WhatsApp ‘ਤੇ ਜ਼ਿਆਦਾ ਸਟੇਟਸ ਲਗਾਉਂਦੇ ਹੋ ਤਾਂ ਚੰਗੀ ਖ਼ਬਰ ਤੁਹਾਡੇ ਲਈ...
Published : Sep 19, 2019, 11:29 am IST
Updated : Sep 19, 2019, 11:29 am IST
SHARE ARTICLE
Whatsapp
Whatsapp

ਜੇਕਰ ਤੁਸੀਂ WhatsApp ਅਤੇ Facebook ਇਸਤੇਮਾਲ ਕਰਦੇ ਹਨ...

ਨਵੀਂ ਦਿੱਲੀ: ਜੇਕਰ ਤੁਸੀਂ WhatsApp ਅਤੇ Facebook ਇਸਤੇਮਾਲ ਕਰਦੇ ਹੋ। ਉਂਜ ਕਰਦੇ ਹੀ ਹੋਵੋਗੇ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਐਂਡਰਾਇਡ ਯੂਜਰ WhatsApp ‘ਤੇ ਜੋ ਵੀ ਸਟੇਟਸ ਸ਼ੇਅਰ ਕਰਨਗੇ ਉਸਨੂੰ ਹੁਣ ਸਿੱਧਾ ਆਪਣੇ ਫੇਸਬੁੱਕ ਸਟੋਰੀਜ਼ ਵਿੱਚ ਸ਼ੇਅਰ ਕਰ ਸਕਦੇ ਹੋ। ਅਜਿਹਾ ਕਰਨ ਲਈ ਬਸ ਤੁਹਾਨੂੰ ਆਪਣੇ WhatsApp ਐਪ ਨੂੰ ਲੇਟੇਸਟ ਸਟੇਬਲ ਵਰਜਨ ਦੇ ਨਾਲ ਅਪਡੇਟ ਕਰਨਾ ਹੋਵੇਗਾ। ਇਹ ਤੁਸੀਂ ਗੂਗਲ ਪਲੇਅ ਸਟੋਰ ‘ਤੇ ਜਾਕੇ ਕਰ ਸਕਦੇ ਹੋ।  

FacebookFacebook

WhatsApp ਸਟੇਟਸ ਨੂੰ Facebook ਸਟੋਰੀਜ਼ ਵਿੱਚ ਕਿਵੇਂ ਸ਼ੇਅਰ ਕਰੀਏ?

 WhatsAPP ਓਪਨ ਕਰੋ, ਸਟੇਟਸ ਸੈਕਸ਼ਨ ਵਿੱਚ ਜਾਓ।

ਇਸਤੋਂ ਬਾਅਦ ਤੁਸੀਂ ਜੋ ਵੀ WhatsApp ਸਟੇਟਸ ਸ਼ੇਅਰ ਕੀਤਾ ਹੈ,  ਉਸਦੇ ਨੇੜੇ ਦਿਖਣ ਵਾਲੇ ਹੈਮਬਰਗਰ (ਮਤਲਬ ਜੋ ਤਿੰਨ ਬਿੰਦੀਆਂ ਦਿਖਦੀਆਂ ਹਨ) ਆਇਕਨ ਉੱਤੇ ਜਾਓ।  

Share on Facebook ਉੱਤੇ ਕਲਿਕ ਕਰੋ।

ਇੱਥੇ ਤੁਹਾਨੂੰ ਡਿਫਾਲਟ ਪ੍ਰਾਇਵੇਸੀ ਸੈਟਿੰਗ ਦੇ ਨਾਲ ਤੁਹਾਡੀ ਫੇਸਬੁਕ ਪ੍ਰੋਫਾਇਲ ਫੋਟੋ ਨਜ਼ਰ ਆਵੇਗੀ।

ਹੁਣ ਸਟੋਰੀ ਸ਼ੇਅਰ ਕਰਨ ਲਈ Share Now ‘ਤੇ ਕਲਿਕ ਕਰੋ।  

InstagramInstagram

WhatsApp ਸਟੇਟਸ ਨੂੰ Facebook ਸਟੋਰੀ ਵਿੱਚ ਸ਼ੇਅਰ ਕਰਦੇ ਸਮੇਂ ਤੁਸੀਂ ਆਪਣੀ ਸਟੋਰੀ ਸੈਟਿੰਗਸ ਵਿੱਚ ਜਾ ਕੇ ਪ੍ਰਾਇਵੇਸੀ ਸੈਟਿੰਗ ਬਦਲ ਸਕਦੇ ਹੋ। ਉੱਥੇ ਤੁਸੀਂ ਡਿਸਾਇਡ ਕਰ ਸਕਦੇ ਹੋ ਕਿ ਆਪਣੀ ਸਟੋਰੀ ਤੁਸੀਂ ਕਿਸ ਨੂੰ ਦਿਖਾਣਾ ਚਾਹੁੰਦੇ ਹੋ ਅਤੇ ਕਿਸ ਨੂੰ ਨਹੀਂ। ਪਬਲਿਕ, ਪ੍ਰਾਇਵੇਟ, ਕਨੇਕਸ਼ੰਸ, ਫਰੇਂਡਸ, ਕਸਟਮ ਜਾਂ ਹਾਇਡ ਸਟੋਰੀ ਫਰਾਮ ਦੇ ਆਪਸ਼ਨ ਹੋਣਗੇ, ਉੱਥੇ ਸਿਲੈਕਟ ਕਰੋ।

Whatsapp Whatsapp

ਇੰਸਟਾਗਰਾਮ ਸਟੋਰੀਜ਼ ਨੂੰ ਫੇਸਬੁਕ ਸਟੋਰੀਜ਼ ‘ਚ ਸ਼ੇਅਰ ਕਰਨ ਦਾ ਆਪਸ਼ਨ ਪਹਿਲਾਂ ਤੋਂ ਹੀ ਸੀ ਅਤੇ ਹੁਣ WhatsApp ਸਟੇਟਸ ਨੂੰ ਵੀ ਫੇਸਬੁਕ ਸਟੋਰੀਜ਼ ਵਿੱਚ ਸ਼ੇਅਰ ਕਰ ਸਕੋਗੇ। ਤੁਸੀਂ ਜਦੋਂ ਵੀ WhatsApp ਸਟੇਟਸ ਨੂੰ Facebook ਸਟੋਰੀ ‘ਤੇ ਪੋਸਟ ਕਰੋਗੇ ਉਸ ਤੋਂ 24 ਘੰਟੇ ਬਾਅਦ ਉਹ ਸਟੇਟਸ ਵਿਖੇਗਾ। ਜੇਕਰ ਤੁਸੀਂ ਫੇਸਬੁਕ ‘ਤੇ ਸ਼ੇਅਰ ਕਰਨ ਤੋਂ ਬਾਅਦ WhatsApp ਸਟੇਟਸ ਨੂੰ ਡਿਲੀਟ ਵੀ ਕਰ ਦਿੰਦੇ ਹੋ ਤਾਂ ਵੀ ਤੁਹਾਡੀ Facebook ਸਟੋਰੀ ਮੌਜੂਦ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement