ਫ਼ੇਸਬੁਕ ਦੇ ਨਾਲ ਨਾਲ ਗੂਗਲ ਵੀ ਰਖਦਾ ਹੈ ਲੋਕਾਂ ਦੇ ਡਾਟੇ 'ਤੇ ਨਜ਼ਰ
Published : Apr 19, 2018, 12:48 pm IST
Updated : Apr 19, 2018, 4:00 pm IST
SHARE ARTICLE
Google
Google

ਤੁਹਾਡੇ ਨਿਜੀ ਡਾਟਾ 'ਤੇ ਸਿਰਫ਼ ਫ਼ੇਸਬੁਕ ਹੀ ਨਹੀਂ ਸਗੋਂ ਗੂਗਲ ਦੀ ਵੀ ਨਜ਼ਰ ਹੈ। ਹਾਲ ਹੀ 'ਚ ਫ਼ੇਸਬੁਕ ਤੋਂ ਡਾਟਾ ਲੀਕ ਹੋਣ ਤੋਂ ਬਾਅਦ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ...

ਤੁਹਾਡੇ ਨਿਜੀ ਡਾਟਾ 'ਤੇ ਸਿਰਫ਼ ਫ਼ੇਸਬੁਕ ਹੀ ਨਹੀਂ ਸਗੋਂ ਗੂਗਲ ਦੀ ਵੀ ਨਜ਼ਰ ਹੈ। ਹਾਲ ਹੀ 'ਚ ਫ਼ੇਸਬੁਕ ਤੋਂ ਡਾਟਾ ਲੀਕ ਹੋਣ ਤੋਂ ਬਾਅਦ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਦੁਨੀਆਂ ਸਾਹਮਣੇ ਭੱਲ ਸਵੀਕਾਰ ਕਰਨੀ ਪਈ। ਹਾਲਾਂਕਿ ਗੂਗਲ 'ਤੇ ਹੁਣ ਤਕ ਕੋਈ ਉਂਗਲ ਨਹੀਂ ਚੁਕੀ ਗਈ ਹੈ ਪਰ ਮਾਹਰਾਂ ਮੁਤਾਬਕ ਇਸ ਸਰਚ ਇੰਜਨ ਕੋਲ ਫ਼ੇਸਬੁਕ ਤੋਂ ਕਿਤੇ ਜ਼ਿਆਦਾ ਡਾਟਾ ਹੈ। ਦੋ ਸਾਲ ਪਹਿਲਾਂ ਗੂਗਲ ਨੇ ਵੀ ਫ਼ੇਸਬੁਕ ਦੀ ਤਰਜ਼ 'ਤੇ ਅਪਣੀ ਇਸ਼ਤਿਹਾਰ ਯੋਜਨਾ 'ਚ ਬਦਲਾਅ ਕੀਤਾ, ਜਿਸ ਨਾਲ ਨਿਜੀ ਡਾਟਾ ਦੇ ਲੀਕ ਹੋਣ ਦਾ ਖ਼ਤਰਾ ਵੱਧ ਗਿਆ ਹੈ।  

GoogleGoogle

ਦੋ ਸਾਲ ਪਹਿਲਾਂ ਗੂਗਲ ਨੇ ਅਪਣੀ ਇਸ਼ਤਿਹਾਰ ਯੋਜਨਾ 'ਚ ਪੂਰੀ ਤਰ੍ਹਾਂ ਬਦਲਾਅ ਕੀਤਾ ਸੀ। ਮਾਹਰਾਂ ਮੁਤਾਬਕ ਇਸ ਬਦਲਾਅ ਤੋਂ ਬਾਅਦ ਡਾਟਾ ਲੀਕ ਹੋਣ ਦੀ ਸ਼ੰਕਾ ਕਾਫ਼ੀ ਵੱਧ ਗਈ। ਕੰਪਨੀ ਨੇ ਨਵੀਂ ਯੋਜਨਾ ਤਹਿਤ ਡਬਲ ਕਲਿਕ ਸਿਸਟਮ ਸ਼ੁਰੂ ਕੀਤਾ, ਜੋ ਇੰਟਰਨੈਟ 'ਤੇ ਸਥਾਨ ਅਤੇ ਟੀਚੇ ਦੀ ਪਹਿਚਾਣ ਕਰਦਾ ਹੈ। ਇਥੇ ਤਕ ਕਿ ਇਸ਼ਤਿਹਾਰ ਕਰਤਾ ਵੀ ਇਸ ਨਾਲ ਜੁੜ ਕੇ ਅਪਣੇ ਆਪ ਡਾਟਾ ਜੁਟਾ ਸਕਦੇ ਹਨ।

GoogleGoogle

ਨਿਊਜ਼ ਮੀਡੀਆ ਅਲਾਇੰਸ ਦੇ ਪ੍ਰਧਾਨ ਡੇਵਿਡ ਚੈਵਰਨ ਮੁਤਾਬਕ ਹਰ ਮਾਮਲੇ 'ਚ ਗੂਗਲ ਹੋਰਾਂ ਦੀ ਤੁਲਣਾ 'ਚ ਕਿਤੇ ਜ਼ਿਆਦਾ ਡਾਟਾ ਜੁਟਾਉਂਦਾ ਹੈ।  ਇਹਨਾਂ ਹੀ ਨਹੀਂ ਉਸ ਦਾ ਇਸ਼ਤਿਹਾਰ ਕਾਰੋਬਾਰ ਵੀ ਜ਼ਿਆਦਾ ਵੱਡਾ ਹੈ। ਜ਼ਰੂਰਤ ਸਿਰਫ਼ ਫ਼ੇਸਬੁਕ ਲਈ ਨਿਜੀ ਕਾਨੂੰਨ ਬਣਾਉਣ ਦੀ ਨਹੀਂ ਹੈ ਸਗੋਂ ਪੂਰੀ ਉਦਯੋਗ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਗੂਗਲ ਦਾ ਹਾਲਾਂਕਿ ਦਾਅਵਾ ਹੈ ਕਿ ਉਸ ਦੀ ਯੋਜਨਾ ਕਿਸੇ ਖਾਸ ਉਪਭੋਗਕਰਤਾ ਕਲਾਸ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ ਅਤੇ ਨਿਜੀ ਡਾਟਾ ਨੂੰ ਲੈ ਕੇ ਉਨ੍ਹਾਂ ਦਾ ਕਨੂੰਨ ਸਖ਼ਤ ਹੈ।

GoogleGoogle

ਤੁਹਾਡੇ 'ਤੇ ਗੂਗਲ ਦੀ ਨਜ਼ਰ  
ਗੂਗਲ ਮੈਪ ਦੇ ਜ਼ਰੀਏ ਤੁਸੀਂ ਕਿੱਥੇ - ਕਿੱਥੇ ਸੀ, ਇਸ ਦੀ ਪੂਰੀ ਜਾਣਕਾਰੀ ਟਾਈਮਲਾਈਨ 'ਤੇ ਰਹਿੰਦੀ ਹੈ।
ਤੁਸੀਂ ਕੀ ਸਰਚ ਕੀਤਾ, ਇਹ ਵੀ ਸਭ ਹਿਸਟਰੀ ਡਿਲੀਟ ਕਰਨ ਤੋਂ ਬਾਅਦ ਵੀ ‘ਮਾਈ ਐਕਟਿਵਿਟੀ’ 'ਤੇ ਮੌਜੂਦ ਹੈ।  
ਤੁਹਾਡੇ ਨਿਜੀ ਡਾਟਾ ਦੇ ਆਧਾਰ 'ਤੇ ਗੂਗਲ ਨੇ ਤੁਹਾਡਾ ਇਸ਼ਤਿਹਾਰ ਪ੍ਰੋਫ਼ਾਈਲ ਵੀ ਤਿਆਰ ਕੀਤਾ ਹੈ।  
ਗੂਗਲ ਕੋਲ ਇਹ ਵੀ ਜਾਣਕਾਰੀ ਹੈ ਕਿ ਤੁਸੀਂ ਕਿਹੜੇ - ਕਿਹੜੇ ਐਪ ਦੀ ਵਰਤੋਂ ਕਰਦੇ ਹੋ। 
ਗੂਗਲ ‘ਟੇਕਆਊਟ’ 'ਤੇ ਲੱਖਾਂ ਸ਼ਬਦਾਂ 'ਚ ਜਾਣਕਾਰੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement