ਗੂਗਲ ਨਾਲ ਹੁਆਵੇਈ ਅਤੇ ਸ਼ਾਓਮੀ ਦੇ ਸੌਦੇ 'ਤੇ ਅਮਰੀਕਾ ਦੀ ਨਜ਼ਰ 
Published : Jun 9, 2018, 12:43 pm IST
Updated : Jun 9, 2018, 12:43 pm IST
SHARE ARTICLE
Google Albhabet
Google Albhabet

ਚੀਨ ਦੀਆਂ ਕੁੱਝ ਦਿੱਗਜ ਕੰਪਨੀਆਂ ਸਮੇਤ 60 ਡਿਵਾਇਸ ਨਿਰਮਾਤਾ ਕੰਪਨੀਆਂ ਦੇ ਨਾਲ ਫ਼ੇਸਬੁੱਕ ਦੁਆਰਾ ਡਾਟਾ ਸਾਂਝਾ ਕਰਨ ਦੀ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ...

ਸੈਨ ਫ਼ਰੈਂਸਿਸਕੋ : ਚੀਨ ਦੀਆਂ ਕੁੱਝ ਦਿੱਗਜ ਕੰਪਨੀਆਂ ਸਮੇਤ 60 ਡਿਵਾਇਸ ਨਿਰਮਾਤਾ ਕੰਪਨੀਆਂ ਦੇ ਨਾਲ ਫ਼ੇਸਬੁੱਕ ਦੁਆਰਾ ਡਾਟਾ ਸਾਂਝਾ ਕਰਨ ਦੀ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ ਚਿੰਤਾ ਪਾਈ ਜਾ ਰਹੀ ਹੈ ਅਤੇ ਇਸ ਵਿਚ ਅਮਰੀਕੀ ਕਾਂਗਰਸ ਦੇ ਮੈਬਰਾਂ ਨੇ ਗੂਗਲ ਦੀ ਮੁੱਖ ਕੰਪਨੀ ਅਲਫ਼ਾਬੈਟ ਦੀ ਹੁਆਵੇਈ ਅਤੇ ਸ਼ਾਓਮੀ ਦੇ ਨਾਲ ਸੌਦੇ ਨੂੰ ਲੈ ਕੇ ਚਿੰਤਾ ਸਾਫ਼ ਕੀਤੀ ਹੈ।

Google’s dealings with Huawei, Xiaomi Google’s dealings with Huawei, Xiaomi

ਅਲਫ਼ਾਬੈਟ ਦੇ ਸੀਈਓ ਲੈਰੀ ਪੇਜ ਨੂੰ ਲਿਖੇ ਇਕ ਖੁੱਲੇ ਪੱਤਰ ਵਿਚ ਸੀਨੇਟਰ ਮਾਰਕ ਵਾਰਨਰ ਨੇ ਚੀਨੀ ਮੂਲ ਸਮੱਗਰੀ ਨਿਰਮਾਤਾ (ਓਈਐਮ) ਦੇ ਨਾਲ ਸੋਸ਼ਲ ਮੀਡੀਆ ਦੁਆਰਾ ਡੇਟਾ ਸਾਂਝਾ ਕਰਨ  ਦੇ ਅਭਿਆਸ ਦੇ ਸੰਕੇਤਾਂ ਦੇ ਬਾਰੇ ਵਿਚ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਲਫ਼ਾਬੈਟ ਦੀ ਸਹਾਇਕ ਕੰਪਨੀਆਂ ਅਤੇ ਇਸ ਚੀਨੀ ਕੰਪਨੀਆਂ ਵਿਚ ਸਮਝੌਤੇ ਸ਼ਾਇਦ ਜ਼ਿਆਦਾ ਵਿਆਪਕ ਹੋ ਸਕਦੇ ਹਨ।

GoogleGoogle

ਵਰਜੀਨਿਆ ਦੇ ਡੈਮੋਕ੍ਰੇਟ ਸੀਨੇਟਰ ਨੇ ਨਿਸ਼ਾਨਬੱਧ ਕੀਤਾ ਕਿ ਗੂਗਲ ਦੀ ਹੁਆਵੇਈ ਅਤੇ ਸ਼ਾਓਮੀ ਸਮੇਤ ਚੀਨੀ ਮੋਬਾਇਲ ਸਮੱਗਰੀ ਨਿਰਮਾਰਤਾਵਾਂ ਦੇ ਨਾਲ ਵੱਖਰੀ ਰਣਨੀਤੀਕ ਸਾਝੇਦਾਰੀਆਂ ਹਨ। ਇਸ ਦੇ ਨਾਲ ਨਾਲ ਗੂਗਲ ਦੀ ਟੇਨਸੈਂਟ ਨਾਲ ਵੀ ਸਾਂਝੇ ਹਨ। ਟੇਨਸੈਂਟ ਵੀ ਇਕ ਚੀਨੀ ਤਕਨੀਕੀ ਪਲੇਟਫ਼ਾਰਮ ਹੈ।

Google CompanyGoogle Company

ਸੀਐਨਈਟੀ ਦੀ ਰਿਪੋਰਟ ਦੇ ਮੁਤਾਬਕ, ਵਾਰਨਰ ਨੇ ਕਿਹਾ ਕਿ ਇਹ ਸੰਭਾਵਨਾ ਕਿ ਟੇਨਲੈਂਟ ਨੇ ਗੂਗਲ ਤੋਂ ਡੇਟਾ ਹਾਸਲ ਕੀਤਾ ਹੈ, ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦੀ ਵਜ੍ਹਾ ਹੈ। ਵਾਰਨਰ ਨੇ ਕਿਹਾ ਕਿ ਅਲਫ਼ਾਬੈਟ ਦੇ ਸੀਈਓ ਨੂੰ ਇਹਨਾਂ ਕੰਪਨੀਆਂ ਦੇ ਨਾਲ ਗੂਗਲ ਦੇ ਸੌਦੇ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਦਾ ਖੁਲਾਸਾ ਕਰਨਾ ਚਾਹੀਦਾ ਹੈ। ਮੰਨਿਆ ਜਾ ਰਿਹਾ ਹੈ ਕਿ ਗੂਗਲ ਦੇ ਵਲੋਂ ਵਾਰਨਰ ਦੁਆਰਾ ਚੁੱਕੀ ਗਈ ਚਿੰਤਾਵਾਂ 'ਤੇ ਸਪਸ਼ਟੀਕਰਨ ਦਿਤਾ ਜਾਵੇਗਾ।

GooGoogle

ਖ਼ਬਰਾਂ ਮੁਤਾਬਕ ਸੋਸ਼ਲ ਮੀਡੀਆ ਜਾਇੰਟ ਨੇ ਐੱਪਲ, ਐਮਾਜ਼ੋਨ, ਮਾਈਕ੍ਰੋਸਾਫ਼ਟ, ਸੈਮਸੰਗ ਅਤੇ ਬਲੈਕਬੈਰੀ ਸਮੇਤ ਘੱਟ ਤੋਂ ਘੱਟ 60 ਵੱਖ ਵੱਖ ਡਿਵਾਇਸ ਨਿਰਮਾਤਾਵਾਂ ਨੂੰ ਉਪਭੋਗਕਰਤਾਵਾਂ ਦੇ ਡੇਟਾ ਤੱਕ ਪਹੁੰਚ ਪ੍ਰਦਾਨ ਕਰਨ ਦੇ ਇਕ ਦਿਨ ਬਾਅਦ ਫ਼ੇਸਬੁਕ ਪੁਸ਼ਟਿਕਰਣ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement