
ਚੋਰੀ ਹੋ ਸਕਦਾ ਹੈ ਤੁਹਾਡਾ ਨਿਜੀ ਡਾਟਾ
ਜਲੰਧਰ: ਤਕਨੀਕ ਆਏ ਦਿਨ ਕੁੱਝ ਨਾ ਕੁੱਝ ਨਵੀਂ ਅਪਡੇਟ ਆਉਂਦੀ ਰਹਿੰਦੀ ਹੈ। ਅੱਜ ਕੱਲ੍ਹ ਫੇਸ ਐਪ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੂੰ ਹਰ ਉਮਰ ਦਾ ਵਿਅਕਤੀ ਇਸਤੇਮਾਲ ਕਰ ਰਿਹਾ ਹੈ। ਲੋਕ ਅਪਣੇ ਬੁਢਾਪੇ ਦੀਆਂ ਤਸਵੀਰਾਂ ਦੇਖ ਰਿਹਾ ਹੈ। ਇਹ ਐਪ ਸਾਡੇ ਬੁਢਾਪੇ ਦੀ ਤਸਵੀਰ ਦਿਖਾਉਂਦਾ ਹੈ। ਡਿਵੈਲਪਰਾਂ ਦਾ ਕਹਿਣਾ ਹੈ ਕਿ ਇਹ ਐਪ ਯੂਜ਼ਰਜ਼ ਦੇ ਫ਼ੋਨ ਰਾਹੀਂ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਨੂੰ ਅਪਣੇ ਸਰਵਰ 'ਤੇ ਅਪਲੋਡ ਕਰ ਦਿੰਦੀ ਹੈ ਜਿਸ ਬਾਰੇ ਯੂਜ਼ਰ ਨੂੰ ਪਤਾ ਵੀ ਨਹੀਂ ਚਲਦਾ।
Cricketer
ਇਸ ਨਾਲ ਸਾਡੀ ਪ੍ਰਾਈਵੇਸੀ ਨੂੰ ਬਹੁਤ ਖ਼ਤਰਾ ਹੈ। ਇਸ ਨੇ ਅਮਰੀਕਾ ਲਈ ਵੀ ਟੈਨਸ਼ਨ ਵਧਾ ਦਿੱਤੀ ਹੈ। ਇਸ ਐਪ ਨੂੰ ਰਸ਼ੀਅਨ ਡਿਵੈਲਪਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਨੂੰ 2017 ਵਿਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇੰਨੇ ਸਾਲਾਂ ਬਾਅਦ ਇਹ ਐਪ ਅਪਣੇ ਓਲਡ ਫਿਲਟਰ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਫ਼ਿਲਮ ਸਟਾਰ ਤੋਂ ਲੈ ਕੇ ਕ੍ਰਿਕਟਰਜ਼, ਫੁੱਟਬਾਲਰਜ਼ ਅਤੇ ਕਈ ਹੋਰ ਆਦਾਕਾਰਾਂ ਦੀਆਂ ਬੁਢਾਪੇ ਦੀਆਂ ਤਸਵੀਰਾਂ ਜਨਤਕ ਹੋਈਆਂ ਹਨ।
Bollywood Actors
ਲੋਕਾਂ ਨੇ ਇਹਨਾਂ ਫ਼ੋਟੋਆਂ ਨੂੰ ਵੱਖ ਵੱਖ ਸਾਈਟਾਂ ਤੇ ਅਪਲੋਡ ਕੀਤਾ ਹੋਇਆ ਹੈ। ਰਸ਼ੀਆ ਦੀ ਫੇਸ ਐਪ 'ਤੇ ਅਮਰੀਕਾ ਨੇ ਯੂਜ਼ਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਤੇ ਸਵਾਲ ਖੜ੍ਹੇ ਕੀਤੇ ਹਨ। ਅਮਰੀਕੀ ਸੀਨੇਟ ਦੇ ਅਪਲਸੰਖਿਅਕ ਨੇਤਾ ਚਕ ਸ਼ੂਮਰ ਨੇ ਐਫਬੀਆਈ ਅਤੇ ਫੇਡਰਲ ਟਰੇਡ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਐਪ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਐਪ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦਸਿਆ ਜਾ ਰਿਹਾ ਹੈ। ਕਿਉਂ ਕਿ ਇਸ ਨੂੰ ਰੂਸ ਨੇ ਤਿਆਰ ਕੀਤਾ ਹੈ।
ਇਸ ਐਪ ਰਾਹੀਂ ਹੈਕਰਾਂ ਦੀ ਪਹੁੰਚ ਲੱਖਾਂ ਅਮਰੀਕੀ ਨਾਗਰਿਕਾਂ ਦੇ ਫ਼ੋਨ ਤਕ ਹੋ ਗਈ ਹੈ ਜਿਸ ਨਾਲ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਹੋ ਰਿਹਾ ਹੈ। ਫੇਸ ਐਪ ਏਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮਦਦ ਨਾਲ ਵਿਅਕਤੀ ਨੂੰ ਜਵਾਨ ਜਾਂ ਬੁੱਢਾ ਦਿਖਾਉਂਦੀ ਹੈ ਪਰ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਇਸ ਦੇ ਨਾਲ ਹੀ ਇਹ ਤੁਹਾਡੇ ਕੋਲੋਂ ਫ਼ੋਨ ਦੇ ਡਾਟੇ ਦੀ ਪਰਮਿਸ਼ਨ ਲੈ ਲੈਂਦੀ ਹੈ।
America
ਐਪ ਦੀ ਪਾਲਿਸੀ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਡਾਟੇ ਦਾ ਇਸਤੇਮਾਲ ਟੈਲੀਮਾਰਕੀਟਿੰਗ ਅਤੇ ਐਡਸ ਦਿਖਾਉਣ ਲਈ ਕਰ ਸਕਦੀ ਹੈ। ਇਸ ਨਾਲ ਤੁਹਾਡਾ ਨਿੱਜੀ ਡਾਟਾ 'ਤੇ ਪ੍ਰਾਈਵੇਸੀ ਵੀ ਚੋਰੀ ਹੋ ਸਕਦੀ ਹੈ। ਐਪ ਦੀਆਂ ਸ਼ਰਤਾਂ ਵਿਚ ਲਿਖਿਆ ਹੈ ਕਿ ਕੰਪਨੀ ਕਿਸੇ ਤੇ ਥਰਡ ਪਾਰਟੀ ਨਾਲ ਡੇਟਾ ਸ਼ੇਅਰ ਕਰ ਸਕਦੀ ਹੈ। ਪਰ ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰ ਰਹੇ। ਕੰਪਨੀ ਫੇਸ ਐਪ ਰਾਹੀਂ ਇਕੱਠਾ ਕੀਤਾ ਡਾਟਾ ਅਮਰੀਕਾ ਜਾਂ ਕਿਸੇ ਦੂਜੇ ਦੇਸ਼ ਵਿਚ ਸਟੋਰ ਕਰ ਸਕਦੀ ਹੈ।
ਫੇਸ ਐਪ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਇਹਨਾਂ ਤਸਵੀਰਾਂ ਨੂੰ ਕਾਉਲਡ 'ਤੇ ਅਪਲੋਡ ਕਰਦਾ ਹੈ ਤੇ ਜਿਹਨਾਂ 'ਤੇ ਫਿਲਟਰ ਦਾ ਇਸਤੇਮਾਲ ਕਰਨਾ ਹੁੰਦਾ ਹੈ। ਉਹ ਫ਼ੋਨ ਵਿਚ ਕਿਸੇ ਦੂਜੀ ਤਸਵੀਰ ਨੂੰ ਕਾਉਲਡ 'ਤੇ ਪ੍ਰੋਸੈਸ ਨਹੀਂ ਕਰਦਾ। ਸਾਈਬਰ ਮਾਹਿਰ ਪਵਨ ਦੁੱਗਲ ਰਾਹੀਂ ਇਕ ਆਰਟੀਕਲ ਪਬਲਿਸ਼ ਕੀਤਾ ਹੈ ਜਿਸ ਮੁਤਾਬਕ ਅਜਿਹੀ ਐਪ ਦਾ ਸਭ ਤੋਂ ਵੱਡਾ ਖ਼ਤਰਾ ਤੁਹਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ।
ਫੇਸ ਐਪ ਦਾ ਕਹਿਣਾ ਹੈ ਕਿ ਉਹ ਡਾਟਾ ਨੂੰ ਰਸ਼ੀਆ ਵਿਚ ਟ੍ਰਾਂਸਫਰ ਨਹੀਂ ਕਰ ਰਹੀ। ਡਾਟੇ ਦੀ ਸਾਰੀ ਪ੍ਰੋਸੈਸਿੰਗ ਕਲਾਊਡ ਸਰਵਰ 'ਤੇ ਕੀਤੀ ਜਾਂਦੀ ਹੈ। ਉਹ ਸਿਰਫ਼ ਉਸੇ ਫੋਟੋ ਨੂੰ ਅਪਲੋਡ ਕਰਦੇ ਜਿਸ ਨੂੰ ਐਪ ਤੋਂ ਖੁਦ ਕਲਿੱਕ ਕੀਤੀ ਗਈ ਹੋਵੇ। ਉਹ ਅਪਲੋਡ ਦੀ ਤਰੀਕ ਦੇ 48 ਘੰਟਿਆਂ ਦੇ ਅੰਦਰ ਹੀ ਫੋਟੋ ਨੂੰ ਉਹ ਅਪਣੇ ਸਰਵਰ ਤੋਂ ਡਿਲੀਟ ਕਰ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ