ਐਪ ਵੀ ਸ਼ਾਮਲ ਹਨ।
Apps
ਹਾਲ ਹੀ ਵਿਚ ਕੇਂਦਰ ਸਰਕਾਰ ਨੇ ਆਈਟੀਐਕਟ, 2000 (IT Act,2020) ਦੇ ਸੈਕਸ਼ਨ 69A ਦੇ ਤਹਿਤ ਇਹਨਾਂ 59 ਚੀਨੀ ਐਪਸ ‘ਤੇ ਬੈਨ ਲਗਾਇਆ ਹੈ। ਕੇਂਦਰ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦੋਂ ਲਦਾਖ ਦੀ ਗਲਵਾਨ ਘਾਟੀ ‘ਤੇ ਸੀਮਾ ਵਿਵਾਦ ਚੱਲ ਰਿਹਾ ਹੈ।
Facebook
ਇਸ ਤੋਂ ਇਲ਼ਾਵਾ ਭਾਰਤੀ ਫੌਜ ਵੱਲੋਂ ਅਧਿਕਾਰੀਆਂ ਅਤੇ ਫੌਜੀਆਂ ਨੂੰ ਫੇਸਬੁੱਕ-ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ 89 ਹੋਰ ਐਪਸ ਦੀ ਵੀ ਇਕ ਲਿਸਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਮੋਬਾਈਲ ‘ਚੋਂ ਅਨਇੰਸਟਾਲ ਕੀਤਾ ਜਾਣਾ ਹੈ। ਆਦੇਸ਼ ਮੁਤਾਬਕ ਸਾਰਿਆਂ ਨੂੰ ਇਹ ਕਾਰਵਾਈ 15 ਜੁਲਾਈ ਤੱਕ ਪੂਰੀ ਕਰਨੀ ਹੈ।