
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਤੋਂ ਕੰਮ ਕਰਨ ਅਤੇ ਆਨਲਾਈਨ ਪੜ੍ਹਾਈ ਦਾ ਰੁਝਾਨ ਕਾਫੀ ਵਧ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਤੋਂ ਕੰਮ ਕਰਨ ਅਤੇ ਆਨਲਾਈਨ ਪੜ੍ਹਾਈ ਦਾ ਰੁਝਾਨ ਕਾਫੀ ਵਧ ਗਿਆ ਹੈ। ਇਸ ਦੇ ਚਲਦਿਆਂ ਭਾਰਤ ਵਿਚ ਨਿੱਜੀ ਕੰਪਿਊਟਰ ਬਾਜ਼ਾਰ ਵਿਚ 2021 ਦੀ ਪਹਿਲੀ ਤਿਮਾਹੀ ਦੌਰਾਨ ਸਲਾਨਾ ਆਧਾਰ ’ਤੇ 73.1 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ।
Work From Home
ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈਡੀਸੀ) ਮੁਤਾਬਕ ਵਰਕ ਫਰਾਮ ਹੋਮ ਅਤੇ ਆਨਲਾਈਨ ਸਿੱਖਿਆ ਕਾਰਨ ਕੰਪਿਊਟਰ ਬਾਜ਼ਾਰ ਵਿਚ ਉਛਾਲ ਆਇਆ ਹੈ। ਇਸ ਦੌਰਾਨ ਭਾਰਤ ਨੇ ਕੁੱਲ 31 ਲੱਖ ਕੰਪਿਊਟਰ ਵੇਚੇ ਹਨ। ਇਹ ਕਿਸੇ ਵੀ ਪਹਿਲੀ ਤਿਮਾਹੀ ਵਿਚ ਵੇਚੇ ਗਏ ਕੰਪਿਊਟਰਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ।
lockdown
ਖੋਜ ਫਰਮ ਮੁਤਾਬਕ ਘਰੇਲੂ ਬਾਜ਼ਾਰ ਵਿਚ ਡੈਸਕਟਾਪ ਦੇ ਮੁਕਾਬਲੇ ਨੋਟਬੁੱਕ ਦੀ ਮੰਗ ਵਧ ਰਹੀ ਹੈ। ਇਸ ਕਾਰਨ ਇਸ ਸਾਲ ਮਾਰਚ ਤਿਮਾਹੀ ਦੌਰਾਨ ਘਰੇਲੂ ਕੰਪਿਊਟਰ ਬਾਜ਼ਾਰ ਵਿਚ ਨੋਟਬੁੱਕ ਦੀ ਵਿਕਰੀ ਸਭ ਤੋਂ ਜ਼ਿਆਦਾ ਰਹੀ। ਇਸ ਵਿਚ ਸਾਲਾਨਾ ਆਧਾਰ ’ਤੇ 116.7 ਫੀਸਦੀ ਦੀ ਤੇਜ਼ੀ ਰਹੀ। ਉੱਥੇ ਹੀ ਡੈਸਕਟਾਪ ਦੀ ਵਿਕਰੀ ਸਲਾਨਾ ਅਧਾਰ ’ਤੇ 49.5 ਫੀਸਦੀ ਵਧ ਗਈ। ਭਾਰਤ ਵਿਚ 28.2 ਫੀਸਦੀ ਬਜ਼ਾਰ ਹਿੱਸੇਦਾਰੀ ਨਾਲ ਐਚਪੀ ਸਭ ਤੋਂ ਉੱਪਰ ਹੈ ਜਦਕਿ 25.9 ਫੀਸਦੀ ਨਾਲ ਡੈੱਲ ਦੂਜੇ ਸਥਾਨ ਤੇ ਹੈ।
Online Education
ਦੂਜੀ ਲਹਿਰ ਨੇ ਵਧਾਈ ਚਿੰਤਾ
ਆਈਡੀਸੀ ਇੰਡੀਆ ਦੇ ਐਸੋਸੀਏਟ ਰਿਸਰਚ ਮੈਨੇਜਰ ਜੈਪਾਲ ਸਿੰਘ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਕੰਪਨੀਆਂ ਵਰਕ ਫਰਾਮ ਹੋਮ ਨੂੰ ਤਰਜੀਹ ਦੇ ਰਹੀਆਂ ਹਨ। ਸਕੂਲ-ਕਾਲਜ ਨਾਂ ਖੁੱਲ੍ਹਣ ਕਾਰਨ ਆਨਲਾਈਨ ਪੜ੍ਹਾਈ ਦਾ ਰੁਝਾਨ ਵਧਿਆ ਹੈ, ਜਿਸ ਨਾਲ ਕੰਪਿਊਟਰ ਬਾਜ਼ਾਰ ਵਿਚ ਤੇਜ਼ੀ ਹੈ। ਹਾਲਾਂਕਿ ਦੂਜੀ ਲਹਿਰ ਕਾਰਨ ਕਈ ਸੂਬਿਆਂ ਵਿਚ ਲਾਕਡਾਊਨ ਦਾ ਅਸਰ ਵਿਕਰੀ ’ਤੇ ਪੈ ਰਿਹਾ ਹੈ।