
ਪੰਜਾਬ ਦੇ ਤਕਨੀਕੀ ਸਿਖਿਆ ਵਿਭਾਗ ਵਲੋਂ ਸੂਬੇ ਦੀਆਂ ਸਮੂਹ ਸਰਕਾਰੀ ਆਈ.ਟੀ.ਆਈਜ਼. (ਉਦਯੋਗਿਕ ਸਿਖਲਾਈ ਸੰਸਥਾਵਾਂ) ਦੇ ਇੰਸਟ੍ਰਕਟਰਜ਼ ਨੂੰ ਕਰਫ਼ੀਊ
ਚੰਡੀਗੜ੍ਹ, 18 ਅਪੈ੍ਰਲ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਤਕਨੀਕੀ ਸਿਖਿਆ ਵਿਭਾਗ ਵਲੋਂ ਸੂਬੇ ਦੀਆਂ ਸਮੂਹ ਸਰਕਾਰੀ ਆਈ.ਟੀ.ਆਈਜ਼. (ਉਦਯੋਗਿਕ ਸਿਖਲਾਈ ਸੰਸਥਾਵਾਂ) ਦੇ ਇੰਸਟ੍ਰਕਟਰਜ਼ ਨੂੰ ਕਰਫ਼ੀਊ ਦੌਰਾਨ ਅਪਣੇ ਸਿਖਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਜਿਸ ਜ਼ੂਮ ਐਪ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ, ਉਸ ਉਪਰ ਗੂਗਲ ਸਮੇਤ ਕਈ ਦੇਸ਼ਾਂ ਨੇ ਡਾਟਾ ਚੋਰੀ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਗਾ ਦਿਤੀ ਹੈ, ਜਿਸ ਕਾਰਨ ਆਈ.ਟੀ.ਆਈਜ਼ ਦੇ ਸਮੂਹ ਅਧਿਆਪਕਾਂ (ਇੰਸਟ੍ਰਕਟਰਜ਼) ਵਿਚ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਸਮੂਹ ਮੁਲਾਜ਼ਮਾਂ ਵਲੋਂ ਵਿੱਤੀ ਲੈਣ-ਦੇਣ ਮੋਬਾਈਲਾਂ ਅਤੇ ਲੈਪਟਾਪਾਂ ਰਾਹੀਂ ਹੀ ਕੀਤਾ ਜਾਂਦਾ ਹੈ ਅਤੇ ਅਸੁੱਰਿਖਅਤ ਐਪ ਵਰਤੇ ਜਾਣ ਕਾਰਨ ਸਾਈਬਰ ਹੈਕਰਾਂ ਵਲੋਂ ਬੈਂਕ ਖ਼ਾਤੇ ਸਾਫ਼ ਕੀਤੇ ਜਾਣ ਦਾ ਖਦਸ਼ਾ ਵੀ ਇੰਸਟ੍ਰਕਟਰਜ਼ ਨੂੰ ਸਤਾ ਰਿਹਾ ਹੈ।
File photo
ਜ਼ਿਕਰਯੋਗ ਹੈ ਕਿ ਤਕਨੀਕੀ ਸਿਖਿਆ ਵਿਭਾਗ ਵਲੋਂ ਪੂਰੇ ਸੂਬੇ ਦੀਆਂ ਸਰਕਾਰੀ ਆਈ.ਟੀ.ਆਈਜ਼. ਲਈ ਵੱਖ-ਵੱਖ ਜ਼ਿਲਿ੍ਹਆਂ ਵਿਚ ਪਿ੍ਰੰਸੀਪਲ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਅਤੇ ਉੁਨ੍ਹਾਂ ਨਾਲ ਇਕ ਮਾਸਟਰ ਟੇ੍ਰਨਰ ਨੂੰ ਸਹਾਇਕ ਲਗਾਇਆ ਗਿਆ ਹੈ ਜੋ ਕਿ ਅੱਗੇ ਸਮੂਹ ਅਧਿਆਪਕਾਂ ਨੂੰ ਜ਼ੂਮ ਐਪ ਚਲਾਉੁਣ ਲਈ ਪਾਬੰਦ ਕਰ ਰਹੇ ਹਨ, ਜਦਕਿ ਦੂਜੇ ਪਾਸੇ ਮੀਡੀਆ ਦੀ ਰੀਪੋਰਟ ਮੁਤਾਬਕ ਜਰਮਨ ਦੇ ਵਿਦੇਸ਼ ਮੰਤਰਾਲੇ ਅਤੇ ਤਾਈਵਾਨ ਦੀ ਸਰਕਾਰ ਨੇ ਇਸ ਐਪ ਉਪਰ ਪਾਬੰਦੀ ਲਗਾ ਦਿਤੀ ਹੈ ਕਿਉਂਕਿ ਇਸ ਐਪ ਉਪਰ ਡਾਟਾ ਚੋਰੀ ਕਰਨ ਦੇ ਦੋਸ਼ ਲੱਗ ਚੁੱਕੇ ਹਨ ਅਤੇ ਗੂਗਲ ਨੇ ਵੀ ਇਸ ਐਪ ’ਤੇ ਪਾਬੰਦੀ ਲਗਾਉਂਦੇ ਹੋਏ ਅਪਣੇ ਸਮੂਹ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸਾਈਬਰ ਸੁਰੱਖਿਆ ਲਈ ਭਾਰਤ ਸਰਕਾਰ ਦੀ ਨੋਡਲ ਏਜੰਸੀ ਸੀਈਆਰਟਿਨ (ਕੰਪਿਊਟਰ ਐਨਰਜ਼ੀ ਰਿਸਪਾਂਸ ਟੀਮ ਆਫ਼ ਇੰਡੀਆ) ਨੇ ਵੀ ਇਸ ਐਪ ਦੀ ਭਰੋਸੇਯੋਗਤਾ ਉਪਰ ਸਵਾਲ ਖੜੇ ਕਰਦਿਆਂ ਸਾਵਧਾਨ ਰਹਿਣ ਦੀ ਸਲਾਹ ਦਿਤੀ ਹੈ।