ਕੀ ਤੁਹਾਡੇ ਫ਼ੋਨ ’ਤੇ ਵੀ ਆਇਆ ਸਰਕਾਰ ਦਾ Emergency Alert? ਜਾਣੋ ਕਿਉਂ ਭੇਜਿਆ ਗਿਆ ਇਹ ਮੈਸੇਜ
Published : Sep 15, 2023, 1:33 pm IST
Updated : Sep 15, 2023, 1:42 pm IST
SHARE ARTICLE
Received An Emergency Alert On Your Phone Today?
Received An Emergency Alert On Your Phone Today?

ਸ਼ੁਕਰਵਾਰ ਨੂੰ ਕਰੀਬ 12:30 ਵਜੇ, ਦਿੱਲੀ-ਐਨ.ਸੀ.ਆਰ. ਅਤੇ ਹੋਰ ਖੇਤਰਾਂ ਵਿਚ ਬਹੁਤ ਸਾਰੇ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਫੋਨ ਸਕ੍ਰੀਨਾਂ 'ਤੇ ਇਕ ਸੰਦੇਸ਼ ਦਿਖਾਇਆ ਗਿਆ

 

ਨਵੀਂ ਦਿੱਲੀ: ਅੱਜ ਦੁਪਹਿਰ ਲੱਖਾਂ ਐਂਡਰੌਇਡ ਯੂਜ਼ਰਜ਼ ਨੂੰ ਅਚਾਨਕ ਉਨ੍ਹਾਂ ਦੀਆਂ ਸਮਾਰਟਫੋਨ ਸਕਰੀਨਾਂ 'ਤੇ 'ਗੰਭੀਰ ਐਮਰਜੈਂਸੀ ਚੇਤਾਵਨੀ' ਵਾਲਾ ਸੁਨੇਹਾ ਪ੍ਰਾਪਤ ਹੋਇਆ ਹੈ। ਯੂਜ਼ਰਸ ਇਸ ਮੈਸੇਜ ਦੇ ਮਕਸਦ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਮੈਸੇਜ 'ਚ ਸਾਫ਼ ਲਿਖਿਆ ਗਿਆ ਹੈ ਕਿ ਇਹ ਸਿਰਫ ਸਰਕਾਰ ਦੁਆਰਾ ਕੀਤਾ ਗਿਆ ਟੈਸਟ ਹੈ। ਸਰਕਾਰ ਆਉਣ ਵਾਲੇ ਦਿਨਾਂ ਵਿਚ ਐਮਰਜੈਂਸੀ ਦੀ ਸਥਿਤੀ ਵਿਚ ਉਪਭੋਗਤਾਵਾਂ ਨੂੰ ਅਲਰਟ ਕਰਨ ਲਈ ਇਸ ਫੀਚਰ ਦੀ ਵਰਤੋਂ ਕਰ ਸਕਦੀ ਹੈ ਅਤੇ ਇਸ ਦੀ ਜਾਂਚ ਕਰ ਰਹੀ ਹੈ।

ਸ਼ੁਕਰਵਾਰ ਨੂੰ ਦੁਪਹਿਰ ਕਰੀਬ 12:30 ਵਜੇ, ਦਿੱਲੀ-ਐਨ.ਸੀ.ਆਰ. ਅਤੇ ਹੋਰ ਖੇਤਰਾਂ ਵਿਚ ਬਹੁਤ ਸਾਰੇ ਸਮਾਰਟਫੋਨ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਫੋਨ ਸਕ੍ਰੀਨਾਂ 'ਤੇ ਇਕ ਸੰਦੇਸ਼ ਦਿਖਾਇਆ ਗਿਆ, ਪਹਿਲਾਂ ਅੰਗਰੇਜ਼ੀ ਵਿਚ ਅਤੇ ਫਿਰ ਹਿੰਦੀ ਵਿਚ। ਇਸ ਤਰ੍ਹਾਂ ਦਾ ਸੰਦੇਸ਼ ਭੂਚਾਲ ਜਾਂ ਹੜ੍ਹ ਵਰਗੀਆਂ ਗੰਭੀਰ ਆਫ਼ਤਾਂ ਅਤੇ ਹੋਰ ਐਮਰਜੈਂਸੀ ਦੀ ਸਥਿਤੀ ਵਿਚ ਚੇਤਾਵਨੀ ਦੇਣ ਲਈ ਭੇਜਿਆ ਜਾਂਦਾ ਹੈ, ਪਰ ਇਸ ਵਾਰ ਅਜਿਹਾ ਨਹੀਂ ਹੈ। ਉਪਭੋਗਤਾਵਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਸਰਕਾਰ ਨੇ ਇਹ ਸੰਦੇਸ਼ ਸਿਰਫ ਇਕ ਟੈਸਟਿੰਗ ਉਦੇਸ਼ ਵਜੋਂ ਭੇਜਿਆ ਹੈ।

Photo

ਕੀ ਲਿਖਿਆ ਹੈ ਮੈਸੇਜ ਵਿਚ

'ਐਮਰਜੈਂਸੀ ਅਲਰਟ: ਗੰਭੀਰ' ਸਿਰਲੇਖ ਵਾਲੇ ਸੰਦੇਸ਼ ਵਿਚ ਲਿਖਿਆ ਹੈ, "ਇਹ ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਦੁਆਰਾ ਸੈੱਲ ਪ੍ਰਸਾਰਣ ਪ੍ਰਣਾਲੀ ਦੁਆਰਾ ਭੇਜਿਆ ਗਿਆ ਇਕ ਨਮੂਨਾ ਟੈਸਟ ਸੁਨੇਹਾ ਹੈ। ਕਿਰਪਾ ਕਰਕੇ ਇਸ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰੋ ਕਿਉਂਕਿ ਇਸ ਵਿਚ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਇਹ ਸੁਨੇਹਾ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਲਾਗੂ ਕੀਤੇ ਜਾ ਰਹੇ ਆਲ ਇੰਡੀਆ ਐਮਰਜੈਂਸੀ ਅਲਰਟ ਸਿਸਟਮ ਨੂੰ ਕੈਲੀਬਰੇਟ ਕਰਨ ਲਈ ਭੇਜਿਆ ਗਿਆ ਹੈ। ਇਸ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਐਮਰਜੈਂਸੀ ਦੌਰਾਨ ਸਮੇਂ ਸਿਰ ਅਲਰਟ ਪ੍ਰਦਾਨ ਕਰਨਾ ਹੈ।"

 

ਸਰਕਾਰ ਵਲੋਂ ਅਚਾਨਕ ਇਹ ਅਲਰਟ ਮਿਲਣ ਤੋਂ ਬਾਅਦ ਕਈ ਯੂਜ਼ਰਸ ਡਰ ਗਏ । ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਬਾਰੇ ਮਾਈਕ੍ਰੋਬਲਾਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਲਿਖਿਆ ਅਤੇ ਚੇਤਾਵਨੀ ਦੇ ਸਕ੍ਰੀਨਸ਼ੌਟਸ ਵੀ ਸਾਂਝੇ ਕੀਤੇ। ਹਾਲਾਂਕਿ, ਮੈਸੇਜ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਸਰਕਾਰ ਇਸ ਸਾਲ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿਚ ਚੁਣੇ ਹੋਏ ਉਪਭੋਗਤਾਵਾਂ ਦੇ ਨਾਲ ਪਹਿਲਾਂ ਹੀ ਇਸ ਫੀਚਰ ਦੀ ਜਾਂਚ ਕਰ ਚੁੱਕੀ ਹੈ। ਮੈਸੇਜ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਸ ਸਬੰਧੀ ਕਿਸੇ ਪ੍ਰਤੀਕਿਰਿਆ ਜਾਂ ਕਾਰਵਾਈ ਦੀ ਲੋੜ ਨਹੀਂ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement