
ਮੈਥਿਊ ਸਟਰਨ ਨੇ ਲੈਂਸ ਬਣਾਉਣ ਲਈ ਤਿੰਨ ਵਾਰ ਕੋਸ਼ਿਸ਼ ਕੀਤੀ ਅਤੇ ਚੌਥੀ ਵਾਰ ਵਿਚ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ।
ਫਰਾਂਸ : ਫਰਾਂਸ ਦੇ ਫੋਟੋਗ੍ਰਾਫਰ ਮੈਥਿਊ ਸਟਰਨ ਨੇ 10,000 ਸਾਲ ਪੁਰਾਣੀ ਬਰਫ ਤੋਂ ਲੈਂਸ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਹ ਅਪਣੇ ਆਪ ਵਿਚ ਇਕ ਵਿਲੱਖਣ ਅਤੇ ਅਸਥਾਈ ਕੈਮਰਾ ਲੈਂਸ ਹੈ। ਇਸ ਨੂੰ ਬਣਾਉਣ ਲਈ ਆਈਸਲੈਂਡ ਦੇ ਡਾਇਮੰਡ ਬੀਚ ਤੋਂ ਮਿਲਣ ਵਾਲੀ ਬਰਫ ਦੀ ਵਰਤੋਂ ਕੀਤੀ ਗਈ ਹੈ। ਮੈਥਿਊ ਸਟਰਨ ਨੇ ਲੈਂਸ ਬਣਾਉਣ ਲਈ ਤਿੰਨ ਵਾਰ ਕੋਸ਼ਿਸ਼ ਕੀਤੀ ਅਤੇ ਚੌਥੀ ਵਾਰ ਵਿਚ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ।
Iceland Diamond Beach
ਬਹੁਤ ਹੀ ਘੱਟ ਖਰਚ ਦੇ ਨਾਲ ਇਸ ਨੂੰ ਬਣਾਉਣ ਲਈ ਲੈਂਸ ਦੇ ਅਕਾਰ ਵਾਲੇ ਸਾਂਚੇ ਦੀ ਵਰਤੋਂ ਕੀਤੀ ਗਈ, ਜਿਸ ਨੂੰ ਥ੍ਰੀ-ਡੀ ਪ੍ਰਿੰਟਿਡ ਲੈਂਸ ਮਾਮਲਾ ਦੱਸਿਆ ਗਿਆ ਹੈ। ਇਸ ਤੋਂ ਬਾਅਦ ਬਰਫ ਗੋਲ ਅਕਾਰ ਵਿਚ ਤਬਦੀਲ ਹੋ ਗਈ ਅਤੇ ਉਸ ਦੀ ਪਾਰਦਰਸ਼ਿਤਾ ਵੀ ਬਰਕਾਰ ਰਹੀ। ਮੈਥਿਊ ਸਟਰਨ ਨੂੰ ਅਪਣਾ ਇਹ ਸੁਪਨਾ ਸੱਚ ਕਰਨ ਲਈ ਇਕ ਮਜ਼ਬੂਤ ਅਤੇ ਪਾਰਦਰਸ਼ੀ ਬਰਫ ਦੀ ਲੋੜ ਸੀ। ਇਸ ਦੇ ਲਈ ਉਹ ਸਵੇਰੇ ਪੰਜ ਵਜੇ ਸਮੁੰਦਰ ਕੰਢੇ ਪਹੁੰਚ ਕੇ 6 ਘੰਟੇ ਤੱਕ ਕੰਮ ਕਰਦੇ ਸਨ।
An ice lens
ਮੈਥਿਊ ਨੇ ਦੋ ਸਾਲ ਪਹਿਲਾਂ ਇਸ ਲੈਂਸ ਨੂੰ ਬਣਾਉਣ ਬਾਰੇ ਸੋਚਿਆ ਅਤੇ ਉਸ ਵੇਲ੍ਹੇ ਤੋਂ ਹੀ ਇਸ ਸੰਬੰਧੀ ਖੋਜ ਕਰਦੇ ਰਹੇ। ਓਹਨਾਂ ਦੱਸਿਆ ਕਿ ਕਲਾ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਲੋੜ ਨਹੀਂ, ਸਗੋਂ ਸਿਰਫ ਮਿਹਨਤ ਦੀ ਲੋੜ ਹੁੰਦੀ ਹੈ। ਉਹਨਾਂ ਦੇ ਸੁਪਨੇ ਨੂੰ ਸੱਚ ਕਰਨ ਲਈ ਸੱਭ ਕੁਝ ਕੁਦਰਤ ਹੀ ਦੇ ਰਹੀ ਸੀ। ਫੋਟੋ ਖਿੱਚਣ ਲਈ ਲੋੜੀਂਦੀ ਰੋਸ਼ਨੀ ਸੂਰਜ ਤੋਂ ਮਿਲ ਰਹੀ ਸੀ। 10,000 ਸਾਲ ਪੁਰਾਈ ਇਸ ਬਰਫ ਨੂੰ ਦੱਬ ਕੇ ਇਕ ਛੋਟੀ ਜਿਹੀ ਗੇਂਦ ਵਿਚ ਬਦਲ ਲਿਆ ਜਾਂਦਾ ਹੈ।
The Diamond Beach Iceland
ਉਸ ਤੋਂ ਬਾਅਦ ਇਸ ਗੇਂਦ ਨੂੰ ਇਕ ਖ਼ਾਸ ਤਰੀਕੇ ਦੇ ਮੋਡੀਊਲ ਵਿਚ ਲਗਾ ਦਿਤਾ ਜਾਂਦਾ ਹੈ। ਇਸ ਤੋਂ ਬਾਅਦ 10,000 ਸਾਲ ਪੁਰਾਣੀ ਬਰਫ ਲੈਂਸ ਦਾ ਅਕਾਰ ਲੈ ਲੈਂਦੀ ਹੈ। ਇਸ ਤੋਂ ਬਾਅਦ ਉਸ ਨੂੰ ਡੀਐਸਐਲਆਰ ਕੈਮਰੇ 'ਤੇ ਲੈਂਸ ਦੀ ਤਰ੍ਹਾਂ ਫਿਟ ਕਰ ਦਿਤਾ ਜਾਂਦਾ ਹੈ। ਮੈਥਿਊ ਸਟਰਨ ਇਸ ਕੈਮਰੇ ਰਾਹੀਂ ਕਈ ਫੋਟੋਆਂ ਖਿੱਚ ਚੁੱਕੇ ਹਨ।