64 Megapixel ਵਾਲਾ Redmi Note 8 Pro ਹੋਇਆ ਲਾਂਚ, ਜਾਣੋ ਕੀਮਤ
Published : Oct 16, 2019, 5:34 pm IST
Updated : Oct 16, 2019, 5:42 pm IST
SHARE ARTICLE
Redmi Note 8 pro
Redmi Note 8 pro

ਸ਼ਾਓਮੀ ਨੇ ਆਪਣਾ ਨਵਾਂ ਸਮਾਰਟਫੋਨ ਰੇਡਮੀ ਨੋਟ 8 ਪ੍ਰੋ (Redmi Note 8 Pro) ਭਾਰਤੀ ਬਾਜ਼ਾਰ...

ਨਵੀਂ ਦਿੱਲੀ: ਸ਼ਾਓਮੀ ਨੇ ਆਪਣਾ ਨਵਾਂ ਸਮਾਰਟਫੋਨ ਰੇਡਮੀ ਨੋਟ 8 ਪ੍ਰੋ (Redmi Note 8 Pro) ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਵਿੱਚ ਚਾਰ ਰਿਅਰ ਕੈਮਰਾ ਸੇਟਅਪ ਦਿੱਤਾ ਗਿਆ ਹੈ, ਜਿਸਦਾ ਪ੍ਰਾਇਮਰੀ ਸੇਂਸਰ 64 ਮੈਗਾਪਿਕਸਲ ਹੈ। ਇਹ ਸ਼ਾਓਮੀ ਦਾ ਪਹਿਲਾ ਸਮਾਰਟਫੋਨ ਹੈ ਜਿਸ ਵਿੱਚ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।  ਇਸਦਾ ਸੈਲਫੀ ਕੈਮਰਾ 20 ਮੈਗਾਪਿਕਸਲ ਦਾ ਹੈ। ਇਸ ਫੋਨ ਵਿੱਚ 4500 mAh ਦੀ ਪਾਵਰਫੁਲ ਬੈਟਰੀ ਵੀ ਦਿੱਤੀ ਗਈ ਹੈ। ਲਾਂਚ ਇਵੇਂਟ ਦਾ ਪ੍ਰਬੰਧ ਦਿੱਲੀ ਵਿੱਚ ਕੀਤਾ ਗਿਆ।

Redmi Note 8 ProRedmi Note 8 Pro

Redmi Note 8 Pro ਨੂੰ ਤਿੰਨ ਮਾਡਲਾਂ ਵਿੱਚ ਲਾਂਚ ਕੀਤਾ ਗਿਆ

ਸ਼ਾਓਮੀ ਨੇ Redmi Note 8 Pro  ਦੇ ਤਿੰਨ ਵੇਰਿਅੰਟ ਨੂੰ ਲਾਂਚ ਕੀਤਾ ਹੈ। 6GB ਰੈਮ ਅਤੇ 64GB ਇੰਟਰਨਲ ਮੈਮਰੀ ਵਾਲੇ ਵੇਰਿਅੰਟ ਦੀ ਕੀਮਤ 14,999 ਰੁਪਏ, 6GB ਰੈਮ ਅਤੇ 128GB ਇੰਟਰਨਲ ਮੈਮਰੀ ਵਾਲੇ ਵੇਰਿਅੰਟ ਦੀ ਕੀਮਤ 15 , 999 ਰੁਪਏ ਅਤੇ 8GB ਰੈਮ ਅਤੇ 128GB ਇੰਟਰਨਲ ਮੈਮਰੀ ਵਾਲੇ ਵੇਰਿਅੰਟ ਦੀ ਕੀਮਤ 17,999 ਰੁਪਏ ਹੈ।

Redmi Note 8 ProRedmi Note 8 Pro

Redmi Note 8 Pro ਸਪੇਸਿਫਿਕੇਸ਼ੰਸ

ਇਸ ਸਮਾਰਟਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ 64 ਮੈਗਾਪਿਕਸਲ ਦਾ ਸੈਮਸੰਗ ISOCELL Bright GW1 ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਹੋਰ ਸੈਂਸਰ 8MP+2MP+2MP ਦੇ ਹਨ। ਇਸ ਫੋਨ ਨੂੰ ਗਾਮਾ ਗਰੀਨ, ਹਲਾਂ ਵਹਾਇਟ ਅਤੇ ਸ਼ੈਡੋ ਬਲੈਕ ਕਲਰ ਵਿੱਚ ਲਾਂਚ ਕੀਤਾ ਗਿਆ ਹੈ। ਇਸਦਾ ਡਿਸਪਲੇ 6.53 ਇੰਚ ਦਾ ਹੈ ਜੋ ਗੋਰਿੱਲਾ ਗਲਾਸ ਨਾਲ ਸੁਰੱਖਿਅਤ ਹੈ।

Redmi Note 8 ProRedmi Note 8 Pro

Redmi 8A ਸਪੇਸਿਫਿਕੇਸ਼ੰਸ

ਕੰਪਨੀ ਨੇ ਹਾਲ ਹੀ ਵਿੱਚ 8 ਸੀਰੀਜ ਵਿੱਚ ਦੋ ਫੋਨ Redmi 8A ਅਤੇ Redmi 8 ਨੂੰ ਲਾਂਚ ਕੀਤਾ ਸੀ। Redmi 8A  ਦੇ 2GB+32GB ਵੇਰਿਅੰਟ ਦੀ ਕੀਮਤ 6,499 ਰੁਪਏ ਅਤੇ 3GB+32GB ਵੇਰਿਅੰਟ ਦੀ ਕੀਮਤ 6,999 ਰੁਪਏ ਹੈ।  ਇਸਦੀ ਬੈਟਰੀ 5000 mAh ਕੀਤੀ ਹੈ। ਇਸ ਸਮਾਰਟਫੋਨ ਦਾ ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਹੈ ਅਤੇ ਸੇਲਫੀ ਕੈਮਰਾ 8 ਮੇਗਾਪਿਕਸਲ ਦਾ ਹੈ। ਇਸ ਸਮਾਰਟਫੋਨ ਦੀ ਸਕਰੀਨ 6.22 ਇੰਚ ਕੀਤੀ ਹੈ।

Redmi 8 ਸਪੇਸਿਫਿਕੇਸ਼ੰਸ

Redmi 8 ਦੇ ਇੱਕ ਵੇਰਿਅੰਟ ਨੂੰ ਲਾਂਚ ਕੀਤਾ ਗਿਆ ਸੀ ਜਿਸਦੀ ਕੀਮਤ 7,999 ਰੁਪਏ ਹੈ। ਇਸ ਸਮਾਰਟਫੋਨ ਦੀ ਰੈਮ 4 ਜੀਬੀ ਅਤੇ ਇੰਟਰਨਲ ਮੇਮੋਰੀ 64 ਜੀਬੀ ਹੈ। ਇਸ ਸਮਾਰਟਫੋਨ ਵਿੱਚ 12MP+2MP ਦਾ ਡਿਊਲ ਰਿਅਰ ਕੈਮਰਾ ਸੇਟਅਪ ਹੈ, ਜਦੋਂ ਕਿ ਸੈਲਫੀ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਫੋਨ ਵਿੱਚ 5000 mAh ਦੀ ਪਾਵਰਫੁਲ ਬੈਟਰੀ ਲੱਗੀ ਹੈ ਅਤੇ ਇਸਦੀ ਸਕਰੀਨ 6.22 ਇੰਚ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement