ISRO Launch of SSLV-D3: ਇਸਰੋ ਨੇ EOS-08 ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਸਫਲਤਾਪੂਰਵਕ ਕੀਤਾ ਲਾਂਚ
Published : Aug 16, 2024, 10:43 am IST
Updated : Aug 16, 2024, 11:05 am IST
SHARE ARTICLE
ISRO created history, launched EOS-8 satellite
ISRO created history, launched EOS-8 satellite

ISRO Launch of SSLV-D3: ਇਹ ਸਮਾਲ ਸੈਟੇਲਾਈਟ ਲਾਂਚ ਵਹੀਕਲ ਯਾਨੀ SSLV ਦੀ ਤੀਜੀ ਅਤੇ ਆਖਰੀ ਉਡਾਣ ਹੈ।

 

ISRO Launch of SSLV-D3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਸਭ ਤੋਂ ਛੋਟੇ ਰਾਕੇਟ SSLV-D3 'ਨਾਲ ਅਰਥ ਆਬਜਰਵੇਸ਼ਨ ਸੈਟੇਲਾਈਟ-8 ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨਾਲ ਲਾਂਚ ਕੀਤਾ ਹੈ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ, ਲਾਂਚ ਸਫਲ ਰਿਹਾ। ਉਨ੍ਹਾਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਇਸ ਉਪਗ੍ਰਹਿ ਨੂੰ ਧਰਤੀ ਦੇ ਪੰਧ ਤੋਂ ਬਾਹਰ ਲਗਭਗ 475 ਕਿਲੋਮੀਟਰ ਦੂਰ ਸਥਾਪਿਤ ਕੀਤਾ ਗਿਆ ਸੀ। ਇਹ ਇੱਕ ਸਾਲ ਤੱਕ ਕੰਮ ਕਰੇਗਾ। EOS-08 ਸੈਟੇਲਾਈਟ ਦਾ ਮਕਸਦ ਵਾਤਾਵਰਨ ਅਤੇ ਆਫ਼ਤ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਤੋਂ ਪਹਿਲਾਂ ਇਸਰੋ ਨੇ ਲਾਂਚ ਦੀ ਤਰੀਕ 15 ਅਗਸਤ ਤੈਅ ਕੀਤੀ ਸੀ। ਫਿਰ ਇੱਕ ਦਿਨ ਬਾਅਦ ਇਸ ਨੂੰ ਲਾਂਚ ਕੀਤਾ ਗਿਆ।

EOS-08 ਸੈਟੇਲਾਈਟ ਦੇ ਤਿੰਨ ਪੇਲੋਡ ਹਨ। ਇਸ ਵਿੱਚ ਇਲੈਕਟ੍ਰੋ ਆਪਟੀਕਲ ਇਨਫਰਾਰੈੱਡ ਪੇਲੋਡ (EOIR), ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ-ਰਿਫਲੈਕਟੋਮੈਟਰੀ ਪੇਲੋਡ (GNSS-R) ਅਤੇ SiC-UV ਡੋਸੀਮੀਟਰ ਸ਼ਾਮਲ ਹਨ।

ਇਸਰੋ ਦੇ ਸਭ ਤੋਂ ਛੋਟੇ ਰਾਕੇਟ SSLV ਦਾ ਇਹ ਤੀਜਾ ਲਾਂਚ ਹੈ। ਇਸ ਤੋਂ ਪਹਿਲਾਂ ਦੋ ਕੋਸ਼ਿਸ਼ਾਂ (2022 ਅਤੇ 2023) ਕੀਤੀਆਂ ਗਈਆਂ ਸਨ। ਜਿਸ ਵਿੱਚ ਇਸਰੋ ਨੂੰ 2023 ਵਿੱਚ ਸਫਲਤਾ ਮਿਲੀ ਸੀ, ਜਦੋਂ ਕਿ 2022 ਵਿੱਚ ਪਹਿਲੀ ਕੋਸ਼ਿਸ਼ ਅਸਫਲ ਰਹੀ ਸੀ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement