
ਇਸ ਦੇ ਨਾਲ ਹੀ ਨੋਕੀਆ ਨੇ Nokia 215 4G ਅਤੇ Nokia 225 4G ਫੀਚਰ ਫੋਨ ਬਾਜ਼ਾਰ 'ਚ ਲਾਂਚ ਕੀਤੇ ਹਨ।
ਨਵੀਂ ਦਿੱਲੀ- ਤਿਉਹਾਰ ਦੇ ਸੀਜਨ 'ਚ ਜੇਕਰ ਤੁਸੀਂ ਨਵਾਂ ਮੋਬਾਈਲ ਫੋਨ ਖਰੀਦਣ ਲਈ ਕਿਸੇ ਚੰਗੇ ਸਟੋਰ ਦੀ ਤਲਾਸ਼ 'ਚ ਹੋ ਤਾਂ ਹੁਣ ਤੁਹਾਨੂੰ ਜ਼ਿਆਦਾ ਭਟਕਣ ਦੀ ਜ਼ਰੂਰਤ ਨਹੀਂ ਹੈ। ਅੱਜਕਲ ਬਹੁਤ ਵੈਬਸਾਈਟ ਤੇ ਸੇਲ ਅਤੇ ਕਈ ਤਰ੍ਹਾਂ ਦੇ ਆਫ਼ਰ ਲੱਗੇ ਹਨ ਜਿਸ ਤੋਂ ਆਸਾਨੀ ਨਾਲ ਫੋਨ ਖਰੀਦ ਸਕਦੇ ਹੋ। ਹਾਲ ਹੀ ਵਿੱਚ ਨੋਕੀਆ ਨੇ ਚੀਨ ਵਿਚ 2 ਨਵੇਂ 4ਜੀ ਫੀਚਰ ਫੋਨ ਲਾਂਚ ਕੀਤੇ ਹਨ।
mobile phone
ਇਸ ਦੇ ਨਾਲ ਹੀ ਨੋਕੀਆ ਨੇ Nokia 215 4G ਅਤੇ Nokia 225 4G ਫੀਚਰ ਫੋਨ ਬਾਜ਼ਾਰ 'ਚ ਲਾਂਚ ਕੀਤੇ ਹਨ। ਇਸ ਤੋਂ ਪਹਿਲਾਂ ਇਸ ਸਾਲ ਜੁਲਾਈ ਵਿੱਚ, ਨੋਕੀਆ ਨੇ ਦੋ ਫੋਨ ਪੇਸ਼ ਕੀਤੇ ਸਨ, ਜਿਸ ਵਿੱਚ ਨੋਕੀਆ 220 4G ਸ਼ਾਮਲ ਸੀ।
ਫੋਨ ਦੀ ਕੀਮਤ
ਇਸ ਦੀ ਕੀਮਤ ਲਗਭਗ 3,140 ਰੁਪਏ ਹੈ।
ਜਾਣੋ ਕੀ ਹਨ ਇਸਦੇ ਫ਼ੀਚਰ
--Nokia 215 4G, Nokia 225 4G ਸਪੈਸੀਫਿਕੇਸ਼ਨ ਫੋਨ
---ਡਿਊਲ ਸਿਮ ਸਪੋਰਟ
-2.4 ਇੰਚ ਦੀ ਐਲਸੀਡੀ ਡਿਸਪਲੇਅ ਨੋਕੀਆ 215 4G ਅਤੇ ਨੋਕੀਆ 225 4G 'ਚ ਉਪਲੱਬਧ
- ਦੋਵੇਂ ਫੋਨ ਵਿੱਚ 3.5mm ਹੈੱਡਫੋਨ ਜੈਕ
-ਵਾਇਰਲੈੱਸ ਐਫਐਮ ਰੇਡੀਓ
-MP3 ਪਲੇਅਰ, ਫਲੈਸ਼ ਲਾਈਟ, 4 ਜੀ ਐਲਟੀਈ ਵੀਓਲਟੀਈ, ਬਲੂਟੁੱਥ
-ਮਾਈਕ੍ਰੋ ਯੂ ਐਸ ਬੀ ਚਾਰਜਿੰਗ ਸਪੋਰਟ
-ਸੱਪ ਦੀ ਗੇਮ ਦੋਵਾਂ ਫੋਨਾਂ 'ਤੇ ਉਪਲਬਧ
-ਫੋਨ ਵਿਚ 32 ਜੀਬੀ ਸਟੋਰੇਜ ਐਕਸਪੈਂਡੇਬਲ ਸਟੋਰੇਜ਼
ਕੈਮਰਾ- 225 4G 'ਚ VGA ਕੈਮਰਾ ਹੋਵੇਗਾ, ਹਾਲਾਂਕਿ ਨੋਕੀਆ 215 4G 'ਚ ਕੈਮਰਾ ਨਹੀਂ ਦਿੱਤਾ ਗਿਆ ਹੈ।