
ਵੀਡੀਓ ਸ਼ੇਅਰਿੰਗ ਐਪ TikTok ਲਈ, ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ।
ਨਵੀਂ ਦਿੱਲੀ - ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਵੀ ਟਿੱਕ ਟਾਕ ਲਈ ਲੱਗ ਰਹੀ ਬੋਲੀ ਵਿਚ ਹਿੱਸਾ ਲੈ ਰਹੇ ਹਨ। TikTok ਦੇ ਭਾਰਤੀ ਕਾਰੋਬਾਰ ਦੇ ਲਈ ਲਗਭਗ 5 ਬਿਲੀਅਨ ਡਾਲਰ ਦੀ ਬੋਲੀ ਲਗਾਈ ਗਈ ਹੈ। ਹਾਲਾਂਕਿ, ਦੋਵਾਂ ਕੰਪਨੀਆਂ ਦੁਆਰਾ ਸੌਦੇ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।
Tik Tok
ਵੀਡੀਓ ਸ਼ੇਅਰਿੰਗ ਐਪ TikTok ਲਈ, ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਅੰਕੜਿਆਂ ਵਿਚ, ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾਉਣ ਤੋਂ ਪਹਿਲਾਂ ਇਸ ਐਪ ਨੂੰ 611 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ ਪਰ ਜਦੋਂ ਪੈਸੇ ਇਕੱਠੇ ਕਰਨ ਦੀ ਗੱਲ ਆਉਂਦੀ ਹੈ ਤਾਂ ਭਾਰਤ ਚੀਨ, ਅਮਰੀਕਾ ਅਤੇ ਯੂਕੇ ਤੋਂ ਚੌਥੇ ਨੰਬਰ 'ਤੇ ਹੈ। ਇਹਨਾਂ ਚਾਰ ਦੇਸ਼ਾਂ ਤੋਂ TikTok ਨੂੰ 90 ਫੀਸਦੀ ਆਮਦਨੀ ਪ੍ਰਾਪਤ ਹੁੰਦੀ ਹੈ।
Reliance
ਚੀਨ ਨਾਲ ਸਰਹੱਦ 'ਤੇ ਹੋਏ ਵਿਵਾਦ ਅਤੇ ਫਿਰ ਹਿੰਸਕ ਟਕਰਾਅ ਵਿਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ, ਭਾਰਤ ਸਰਕਾਰ ਨੇ TikTok ਸਮੇਤ 59 ਚੀਨੀ ਐਪ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ TikTok ਦੀ ਮੁੱਢਲੀ ਕੰਪਨੀ Bytedance ਦੇ ਮਾੜੇ ਦਿਨ ਚੱਲ ਰਹੇ ਹਨ। ਭਾਰਤ ਨੂੰ ਦੇਖ ਕੇ ਅਮਰੀਕਾ ਨੇ ਵੀ TikTok ਦੇ ਅਮਰੀਕੀ ਕਾਰੋਬਾਰ ਨੂੰ ਵੇਚਣ ਜਾਂ ਬੰਦ ਕਰਨ ਲਈ 90 ਦਿਨਾਂ ਦੀ ਮਿਆਦ ਦਿੱਤੀ ਹੈ।
Bytedance
ਗਲੋਬਲ ਸਥਿਤੀ ਨੂੰ ਦੇਖਦੇ ਹੋਏ ਅਮਰੀਕੀ ਕਾਰੋਬਾਰ ਨੂੰ ਵੇਚਣ ਲਈ Bytedance ਦੀ ਜਿੱਥੇ ਮਾਈਕ੍ਰੋਸਾਫਟ ਅਤੇ ਟਵਿੱਟਰ ਨਾਲ ਗੱਲਬਾਤ ਚੱਲ ਰਹੀ ਹੈ ਉਥੇ ਦੂਜੇ ਪਾਸੇ ਭਾਰਤ ਵਿਚ ਰਿਲਾਇੰਸ ਨਾਲ ਗੱਲ ਹੋ ਰਹੀ ਹੈ।ਰਿਲਾਇੰਸ ਨਾਲ ਲਗਭਗ 5 ਬਿਲੀਅਨ ਡਾਲਰ ਵਿਚ ਹੋਏ ਭਾਰਤ ਦੇ ਸੌਦੇ ਦੀ ਹੁਣ ਤਕਰੀਬਨ ਪੁਸ਼ਟੀ ਹੋ ਗਈ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਕਿਸੇ ਵੀ ਭਾਰਤੀ ਕੰਪਨੀ ਦਾ ਐਪ ਖਰੀਦਣਾ ਇਹ ਸਭ ਤੋਂ ਵੱਡਾ ਸੌਦਾ ਮੰਨਿਆ ਜਾਵੇਗਾ। ਇਸਦੇ ਨਾਲ ਹੀ ਭਾਰਤ ਵਿਚ TikTok ਐਪ ਉੱਤੇ ਪਾਬੰਦੀ ਉਦਾਸੀ ਅਤੇ ਪ੍ਰੇਸ਼ਾਨ ਨੌਜਵਾਨਾਂ ਦੀਆਂ ਇੱਛਾਵਾਂ ਪੂਰੀਆਂ ਕਰੇਗੀ।