Instagram Emoji Game: ਰੀਲਜ਼ ਦੇਖ ਕੇ ਹੋ ਚੁੱਕੇ ਹੋ ਬੋਰ ਤਾਂ Instagram ’ਤੇ ਖੇਡ ਸਕਦੇ ਹੋ ਇਹ ਗੇਮ
Published : Mar 14, 2024, 6:53 pm IST
Updated : Mar 14, 2024, 6:53 pm IST
SHARE ARTICLE
How to play Instagram Emoji Game
How to play Instagram Emoji Game

ਇੰਸਟਾਗ੍ਰਾਮ ਅਪਣੇ ਯੂਰਜ਼ਸ ਦੀ ਬੋਰੀਅਤ ਨੂੰ ਦੂਰ ਕਰਨ ਲਈ ਇਕ ਮਜ਼ੇਦਾਰ ਗੇਮ ਦਾ ਆਪਸ਼ਨ ਲੈ ਕੇ ਆਇਆ ਹੈ।

Instagram Emoji Game: ਮੇਟਾ ਦਾ ਫੋਟੋ ਵੀਡੀਉ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਅਪਣੇ ਰੀਲਜ਼ ਫੀਚਰ ਕਾਰਨ ਪਹਿਲਾਂ ਹੀ ਲੋਕਾਂ 'ਚ ਕਾਫੀ ਮਸ਼ਹੂਰ ਹੈ। ਅਜਿਹੇ 'ਚ ਇੰਸਟਾਗ੍ਰਾਮ ਅਪਣੇ ਯੂਰਜ਼ਸ ਦੀ ਬੋਰੀਅਤ ਨੂੰ ਦੂਰ ਕਰਨ ਲਈ ਇਕ ਮਜ਼ੇਦਾਰ ਗੇਮ ਦਾ ਆਪਸ਼ਨ ਲੈ ਕੇ ਆਇਆ ਹੈ।

ਇੰਸਟਾਗ੍ਰਾਮ ਨੇ ਅਪਣੇ ਯੂਜ਼ਰਸ ਲਈ ਹਿਡਨ ਪੋਂਗ ਗੇਮ ਫੀਚਰ ਲਿਆਂਦਾ ਹੈ। ਇਹ ਵਿਸ਼ੇਸ਼ਤਾ ਇੰਸਟਾਗ੍ਰਾਮ ਯੂਜ਼ਰਸ ਨੂੰ ਬਿਨਾਂ ਕਿਸੇ ਵਾਧੂ ਜ਼ਰੂਰਤਾਂ ਦੇ ਇਮੋਜੀ ਨਾਲ ਪੌਂਗ ਖੇਡਣ ਦੀ ਆਗਿਆ ਦੇਵੇਗੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਗੇਮ ਨੂੰ ਕਦੋਂ ਅਤੇ ਕਿਵੇਂ ਖੇਡ ਸਕਦੇ ਹੋ।

ਕੀ ਹੈ ਹਿਡਨ ਪੋਂਗ ਗੇਮ?

-ਇੰਸਟਾਗ੍ਰਾਮ DM ਵਿਚ ਭੇਜੇ ਗਏ ਕਿਸੇ ਵੀ ਇਮੋਜੀ 'ਤੇ ਟੈਪ ਕਰਕੇ ਪੌਂਗ ਗੇਮ ਤਕ ਪਹੁੰਚ ਕੀਤੀ ਜਾ ਸਕਦੀ ਹੈ।
-ਇਹ ਗੇਮ ਗੂਗਲ ਕਰੋਮ ਦੇ ਅੰਦਰ ਬਣੀ ਟੀ-ਰੈਕਸ ਗੇਮ ਵਰਗੀ ਜਾਪਦੀ ਹੈ, ਜਿਸ ਨੂੰ ਇੰਟਰਨੈਟ ਬੰਦ ਹੋਣ ਦੌਰਾਨ ਵੀ ਖੇਡਿਆ ਜਾ ਸਕਦਾ ਹੈ।
-Instagram 'ਤੇ ਨਵੀਂ ਗੇਮ ਤੁਹਾਨੂੰ ਪਲੇਟਫਾਰਮ 'ਤੇ ਰੁਝੇ ਰੱਖਣ ਅਤੇ ਰੀਲਾਂ ਨੂੰ ਸਾਂਝਾ ਕਰਨ ਜਾਂ ਪੋਸਟਾਂ ਨੂੰ ਅਪਲੋਡ ਕਰਨ ਤੋਂ ਇਲਾਵਾ ਇਕ ਨਵਾਂ ਅਨੁਭਵ ਦੇਣ ਦਾ ਇਕ ਤਰੀਕਾ ਹੈ।

ਕਿਵੇਂ ਖੇਡੀਏ ਇਹ ਗੇਮ

-ਇੰਸਟਾਗ੍ਰਾਮ 'ਤੇ ਕਿਸੇ ਵੀ ਦੋਸਤ ਦਾ ਡਇਰੈਕਟ ਮੈਸੇਜ ਖੋਲ੍ਹੋ।
-ਹੁਣ ਆਪਣੀ ਪਸੰਦ ਦਾ ਕੋਈ ਵੀ ਇਮੋਜੀ ਭੇਜੋ, ਜਿਸ ਨੂੰ ਤੁਸੀਂ ਪੋਂਗ ਦੇ ਤੌਰ 'ਤੇ ਵਰਤਣਾ ਚਾਹੁੰਦੇ ਹੋ।
-ਫਿਰ ਇਮੋਜੀ 'ਤੇ ਟੈਪ ਕਰੋ ਅਤੇ ਇਹ ਇਕ ਉਛਾਲਦੀ ਗੇਂਦ ਵਿਚ ਬਦਲ ਜਾਵੇਗਾ।
-ਹੁਣ ਤੁਸੀਂ ਉਛਾਲਦੀ ਗੇਂਦ ਨੂੰ ਹਿੱਟ ਕਰਨ ਅਤੇ ਸਕੋਰ ਕਰਨ ਲਈ ਹੇਠਾਂ ਸਲਾਈਡਰ ਦੀ ਵਰਤੋਂ ਕਰ ਸਕਦੇ ਹੋ।
-ਹਰ ਹਿੱਟ ਤੋਂ ਬਾਅਦ ਤੁਸੀਂ ਇਕ ਅੰਕ ਹਾਸਲ ਕਰੋ। ਹਰ ਪੰਜ ਹਿੱਟ ਤੋਂ ਬਾਅਦ ਗੇਮ ਦੀ ਗਤੀ ਵਧੇਗੀ।
ਨੋਟ- ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਜੇਕਰ ਤੁਹਾਡੀ ਗੇਂਦ ਸਲਾਈਡਰ ਨੂੰ ਮਾਰਨ ਤੋਂ ਖੁੰਝ ਜਾਂਦੀ ਹੈ ਤਾਂ ਤੁਹਾਡੀ ਗੇਮ ਖਤਮ ਹੋ ਜਾਵੇਗੀ ਅਤੇ ਤੁਹਾਨੂੰ ਇਕ ਨਵੀਂ ਗੇਮ ਸ਼ੁਰੂ ਕਰਨੀ ਪਵੇਗੀ।

(For more Punjabi news apart from How to play Instagram Emoji Game punjabi news , stay tuned to Rozana Spokesman)

Tags: instagram

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement