
ਮਾਤਾ-ਪਿਤਾ ਜ਼ਰੂਰ ਦੇਖਣ ਇਹ ਵੀਡੀਉ
ਘਰ ਦੇ ਅੰਦਰ ਅਸੀਂ ਕਿਵੇਂ ਵੀ ਰਹਿੰਦੇ ਹੋਈਏ ਪਰ ਸੋਸ਼ਲ ਮੀਡੀਆ 'ਤੇ ਸਾਰੇ ਅਟੈਕ੍ਰੀਵ, ਸੁੰਦਰ ਅਤੇ ਆਕਰਸ਼ਿਤ ਹੀ ਦਿਖਾਉਣਾ ਚਾਹੁੰਦੇ ਹਨ। ਇੱਕ ਦੂਜੇ ਨੂੰ ਦੇਖ ਕੇ ਲੋਕ ਅੱਜ ਅਪਣੀ ਨਿਜੀ ਜ਼ਿੰਦਗੀ ਬਾਰੇ ਸੱਭ ਕੁੱਝ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ।
ਜੇਕਰ ਕੋਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਦਾ ਹੈ ਤਾਂ ਲੋਕ ਉਸ ਬਾਰੇ ਕਈ ਤਰ੍ਹਾਂ ਦੇ ਕਿਆਸ ਲਗਾਉਂਦੇ ਹਨ ਅਤੇ ਤਰ੍ਹਾਂ- ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਨ। ਮਾਤਾ-ਪਿਤਾ ਹੋਣ, ਬੱਚੇ ਹੋਣ, ਰਿਸ਼ਤੇਦਾਰ ਹੋਣ ਜਾਂ ਕੋਈ ਵੀ ਹੋਵੇ, ਅੱਜ ਹਰ ਕੋਈ ਸੋਸ਼ਲ ਮੀਡੀਆ 'ਤੇ ਅਪਣੀ ਹੋਂਦ ਬਣਾਉਣਾ ਚਾਹੁੰਦਾ ਹੈ ਅਤੇ 'ਨਿਜੀ' ਸ਼ਬਦ ਤਾਂ ਜਿਵੇਂ ਭੁੱਲ ਹੀ ਗਿਆ ਹੈ। ਅੱਜ ਤੋਂ 10 ਸਾਲ ਪਹਿਲਾਂ ਜੋ ਕੰਟੈਂਟ ਪ੍ਰਾਈਵੇਟ ਕਿਹਾ ਗਿਆ ਸੀ, ਅੱਜ ਉਹ ਕਾਮਨ ਹੋ ਗਿਆ ਹੈ।
ਇਹ ਵੀ ਪੜ੍ਹੋ: ਦਿਹਾੜੀ-ਮਜ਼ਦੂਰੀ ਕਰਨ ਲਈ ਮਜਬੂਰ ਕੌਮੀ ਪੱਧਰ ਦਾ ਕੁਸ਼ਤੀ ਖਿਡਾਰੀ
ਖੈਰ ਇਹ ਸਭ ਕੁਝ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਉਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਤੇ ਲੋਕ ਜਮਕਰ ਬਹਿਸ ਕਰ ਰਹੇ ਹਨ। ਦਰਅਸਲ, ਇਸ ਵੀਡੀਉ ਵਿਚ AI ਦੀ ਮਦਦ ਨਾਲ ਛੋਟੇ ਬੱਚੇ ਦੀ ਤਸਵੀਰ ਨੂੰ ਬਦਲਿਆ ਗਿਆ ਹੈ ਅਤੇ ਇਸ ਦੀ ਵਰਤੋਂ ਕਿਹੜੀਆਂ-ਕਿਹੜੀਆਂ ਥਾਵਾਂ ਅਤੇ ਕਿਸ ਤਰੀਕੇ ਨਾਲ ਕੀਤੀ ਗਈ ਹੈ, ਇਸ ਬਾਰੇ ਦਸਿਆ ਗਿਆ ਹੈ। ਸਾਡਾ ਇਹ ਲੇਖ ਲਿਖਣ ਦਾ ਮਕਸਦ ਬਿਲਕੁਲ ਸਪਸ਼ਟ ਹੈ ਕਿ ਤੁਸੀਂ ਸਾਰੇ ਇਸ ਯੁੱਗ ਵਿਚ ਆਪਣੀ ਪ੍ਰਾਈਵੇਸੀ ਨੂੰ ਸਮਝਦੇ ਹੋ ਅਤੇ ਅਪਣੀ ਨਿਜੀ ਜ਼ਿੰਦਗੀ ਬਾਰੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਘੱਟ ਅਪਲੋਡ ਕਰੋ ਕਿਉਂਕਿ ਅੱਜਕਲ ਇਨ੍ਹਾਂ ਦੀ ਮਦਦ ਨਾਲ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਹੋ ਰਹੀਆਂ ਹਨ। ਇੱਕ ਆਮ ਨਾਗਰਿਕ ਦੇ ਤੌਰ 'ਤੇ ਅਪਣੀ ਪ੍ਰਾਇਵੇਸੀ ਨੂੰ ਸਮਝੋ ਅਤੇ ਹੋਰਾਂ ਨੂੰ ਵੀ ਸਮਝਾਉ।
ਪਿਛਲੇ ਸਾਲ ਓਪਨ ਏਆਈ ਨੇ ਚੈਟ ਜੀ.ਪੀ.ਟੀ. ਨੂੰ ਲਾਂਚ ਕੀਤਾ ਸੀ। ਇਹ ਇੱਕ AI ਟੂਲ ਹੈ। ਇਸ ਤੋਂ ਬਾਅਦ ਬਜਰ ਵਿੱਚ ਜੋ ਏਆਈ ਟੂਲ ਆ ਗਏ ਹਨ ਆਸਾਨੀ ਨਾਲ ਫੋਟੋਆਂ, ਵੀਡੀਉ ਅਤੇ ਆਵਾਜ਼ ਨੂੰ ਬਦਲ ਸਕਦੇ ਹਨ। AI ਦੀ ਮਦਦ ਤੁਹਾਡੇ ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਾ ਰਹੀ ਹੈ ਹਰ ਨਿਸ਼ਾਨਾ ਤੁਹਾਡੇ ਲਈ ਖਤਰਨਾਕ ਬਣਾਇਆ ਜਾ ਸਕਦਾ ਹੈ। AI ਦੇ ਜਿੰਨੇ ਫਾਇਦੇ ਹਨ ਓਨੇ ਹੀ ਇਸ ਦੇ ਨੁਕਸਾਨ ਵੀ ਹਨ। ਦੁਨੀਆਂ ਭਰ ਦੀਆਂ ਸਰਕਾਰਾਂ ਵਲੋਂ AI 'ਤੇ ਕਾਨੂੰਨ ਬਣਾਉਣ ਦੀਆਂ ਚਰਚਾਵਾਂ ਚਲ ਰਹੀਆਂ ਹਨ ਕਿਉਂਕਿ ਜੇਕਰ ਸਮਾਂ ਰਹਿੰਦੇ ਸਥਿਤੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਕਈ ਵੱਡੇ ਨੁਕਸਾਨ ਹੋ ਸਕਦੇ ਹਨ।
ਧਿਆਨ ਰਹੇ, ਸਾਡਾ ਮਕਸਦ AI ਨੂੰ ਗ਼ਲਤ ਸਾਬਤ ਕਰਨਾ ਨਹੀਂ ਸਗੋਂ ਤੁਹਾਨੂੰ ਚੌਕਸ ਕਰਨਾ ਹੈ। ਜੇਕਰ AI ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਾਡਾ ਰਹਿਣ-ਸਹਿਣ ਬਦਲ ਸਕਦੀ ਹੈ ਅਤੇ ਕਈ ਕੰਮ ਆਸਾਨ ਹੋ ਸਕਦੇ ਹਨ।
Please watch this video…Before you post another pic of your kids on social media.Please watch this video…Before you post another pic of your kids on social media.
— Arun Bothra ???????? (@arunbothra) July 10, 2023
They will thank you later. pic.twitter.com/CA1nr3ApYW