
ਕੋਰੋਨਾ ਸੰਕਟ ਦੌਰਾਨ ਦੇਸ਼ ਵਿਚ ਲੌਕਡਾਊਨ ਜਾਰੀ ਹੈ। ਅਜਿਹੇ ਵਿਚ ਲੋਕ ਘਰਾਂ ਵਿਚ ਅਪਣੇ ਆਪ ਨੂੰ ਵਿਅਸਥ ਰੱਖਣ ਲਈ ਅਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਾਂ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਦੇਸ਼ ਵਿਚ ਲੌਕਡਾਊਨ ਜਾਰੀ ਹੈ। ਅਜਿਹੇ ਵਿਚ ਲੋਕ ਘਰਾਂ ਵਿਚ ਅਪਣੇ ਆਪ ਨੂੰ ਵਿਅਸਥ ਰੱਖਣ ਲਈ ਅਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਾਂ ਕਰ ਰਹੇ ਹਨ। ਇਸ ਦੌਰਾਨ ਉਹ ਵੀਡੀਓ ਕਾਲਿੰਗ ਜ਼ਰੀਏ ਅਪਣੇ ਰਿਸ਼ਤੇਦਾਰਾਂ ਦਾ ਹਾਲ-ਚਾਲ ਜਾਣ ਰਹੇ ਹਨ।
Photo
ਇਸ ਦੌਰਾਨ ਜ਼ੂਮ ਵੀਡੀਓ ਕਾਨਫਰੰਸਿੰਗ ਐਪ ਦੀ ਵੀ ਲੋਕ ਕਾਫ਼ੀ ਵਰਤੋਂ ਕਰ ਰਹੇ ਹਨ। ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜ਼ੂਮ ਐਪ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਐਪ ਸੁਰੱਖਿਅਤ ਨਹੀਂ ਹੈ, ਲੋਕ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨ।ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਪਹਿਲਾਂ ਵੀ 6 ਫਰਵਤੀ ਅਤੇ 30 ਮਾਰਚ ਨੂੰ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ।
Photo
ਮੰਤਰਾਲੇ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਦੀ ਵਰਤੋਂ ਕਰ ਰਿਹਾ ਹੈ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੇ ਅਤੇ ਪਾਸਵਰਡ ਬਦਲਦੇ ਰਹੋ। ਵੀਡੀਓ ਕਾਨਫਰੰਸ ਕਾਲ ਵਿਚ ਵੀ ਕਿਸੇ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਸਾਵਧਾਨੀ ਵਰਤੋ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ-
File Photo
- ਹਰ ਮੀਟਿੰਗ ਲਈ ਨਵੀਂ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰੋ।
- ਜੁਆਇਨ ਆਪਸ਼ਨ ਨੂੰ ਡਿਸਏਬਲ ਕਰ ਦੇਵੋ
- ਵੇਟਿੰਗ ਰੂਮ ਨੂੰ ਇਨੇਬਲ ਕਰੋ ਤਾਂ ਜੋ ਕੋਈ ਹੋਰ ਯੂਜ਼ਰ ਤਾਂ ਹੀ ਕਾਲ ਵਿਚ ਸ਼ਾਮਿਲ ਹੋ ਸਕੇ ਜਦੋਂ ਕਾਨਫਰੰਸ ਕਰਨ ਵਾਲਾ ਇਜਾਜ਼ਤ ਦੇਵੇ।
- ਸਕਰੀਨ ਸ਼ੇਅਰ ਕਰਨ ਦਾ ਆਪਸ਼ਨ ਸਿਰਫ ਹੋਸਟ ਦੇ ਕੋਲ ਹੋਵੇ।
- ਫਾਈਲ ਟ੍ਰਾਂਸਫਰ ਦੇ ਆਪਸ਼ਨ ਦੀ ਵਰਤੋਂ ਘੱਟ ਕਰੋ।
- ਕਿਸੇ ਵਿਅਕਤੀ ਲਈ ਰੀਜੁਆਇਨ ਦਾ ਆਪਸ਼ਨ ਬੰਦ ਰੱਖੋ।
File Photo
ਜ਼ਿਕਰਯੋਗ ਹੈ ਕਿ ਤਾਜ਼ਾ ਰਿਪੋਰਟ ਅਨੁਸਾਰ 5 ਲੱਖ ਤੋਂ ਜ਼ਿਆਦਾ ਜ਼ੂਮ ਅਕਾਊਂਟ ਨੂੰ ਡਾਰਕ ਵੈੱਬ ਵਿਚ ਵੇਚਿਆ ਜਾ ਰਿਹਾ ਹੈ। ਸਾਈਬਰ ਸਕਿਓਰਿਟੀ ਫਰਮ ਨੇ ਦਾਅਵਾ ਕੀਤਾ ਹੈ ਕਿ ਇਸ ਕੰਪਨੀ ਨੇ 5 ਲੱਖ ਤੋਂ ਜ਼ਿਆਦਾ ਜ਼ੂਮ ਯੂਜ਼ਰਸ ਦੀ ਲਾਗਇਨ ਡੀਟੇਲ ਖਰੀਦੀ ਹੈ। ਇਹ ਡਾਟਾ 10 ਪੈਸੈ ਪ੍ਰਤੀ ਅਕਾਊਂਟ ਤੋਂ ਘੱਟ ਕੀਮਤ ਵਿਚ ਖਰੀਦਿਆ ਗਿਆ ਹੈ।