
ਆਇਫ਼ੋਨ SE 2 ਦੇ ਫ਼ੀਚਰਜ਼ ਲੀਕ ਹੋਣ ਤੋਂ ਬਾਅਦ ਹੁਣ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਐੱਪਲ ਆਈਫ਼ੋਨ SE 2 ਨੂੰ ਵਰਲਡਵਾਈਡ ਡਿਵੈਲਪਰਜ਼ ਕਾਨਫ਼ਰੈਂਸ...
ਨਵੀਂ ਦਿੱਲੀ: ਆਇਫ਼ੋਨ SE 2 ਦੇ ਫ਼ੀਚਰਜ਼ ਲੀਕ ਹੋਣ ਤੋਂ ਬਾਅਦ ਹੁਣ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਐੱਪਲ ਆਈਫ਼ੋਨ SE 2 ਨੂੰ ਵਰਲਡਵਾਈਡ ਡਿਵੈਲਪਰਜ਼ ਕਾਨਫ਼ਰੈਂਸ (WWDC 2018) ਇਵੈਂਟ 'ਚ ਲਾਂਚ ਕਰ ਸਕਦਾ ਹੈ। ਇੱਥੇ ਜਾਨਣਾ ਜ਼ਰੂਰੀ ਹੈ ਕਿ ਐੱਪਲ ਨੇ ਪਹਿਲਾਂ ਹੀ ਐਲਾਨ ਕਰ ਦਿਤਾ ਸੀ ਕਿ WWDC 2018 ਇਵੈਂਟ ਦਾ ਪ੍ਰਬੰਧ 4 ਜੂਨ ਤੋਂ ਲੈ ਕੇ 8 ਜੂਨ ਤਕ ਕੈਲੇਫ਼ੋਰਨੀਆ ਦੇ ਸੇਨ ਜੋਸੋ 'ਚ ਹੋਵੇਗਾ।
iPhone SE 2
ਵਰਲਡਵਾਈਡ ਡਿਵੈਲਪਰਜ਼ ਕਾਨਫ਼ਰੈਂਸ ਇਵੈਂਟ ਡਿਵੈਲਪਰਜ਼ ਲਈ ਅਯੋਜਿਤ ਕੀਤਾ ਜਾਂਦਾ ਹੈ, ਜਿੱਥੇ ਐੱਪਲ ਦੇ ਨਵੇਂ ਖੋਜਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਰਿਪੋਰਟਾਂ ਦੀਆਂ ਮੰਨੀਏ ਤਾਂ ਆਈਫ਼ੋਨ SE 2, 4 ਤੋਂ 8 ਜੂਨ 'ਚ ਲਾਂਚ ਹੋ ਸਕਦਾ ਹੈ। ਇਸ ਤੋਂ ਪਹਿਲਾਂ ਯੂਟਿਊਬ 'ਤੇ ਇਕ ਵੀਡੀਉ ਵਾਈਰਲ ਹੋਇਆ ਸੀ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਫ਼ੋਨ ਆਈਫ਼ੋਨ SE 2 ਹੈ। ਵੀਡੀਉ 'ਚ ਦਿਖ ਰਿਹਾ ਫ਼ੋਨ ਐਕਟਿਵ ਹੈ। ਵੀਡੀਉ ਨੂੰ ਜੇਕਰ ਠੀਕ ਮੰਨੀਏ ਤਾਂ ਆਈਫ਼ੋਨ SE 2 ਕਾਫ਼ੀ ਹੱਦ ਤਕ ਦੇਖਣ 'ਚ ਆਈਫ਼ੋਨ ਐਕਸ ਵਰਗਾ ਲਗਦਾ ਹੈ।
iPhone SE 2
ਵਾਈਰਲ ਹੋਏ ਵੀਡੀਉ ਮੁਤਾਬਕ ਆਈਫ਼ੋਨ SE 2 'ਚ ਆਈਫ਼ੋਨ ਐਕਸ ਵਰਗਾ ਨਾਚ ਫ਼ੀਚਰ ਸ਼ਾਮਲ ਹੋਵੇਗਾ। ਫ਼ੋਨ 'ਚ ਡੁਅਲ ਰਿਅਰ ਕੈਮਰਾ ਵੀ ਦਿਖ ਰਿਹਾ ਹੈ। ਫ਼ੋਨ 'ਚ ਆਈਫ਼ੋਨ ਐਕਸ ਵਰਗਾ ਹੀ ਏਜ-ਟੂ-ਏਜ ਡਿਸਪਲੇ ਦਿਤਾ ਗਿਆ ਹੈ।
iPhone SE 2
ਆਈਫ਼ੋਨ SE 2 ਦੇਖਣ 'ਚ ਆਈਫ਼ੋਨ ਐਕਸ ਦਾ ਦੂਜਾ ਸਰੂਪ ਲਗ ਰਿਹਾ ਹੈ, ਹਾਲਾਂਕਿ ਫ਼ੋਨ ਦੀ ਸਕਰੀਨ ਆਈਫ਼ੋਨ ਐਕਸ ਦੇ ਮੁਕਾਬਲੇ ਛੋਟੀ ਹੈ। ਵੀਡੀਉ ਕਿੰਨਾ ਠੀਕ ਹੈ ਅਤੇ ਇਸ ਦਾ ਦਾਅਵਾ ਕਿੰਨਾ ਸੱਚ ਹੈ, ਇਹ ਆਉਣ ਵਾਲੇ ਸਮੇਂ 'ਚ ਪਤਾ ਚਲ ਜਾਵੇਗਾ।