
ਹਿਲੇ ਦਿਨ ਕਰੀਬ 500 ਲੋਕਾਂ ਨੇ ਫੁਟ ਮਸਾਜਰ ਦਾ ਇਸਤੇਮਾਲ ਕੀਤਾ ਤੇ ਇਸ ਦੀ ਵਧਦੀ ਮੰਗ ਨੂੰ ਦੇਖਦਿਆਂ ਇਹ ਅੰਕੜਾ ਕਈ ਹਜ਼ਾਰ ਤਕ ਪਹੁੰਚ ਗਿਆ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ 18 ਦਿਨ ਵਿੱਚ ਦਾਖਿਲ ਹੋ ਗਿਆ ਹੈ। ਇਹ ਅੰਦੋਲਨ ਲੰਬਾ ਚੱਲਣ ਦੀ ਉਮੀਦ ਜਤਾਈ ਜਾ ਰਹੀ ਹੈ। ਸਿੰਘੂ ਬਾਰਡਰ 'ਤੇ ਹੌਲੀ-ਹੌਲੀ ਕਿਸਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੌਰਾਨ ਹੁਣ ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਹੋਰ ਸੜਕ 'ਤੇ ਹੀ ਦੋ ਵਾਸ਼ਿੰਗ ਮਸ਼ੀਨਾਂ ਜ਼ਰੀਏ ਕੱਪੜੇ ਧੋਣ ਦੀ ਸੁਵਿਧਾ ਦੇ ਨਾਲ-ਨਾਲ ਰੋਟੀ ਬਣਾਉਣ ਦੀਆਂ ਮਸ਼ੀਨਾਂ, ਸਟੀਮ ਬੌਇਲਰ ਜ਼ਰੀਏ ਹਜ਼ਾਰਾਂ ਲੋਕਾਂ ਲਈ ਖਾਣਾ ਬਣਾਉਣਾ, ਜਿਮ ਵਗੈਰਾ ਦੀ ਸੁਵਿਧਾ ਦੇਖੀ ਜਾ ਸਕਦੀ ਹੈ।
ਇਸ ਦੌਰਾਨ ਕਿਸਾਨਾਂ ਦੀ ਸਭ ਤੋਂ ਕੀਮਤੀ ਤੇ ਦਿਲਚਸਪ ਤਸਵੀਰ ਸਾਹਮਣੇ ਆਈ ਹੈ ਇੱਥੇ ਲੱਗਾ ਫੁਟ ਮਸਾਜਰ ਪੰਡਾਲ ਹੈ। ਜੋ ਅੰਦੋਲਨ ਨਾਲ ਜੁੜੇ ਲੋਕਾਂ ਲਈ ਵੀ ਆਕਰਸ਼ਨ ਦਾ ਮੁੱਖ ਕੇਂਦਰ ਹੈ। ਅੰਦੋਲਨਕਾਰੀਆਂ ਦੀ ਥਕਾਵਟ ਮਿਟਾਉਣ ਲਈ ਤੇ ਉਨ੍ਹਾਂ ਨੂੰ ਆਰਾਮ ਪਹੁੰਚਾਉਣ ਲਈ ਖਾਲਸਾ ਏਡ ਵੱਲੋਂ ਪੱਚੀ ਫੁੱਟ ਮਸਾਜਰ ਸੜਕ 'ਤੇ ਇਕ ਟੈਂਟ ਲਾਕੇ ਰੱਖ ਦਿੱਤੇ ਗਏ ਹਨ। ਜਿੱਥੇ ਕੋਈ ਵੀ ਕਿਸਾਨ, ਅੰਦੋਲਨਕਾਰੀ ਮੁਫ਼ਤ ਸੇਵਾ ਦਾ ਲਾਭ ਉਠਾ ਸਕਦੇ ਹਨ।
ਸਿੰਘੂ ਬਾਰਡਰ 'ਤੇ ਹੌਲੀ-ਹੌਲੀ ਨਵੇਂ ਸ਼ਹਿਰ ਦਾ ਨਿਰਮਾਣ ਹੋ ਰਿਹਾ ਹੈ। ਜਿਵੇਂ-ਜਿਵੇਂ ਕਿਸਾਨਾਂ ਦੀ ਸੰਖਿਆਂ ਵਧਦੀ ਜਾ ਰਹੀ ਹੈ, ਲੋੜ ਦੀ ਹਰ ਚੀਜ਼ ਉਪਲਬਧ ਹੋ ਰਹੀ ਹੈ। ਪਹਿਲੇ ਦਿਨ ਕਰੀਬ 500 ਲੋਕਾਂ ਨੇ ਫੁਟ ਮਸਾਜਰ ਦਾ ਇਸਤੇਮਾਲ ਕੀਤਾ ਤੇ ਇਸ ਦੀ ਵਧਦੀ ਮੰਗ ਨੂੰ ਦੇਖਦਿਆਂ ਇਹ ਅੰਕੜਾ ਕਈ ਹਜ਼ਾਰ ਤਕ ਪਹੁੰਚ ਗਿਆ। ਫੁਟ ਮਸਾਜ ਕਰਾਉਣ ਪਹੁੰਚੇ 65 ਸਾਲਾ ਗੁਰਦੀਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਪਹਿਲੀ ਵਾਰ ਫੁੱਟ ਮਸਾਜਰ ਦਾ ਇਸਤੇਮਾਲ ਕੀਤਾ ਤੇ ਸਿਰਫ਼ 7 ਮਿੰਟ ਵਰਤੋਂ ਕਰਨ ਤੋਂ ਬਾਅਦ ਹੁਣ ਉਹ ਫਿਰ ਤੋਂ ਕਈ ਕਿਲੋਮੀਟਰ ਪੈਦਲ ਚੱਲ ਸਕਦੇ ਹਨ।