
ਐਪਲ ਨੇ ਆਪਣਾ ਨਵੀਨਤਮ iOS ਡਿਵੈਲਪਰ ਬੀਟਾ 16.4 ਜਾਰੀ ਕੀਤਾ ਹੈ
ਨਵੀਂ ਦਿੱਲੀ - ਐਪਲ ਨੇ ਆਪਣਾ ਨਵੀਨਤਮ iOS ਡਿਵੈਲਪਰ ਬੀਟਾ 16.4 ਜਾਰੀ ਕੀਤਾ ਹੈ ਅਤੇ ਇਸ ਵਿੱਚ ਵਿਸਤ੍ਰਿਤ ਇਮੋਜੀ , ਖਾਸ ਭਾਸ਼ਾਵਾਂ ਲਈ ਕੀਬੋਰਡ ਅੱਪਡੇਟ, ਅਤੇ ਵੈੱਬ ਐਪ ਸੂਚਨਾਵਾਂ ਲਈ ਸਮਰਥਨ ਸਮੇਤ ਕੁਝ ਦਿਲਚਸਪ ਅਪਡੇਟ ਸ਼ਾਮਲ ਹਨ। ਨਵਾਂ ਇਮੋਜੀ ਯੂਨੀਕੋਡ ਸੰਸਕਰਣ 15.0 ਨਾਲ ਹੈ, ਜੋ ਸਤੰਬਰ ਵਿਚ ਜਾਰੀ ਕੀਤਾ ਗਿਆ ਸੀ। ਕੁੱਝ ਮਹੱਤਵਪੂਰਨ ਆਈਕਨਾਂ ਵਿਚ ਇੱਕ ਅਸ਼ਾਂਤ ਚਿਹਰਾ ਇਮੋਜੀ, ਇੱਕ ਪੁਸ਼ਿੰਗ ਹੈਂਡ ਅਤੇ ਸਿੱਖ ਧਰਮ ਨੂੰ ਦਰਸਾਉਂਦਾ ਖੰਡੇ ਦਾ ਇਮੋਜ਼ੀ ਵੀ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਐਪਲ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਕਿ ਉਹ ਅਪਣੇ ਨਵੇਂ ਅਪਡੇਟ ਵਿਚ ਕੁੱਝ ਨਵੇਂ ਇਮੋਜ਼ੀ ਸ਼ਾਮਲ ਕਰੇਗਾ ਜਿਨ੍ਹਾਂ ਵਿਚ ਇਕ ਸ਼ਾਂਤ ਮੂੰਹ, ਕੁੱਝ ਵੱਖਰੇ ਰੰਗਾਂ ਦੇ ਦਿਲ, ਚਿੜੀ, ਖੰਡੇ ਦਾ ਇਮੋਜ਼ੀ ਆਦਿ ਸਾਮਲ ਕਰੇਗਾ ਜੋ ਕਿ ਹੁਣ ਕਰ ਲਏ ਗਏ ਹਨ।