Dreamliner Aircraft News: ਬਣਾਵਟ ਤੇ ਬੈਟਰੀ ’ਚ ਖ਼ਾਮੀਆਂ ਕਾਰਨ ਡਰੀਮਲਾਈਨਰ ਜਹਾਜ਼ ’ਤੇ ਲੱਗ ਚੁਕੀ ਹੈ 3 ਮਹੀਨੇ ਦੀ ਪਾਬੰਦੀ
Published : Jun 13, 2025, 7:16 am IST
Updated : Jun 13, 2025, 7:39 am IST
SHARE ARTICLE
Dreamliner aircraft has been grounded for 3 months
Dreamliner aircraft has been grounded for 3 months

ਬੋਇੰਗ 787-8 ਡਰੀਮਲਾਈਨਰ ਜਹਾਜ਼ ਆਪਣੀ ਫਿਊਲ ਸਮਰਥਾ ਅਤੇ ਆਰਾਮਦਾਇਕ ਸਫ਼ਰ ਲਈ ਜਾਣਿਆ ਜਾਂਦਾ ਹੈ ਪਰ ਸਮੇਂ-ਸਮੇਂ ’ਤੇ ਇਸ ਦੀ ਸੁਰੱਖਿਆ ਉਪਰ ਸਵਾਲ ਉਠਦੇ ਰਹੇ

Dreamliner aircraft has been grounded for 3 months:  ਏਅਰ ਇੰਡੀਆ ਜਹਾਜ਼ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਦਿਤਾ। ਇਹ ਬੋਇੰਗ 787-8 ਡਰੀਮਲਾਈਨਰ ਜਹਾਜ਼ ਆਪਣੀ ਫਿਊਲ ਸਮਰਥਾ ਅਤੇ ਆਰਾਮਦਾਇਕ ਸਫ਼ਰ ਲਈ ਜਾਣਿਆ ਜਾਂਦਾ ਹੈ ਪਰ ਸਮੇਂ-ਸਮੇਂ ’ਤੇ ਇਸ ਦੀ ਸੁਰੱਖਿਆ ਉਪਰ ਸਵਾਲ ਉਠਦੇ ਰਹੇ ਹਨ। ਇਸ ਵਿਚਲੀਆਂ ਖਾਮੀਆਂ ਉਜਾਗਰ ਹੋਣ ਮਗਰੋਂ ਦੁਨੀਆ ਭਰ ਵਿਚ ਇਸ ਦੀ ਫਲੀਟ ਦੇ ਉਡਾਣ ਭਰਨ ’ਤੇ 3 ਮਹੀਨੇ ਲਈ ਰੋਕ ਲਗਾ ਦਿਤੀ ਗਈ ਸੀ। 

ਜ਼ਿਕਰਯੋਗ ਹੈ ਕਿ ਜਨਵਰੀ 2013 ਵਿਚ ਦੋ ਨਵੇਂ ਡਰੀਮ ਲਾਈਨਰ 787-8 ਜਹਾਜ਼ ਜਾਪਾਨ ਦੀਆਂ ਦੋ ਏਅਰਲਾਈਨ ਕੰਪਨੀਆਂ ਦੇ ਬੇੜੇ ਵਿਚ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚੋਂ ਇਕ ਜਹਾਜ਼ ਦੀ ਲੀਥੀਅਮ ਆਇਨ ਬੈਟਰੀ ਵਿਚ ਅੱਗ ਲੱਗ ਗਈ। ਉਸ ਵੇਲੇ ਇਹ ਜਹਾਜ਼ ਪਾਰਕਿੰਗ ਵਿਚ ਖੜਾ ਸੀ। ਦੂਜਾ ਜਹਾਜ਼ ਬੋਸਟਨ ਲਈ ਉਡਾਣ ਭਰ ਚੁੱਕਾ ਸੀ ਜਿਸ ਕਾਰਨ ਇਸ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ।

ਇਸ ਤੋਂ ਬਾਅਦ ਅਮਰੀਕਾ ਦੇ ਫੈਡਰਲ ਐਸੋਸੀਏਸ਼ਨ ਐਡਮਿਨਸਟਰੇਸ਼ਨ (ਐਫ.ਏ.ਏ.) ਨੇ 3 ਮਹੀਨੇ ਲਈ ਦੁਨੀਆ ਭਰ ਵਿਚ ਸਾਰੀਆਂ ਡਰੀਮਲਾਈਨਰ ਜਹਾਜ਼ਾਂ ਦੀ ਉਡਾਣ ’ਤੇ ਰੋਕ ਲਗਾ ਦਿਤੀ ਸੀ। ਹਾਲਾਂਕਿ ਬੋਇੰਗ ਨੇ ਇਸ ਖਾਮੀ ਵਿਚ ਸੁਧਾਰ ਕੀਤਾ ਸੀ। ਇਸ ਮਗਰੋਂ 2020 ਤੋਂ 2022 ਦੌਰਾਨ ਡਰੀਮਲਾਈਨਰ ਵਿਚ ਕਈ ਵਾਰ ਮੈਨੂਫੈਕਚਰਿੰਗ ਵਿਗਾੜ ਦੀਆਂ ਖ਼ਬਰਾਂ ਆਈਆਂ ਸਨ। ਕਿਉਂਕਿ ਇਸ ਜਹਾਜ਼ ਦੇ ਹਿੱਸੇ ਵੱਖ-ਵੱਖ ਕੰਪਨੀਆਂ ਤੋਂ ਬਣ ਕੇ ਆਉਂਦੇ ਹਨ ਤੇ ਬਾਅਦ ਵਿਚ ਜੋੜੇ ਜਾਂਦੇ ਹਨ, ਇਸ ਲਈ ਇਸ ਦੇ ਹਿੱਸਿਆਂ ਵਿਚ ਫ਼ਰਕ ਰਹਿਣ ਦੀਆਂ ਵੀ ਸ਼ਿਕਾਇਤਾਂ ਆਈਆਂ ਸਨ। ਉਸ ਤੋਂ ਬਾਅਦ ਬੋਇੰਗ ਨੇ ਏਅਰਲਾਈਨਜ਼ ਨੂੰ ਡਰੀਮਲਾਈਨਰ ਦੀ ਡਿਲਵਰੀ ਰੋਕ ਦਿੱਤੀ। ਬੋਇੰਗ ਨੇ ਸਵੀਕਾਰਿਆ ਸੀ ਕਿ ਇਸ ਵਿਚ ਖਾਮੀਆਂ ਹਨ। 

ਇਸ ਤੋਂ ਬਾਅਦ 2024 ਵਿਚ ਵੀ ਇੰਜੀਨੀਅਰ ਸੈਮ ਸਾਲੇਹ ਨੇ ਦਾਅਵਾ ਕੀਤਾ ਸੀ ਕਿ ਡਰੀਮਲਾਈਨਰ 787 ਦੀ ਬਾਡੀ ਦੇ ਕੁਝ ਹਿੱਸੇ ਠੀਕ ਨਹੀਂ ਜੁੜੇ ਜੋ ਉਡਾਣ ਵੇਲੇ ਟੁਟ ਸਕਦੇ ਹਨ। ਸਾਲੇਹ ਦਸ ਸਾਲ ਬੋਇੰਗ ਵਿਚ ਕੰਮ ਕਰ ਚੁਕਾ ਸੀ। ਇਸ ਤੋਂ ਬਾਅਦ ਬੋਇੰਗ ਦੇ ਬੁਲਾਰੇ ਪਾੱਲ ਲੁਈਸ ਨੇ ਇਸ ਦੀ ਖਾਮੀ ਨੂੰ ਸਵੀਕਾਰ ਕਰਦਿਆਂ ਕਿਹਾ ਸੀ ਕਿ ਜਹਾਜ਼ ਦੀ ਮਜ਼ਬੂਤੀ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਡਰੀਮਲਾਈਨਰ ਪੂਰੀ ਤਰ੍ਹਾਂ ਸੁਰਖਿਅਤ ਦੱਸਿਆ।   (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement