
ਯੂਟਿਊਬ ਆਏ ਦਿਨ ਅਪਣੇ ਯੂਜ਼ਰਜ਼ ਲਈ ਕੋਈ ਨਾ ਕੋਈ ਨਵੇਂ ਫ਼ੀਚਰਜ਼ ਲਿਆਉਂਦਾ ਰਹਿੰਦਾ ਹੈ। ਇਸ ਕੜੀ 'ਚ ਇਕ ਵਾਰ ਫਿਰ ਯੂਟਿਊਬ ਨੇ ਯੂਜ਼ਰਜ਼ ਦੀ ਸਹੂਲਤ ...
ਨਵੀਂ ਦਿੱਲੀ : ਯੂਟਿਊਬ ਆਏ ਦਿਨ ਅਪਣੇ ਯੂਜ਼ਰਜ਼ ਲਈ ਕੋਈ ਨਾ ਕੋਈ ਨਵੇਂ ਫ਼ੀਚਰਜ਼ ਲਿਆਉਂਦਾ ਰਹਿੰਦਾ ਹੈ। ਇਸ ਕੜੀ 'ਚ ਇਕ ਵਾਰ ਫਿਰ ਯੂਟਿਊਬ ਨੇ ਯੂਜ਼ਰਜ਼ ਦੀ ਸਹੂਲਤ ਲਈ ਨਵਾਂ ਫ਼ੀਚਰ 'ਟੇਕ ਅ ਬ੍ਰੇਕ' ਪੇਸ਼ ਕੀਤਾ ਹੈ। ਇਸ ਫ਼ੀਚਰ ਦੇ ਆਉਣ ਨਾਲ ਤੁਹਾਨੂੰ ਬਤੌਰ ਯੂਜ਼ਰ ਯੂਟਿਊਬ 'ਤੇ ਵੀਡੀਓ ਦੇਖਣ 'ਚ ਹੋਰ ਅਸਾਨੀ ਹੋ ਜਾਵੇਗੀ। ਦਰਅਸਲ, ਯੂਟਿਊਬ ਨੇ ਵਿਸ਼ੇਸ਼ ਰੂਪ ਨਾਲ ਐਂਡਰਾਇਡ ਐਪ ਨੂੰ ਧਿਆਨ 'ਚ ਰਖਦੇ ਹੋਏ ਇਕ ਨਵਾਂ ਫ਼ੀਚਰ ਲਾਂਚ ਕੀਤਾ ਹੈ। ਇਸ ਨਵੇਂ ਫੀਚਰ ਦਾ ਨਾਮ ਹੈ ਟੇਕ ਅ ਬ੍ਰੇਕ (Take a break) ਜਿਸ ਜ਼ਰੀਏ ਯੂਜ਼ਰ 15,30,60,90 ਜਾਂ 180 ਮਿੰਟ ਵਰਗੇ ਇੰਟਰਵਲ ਦਾ ਬ੍ਰੇਕ ਵੀਡੀਓ ਪਲੇ ਦੌਰਾਨ ਲਗਾ ਸਕਦਾ ਹੈ। ਇਸ ਵਿਕਲਪ ਦੀ ਵਰਤੋਂ ਕਰ ਕੇ ਤੁਸੀਂ ਯੂਟਿਊਬ 'ਤੇ ਕਿਸੇ ਵੀ ਵੀਡੀਓ ਨੂੰ ਦੇਖਦੇ ਸਮੇਂ ਬ੍ਰੇਕ ਲਗਾ ਸਕਦੇ ਹੋ। ਇਸ ਦੇ ਨਾਲ ਹੀ ਕਿਸੇ ਹੋਰ ਐਪ ਜਾਂ ਡੀਵਾਇਸ ਨੂੰ ਬੰਦ ਵੀ ਸਕਦੇ ਹੋ।
You Tube
ਇਸ ਫ਼ੀਚਰ ਨਾਲ ਫਿਰ ਤੁਹਾਡਾ ਵੀਡੀਓ ਦੁਬਾਰਾ ਉਹਨੇ ਹੀ ਟਾਈਮ ਇਨਟਰਵਲ ਤੋਂ ਬਾਅਦ ਆਟੋਮੈਟਿਕ ਪਲੇ ਹੋ ਜਾਵੇਗਾ। ਦਸ ਦਈਏ ਕਿ ਯੂਟਿਊਬ ਬਿਨਾਂ ਰੈਡ ਸਬਸਕਰਿਪਸ਼ਨ ਦੇ ਵੀ ਪਿਕਚਰ - ਇਨ - ਪਿਕਚਰ ਮੋਡ ਫ਼ੀਚਰਜ਼ ਨੂੰ ਇਨੇਬਲ ਕਰਨ ਲਈ ਟੈਸਟਿੰਗ ਕਰ ਰਿਹਾ ਹੈ। ਪਿਕਚਰ - ਇਨ - ਪਿਕਚਰ ਮੋਡ 'ਚ ਤੁਸੀਂ ਅਪਣੇ ਸਮਾਰਟਫ਼ੋਨ 'ਚ ਹੋਰ ਕੰਮ ਕਰਦੇ ਹੋਏ ਇਕ ਕੋਨੇ 'ਚ ਯੂਟਿਊਬ ਵੀਡੀਓ ਨੂੰ ਦੇਖ ਸਕਦੇ ਹੋ। ਯੂਟਿਊਬ ਯੂਜ਼ਰਜ਼ ਨੂੰ ਇਸ ਦੇ ਲਈ ਯੂਟਿਊਬ ਰੈਡ ਦਾ ਸਬਸਕਰਿਪਸ਼ਨ ਲੈਣਾ ਪੈਂਦਾ ਸੀ। ਤੁਹਾਨੂੰ ਦਸ ਦਈਏ ਕਿ ਗੂਗਲ ਦੇ ਲੇਟੈਸਟ ਓਐਸ ਐੰਡਰਾਈਡ ਓਰੀਓ 8.0 ਦੇ ਲਾਂਚ ਸਮੇਂ ਇਸ ਦੇ ਖ਼ਾਸ ਫ਼ੀਚਰਸ 'ਚ ਪਿਕਚਰ - ਇਨ - ਪਿਕਚਰ ਮੋਡ ਦਾ ਵੀ ਜ਼ਿਕਰ ਕੀਤਾ ਗਿਆ ਸੀ। ਜੇਕਰ ਤੁਸੀਂ ਐਂਡਰਾਈਡ ਓਰੀਓ 8.0 ਯੂਜ਼ਰ ਹੋ ਤਾਂ ਤੁਸੀਂ ਇਸ ਖ਼ਾਸ ਫ਼ੀਚਰ ਦਾ ਇਸਤੇਮਾਲ ਕਰ ਸਕਦੇ ਹੋ।