Orkut ਦੇ ਸੰਸਥਾਪਕ ਨੇ ਭਾਰਤ 'ਚ ਲਾਂਚ ਕੀਤਾ ਹੈਲੋ ਨੈੱਟਵਰਕ
Published : Apr 12, 2018, 5:33 pm IST
Updated : Apr 12, 2018, 5:33 pm IST
SHARE ARTICLE
Orkut network
Orkut network

ਭਾਰਤ 'ਚ ਬਹੁਤ ਪ੍ਰਸਿੱਧ ਰਹੇ ਸੋਸ਼ਲ ਨੈਟਵਰਕਿੰਗ ਸਾਈਟ - ਆਰਕੁਟ ਡਾਟ ਕਾਮ ਦੇ ਸੰਸਥਾਪਕ ਆਕੁਰਟ ਬੁਯੁਖ਼ੋਕਟੇਨ ਨੇ ਬੁੱਧਵਾਰ ਨੂੰ ਭਾਰਤ 'ਚ ਹੈਲੋ ਨੈੱਟਵਰਕ ਲਾਂਚ ਕੀਤਾ।

ਭਾਰਤ 'ਚ ਬਹੁਤ ਪ੍ਰਸਿੱਧ ਰਹੇ ਸੋਸ਼ਲ ਨੈਟਵਰਕਿੰਗ ਸਾਈਟ - ਆਰਕੁਟ ਡਾਟ ਕਾਮ ਦੇ ਸੰਸਥਾਪਕ ਆਕੁਰਟ ਬੁਯੁਖ਼ੋਕਟੇਨ ਨੇ ਬੁੱਧਵਾਰ ਨੂੰ ਭਾਰਤ 'ਚ ਹੈਲੋ ਨੈੱਟਵਰਕ ਲਾਂਚ ਕੀਤਾ। ਆਕੁਰਟ ਹੈਲੋ ਨੈੱਟਵਰਕ ਇੰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਅਤੇ ਇਹਨਾਂ ਦਿਨੀਂ ਅਪਣੀ ਟੀਮ ਦੇ ਨਾਲ ਭਾਰਤ ਦੇ ਪੰਜ ਸ਼ਹਿਰਾਂ ਦੇ ਦੌਰੇ 'ਤੇ ਹਨ।  ਦਿੱਲੀ 'ਚ ਹੈਲੋ ਨੈੱਟਵਰਕ ਲਾਂਚ ਕਰਨ ਤੋਂ ਬਾਅਦ ਆਕੁਰਟ ਅਪਣੀ ਟੀਮ ਦੇ ਨਾਲ ਮੁੰਬਈ, ਚਨਈ, ਬੈਂਗਲੁਰੂ ਅਤੇ ਹੈਦਰਾਬਾਦ ਦੇ ਦੌਰੇ 'ਤੇ ਜਾਣਗੇ। 

OrkutOrkut

ਆਕੁਰਟ ਨੇ ਕਿਹਾ ਕਿ ਹੈਲੋ ਐਪ ਨੂੰ ਖ਼ਾਸਤੌਰ 'ਤੇ ਨਵੇਂ ਜਨਰੇਸ਼ਨ ਲਈ ਤਿਆਰ ਕੀਤਾ ਗਿਆ ਹੈ, ਜੋ ਅਪਣੇ ਪਸੰਦ ਦੇ ਖੇਤਰਾਂ ਨਾਲ ਜੁਡ਼ੇ ਲੋਕਾਂ ਨੂੰ ਇਕ ਪਲੇਟਫ਼ਾਰਮ 'ਤੇ ਲਿਆ ਕੇ ਇਕ ਸਕਾਰਾਤਮਕ ਅਤੇ ਅਰਥਪੂਰਣ ਸੋਸ਼ਲ ਨੈਟਵਰਕਿੰਗ ਦਾ ਮਾਹੌਲ ਤਿਆਰ ਕਰੇਗਾ। ਹੈਲੋ ਦਾ ਮਾਡਲ ਅਸਲ ਜੀਵਨ ਦੇ ਮਾਡਲ ਤੋਂ ਪ੍ਰੇਰਿਤ ਹੈ, ਜਿੱਥੇ ਲੋਕ ਆਮ ਜਿੰਦਗੀ 'ਚ ਅਪਣੇ ਵਿਹਾਰ ਅਤੇ ਸ਼ੌਕ ਨਾਲ ਮਿਲਦੇ - ਜੁਲਦੇ ਲੋਕਾਂ ਨਾਲ ਜ਼ਿਆਦਾ ਮਿਲਣਾ - ਜੁਲਨਾ ਪਸੰਦ ਕਰਦੇ ਹਨ। 

OrkutOrkut

ਹੈਲੋ ਦੇ ਸੰਸਥਾਪਕ ਦਾ ਦਾਅਵਾ ਹੈ ਕਿ ਇਹ ਨੈੱਟਵਰਕ ਇਸ ਤੋਂ ਜੁਡ਼ਣ ਵਾਲੀਆਂ ਨੂੰ ਤਕਨੀਕ ਦੁਆਰਾ ਤਿਆਰ ਉਸ ਕਾਲਪਨਿਕ ਅਤੇ ਸੁਸਤ ਦੁਨੀਆ ਤੋਂ ਵੱਖ ਲੈ ਜਾਵੇਗਾ ਜਿੱਥੇ ਉਹ ਅੱਜ ਕਾਫ਼ੀ ਪਰੇਸ਼ਾਨ ਅਤੇ ਹਤਾਸ਼ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ਜ਼ਿੰਦਗੀ 'ਚ ਸਾਡਾ ਜਨੂੰਨ ਸਾਡੇ 'ਚ ਜਾਰੀ ਸੰਵਾਦ ਦਾ ਮਾਧਿਅਮ ਬਣਦਾ ਹੈ। ਅਸੀਂ ਅਜਿਹੇ ਲੋਕਾਂ ਤੋਂ ਜ਼ਿਆਦਾ ਮਿਲਣਾ - ਜੁਲਨਾ ਪਸੰਦ ਕਰਦੇ ਹਾਂ ਜਿਨ੍ਹਾਂ ਦੀ ਆਦਤਾਂ ਅਤੇ ਪਸੰਦ ਸਾਡੇ ਤੋਂ ਮਿਲਦੀਆਂ - ਜੁਲਦੀਆਂ ਹਨ। ਸਾਡਾ ਟੀਚਾ ਇਕ ਅਜਿਹਾ ਪਲੇਟਫ਼ਾਰਮ ਤਿਆਰ ਕਰਨਾ ਸੀ, ਜਿੱਥੇ ਲੋਕ ਅਪਣੇ ਪਸੰਦ ਦੇ ਲੋਕਾਂ ਨਾਲ ਮਿਲਣ ਅਤੇ ਅਰਥਪੂਰਣ ਅਤੇ ਸਕਾਰਾਤਮਕ ਗੱਲਾਂ ਕਰਨ। ਇਸ 'ਚ ਤਕਨੀਕ ਸਾਡੀ ਮਦਦ ਕਰੇਗਾ ਪਰ ਸਾਨੂੰ ਕਿਸੇ ਕਿਸਮ ਤੋਂ ਉਲਝਣ ਜਾਂ ਫਿਰ ਹਤਾਸ਼ ਨਹੀਂ ਕਰੇਗਾ। ਹਲੋ ਨੈੱਟਵਰਕ 'ਤੇ ਇਸ ਦੀ ਕੋਈ ਸੰਭਾਵਨਾ ਨਹੀਂ ਛੱਡੀ ਗਈ ਹੈ। 

OrkutOrkut

ਹੈਲੋ ਨੈੱਟਵਰਕ ਇੰਕ ਨੇ ਭਾਰਤ 'ਚ ਗੁਜ਼ਰੇ ਕਈ ਮਹੀਨਿਆਂ ਤਕ ਬੀਟਾ ਟੈਸਟ ਕਰਵਾਈਆ ਹੈ ਅਤੇ ਇਸ ਦਾ ਨਤੀਜਾ ਕਾਫ਼ੀ ਸਕਾਰਾਤਮਕ ਰਿਹਾ ਹੈ। ਆਕੁਰਟ ਨੂੰ ਭਰੋਸਾ ਹੈ ਕਿ ਜਿਸ ਤਰ੍ਹਾਂ ਭਾਰਤ 'ਚ ਆਕੁਰਟ ਡਾਟ ਕਾਮ ਦੇ 30 ਕਰੋਡ਼ ਤੋਂ ਜ਼ਿਆਦਾ ਯੂਜ਼ਰ ਸਨ, ਉਸੀ ਤਰ੍ਹਾਂ ਹੈਲੋ ਨੈੱਟਵਰਕ ਵੀ ਸਫ਼ਲ ਰਹੇਗਾ ਅਤੇ ਲੋਕਾਂ ਨੂੰ ਖੁਸ਼ੀ ਪਰਦਾਨ ਕਰੇਗਾ। ਇਸ ਐਪ ਨੂੰ ਗੂਗਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਆਈਓਐਸ ਵਰਜਨ ਵੀ ਉਪਲਬਧ ਹੈ। ਇਹ ਮੁਫ਼ਤ ਹੈ ਅਤੇ ਇਸ ਦੀ ਵਰਤੋਂ ਕਰਨ ਲਈ ਲਾਗਇਨ ਜ਼ਰੂਰੀ ਹੈ, ਜੋ ਨਿੱਜੀ ਲਾਗਇਨ ਬਣਾ ਕੇ ਕੀਤਾ ਜਾ ਸਕਦਾ ਹੈ ਜਾਂ ਫਿਰ ਅਪਣੇ ਫ਼ੋਨ ਨੰਬਰ ਦੇ ਮਾਧਿਅਮ ਨਾਲ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement