
ਰਿਲਾਇੰਸ ਜੀਓ ਨੇ ਅਪਣੀ ਹਾਟਸਪਾਟ ਡੀਵਾਇਸ JioFi ਦਾ ਨਵਾਂ ਵੈਰੀਐਂਟ ਲਾਂਚ ਕਰ ਦਿਤਾ ਹੈ। ਇਸ ਦਾ ਮਾਡਲ ਨੰਬਰ JioFi JMR815 ਹੈ।
ਰਿਲਾਇੰਸ ਜੀਓ ਨੇ ਅਪਣੀ ਹਾਟਸਪਾਟ ਡੀਵਾਇਸ JioFi ਦਾ ਨਵਾਂ ਵੈਰੀਐਂਟ ਲਾਂਚ ਕਰ ਦਿਤਾ ਹੈ। ਇਸ ਦਾ ਮਾਡਲ ਨੰਬਰ JioFi JMR815 ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਡੀਵਾਇਸ ਨਾਲ ਯੂਜ਼ਰ ਨੂੰ 150Mbps ਦੀ ਡਾਊਨਲੋਡ ਸਪੀਡ ਮਿਲੇਗੀ। ਯਾਨੀ ਜੇਕਰ ਕੋਈ ਫ਼ਿਲਮ 1GB ਕੀਤੀ ਹੈ ਤਾਂ ਉਹ ਸਿਰਫ਼ 7 ਸਕਿੰਟ 'ਚ ਹੀ ਡਾਊਨਲੋਡ ਹੋ ਜਾਵੇਗੀ। ਇਹ JioFi 3000mAh ਦੀ ਪਾਵਰਫੁਲ ਬੈਟਰੀ ਨਾਲ ਲੈਸ ਹੈ। ਜਿਸ ਨਾਲ ਨਾਨਸਟਾਪ 8 ਘੰਟੇ ਤਕ 4G ਸਪੀਡ 'ਚ ਇੰਟਰਨੈੱਟ ਐਕਸੈੱਸ ਕੀਤਾ ਜਾ ਸਕਦਾ ਹੈ।
JioFi
ਕੀਮਤ ਸਿਰਫ਼ 999 ਰੁਪਏ
ਰਿਲਾਇੰਸ ਜੀਓ ਨੇ ਇਸ ਡੀਵਾਇਸ ਨੂੰ ਈ-ਕਾਮਰਸ ਵੈੱਬਸਾਈਟ ਫ਼ਲਿੱਪਕਾਰਟ 'ਤੇ ਸੇਲ ਕਰ ਰਹੀ ਹੈ। ਇਸ ਦੀ ਕੀਮਤ 999 ਰੁਪਏ ਹੈ। ਡਲਿਵਰੀ ਦਾ ਕੋਈ ਚਾਰਜ ਨਹੀਂ ਲਿਆ ਜਾ ਰਿਹਾ ਹੈ। ਇਸ ਨੂੰ 'ਨੋ ਕੋਸਟ EMI' 'ਤੇ ਵੀ ਖ਼ਰੀਦਿਆ ਜਾ ਸਕਦਾ ਹੈ। ਫ਼ਲਿੱਪਕਾਰਟ ਇਸ ਡੀਵਾਇਸ ਡਲਿਵਰੀ ਭੋਪਾਲ ਸ਼ਹਿਰ 'ਚ ਸਿਰਫ਼ 2 ਦਿਨ 'ਚ ਕਰ ਰਹੀ ਹੈ। ਉਥੇ ਹੀ ਦਿੱਲੀ ਅਤੇ ਮੁੰਬਈ ਜਿਵੇਂ ਮੈਟਰੋ ਸ਼ਹਿਰ 'ਚ ਇਕ ਦਿਨ 'ਚ ਹੀ ਡਲਿਵਰੀ ਕੀਤੀ ਜਾਵੇਗੀ।
JioFi
ਇਸ ਡੀਵਾਇਸ ਦਾ ਸਰਕਲ ਦਾ ਡਿਜ਼ਾਇਨ ਦਿਤਾ ਗਿਆ ਹੈ। ਇਸ 'ਚ 2 ਬਟਨ ਹਨ ਜਿਸ 'ਚ ਇਕ ਪਾਵਰ ਅਤੇ ਦੂਜਾ WPS ਦਾ ਹੈ। ਉਥੇ ਹੀ ਸਾਈਡ 'ਚ ਵਾਈ- ਫ਼ਾਈ, ਨੈੱਟਵਰਕ ਅਤੇ ਬੈਟਰੀ ਦਾ LED ਡਿਸਪਲੇ ਦਿਤਾ ਗਿਆ ਹੈ। ਹੇਠਾਂ ਦੀ ਤਰਫ਼ ਮਾਈਕਰੋ USB ਪੋਰਟ ਹੈ। ਜਿਸ ਨਾਲ ਡੀਵਾਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਡੀਵਾਇਸ 'ਚ 64GB ਦਾ ਮੈਮਰੀ ਕਾਰਡ ਲਗਾ ਸਕਦੇ ਹਨ।
JioFi
ਵਾਇਸ - ਵੀਡੀਉ ਕਾਨਫ਼ਰੈਂਸ ਕਾਲ
ਇਸ ਤੋਂ ਜੀਓ 4G ਨੈੱਟਵਰਕ ਦੀ ਮਦਦ ਨਾਲ ਵਾਇਸ ਅਤੇ ਵੀਡੀਉ ਕਾਲ ਕੀਤੀ ਜਾ ਸਕਦੀ ਹੈ। ਇਹ ਡੀਵਾਇਸ 5+1 ਆਡੀਊ ਅਤੇ 3+1 ਵੀਡੀਉ ਕਾਨਫ਼ਰੈਂਸ ਕਾਲ ਨੂੰ ਵੀ ਸਪੋਰਟ ਕਰਦੀ ਹੈ। ਇਸ ਨਾਲ ਇੱਕਠੇ ਟੈਬਲੇਟ, 4G ਸਮਾਰਟਫ਼ੋਨ, ਲੈਪਟਾਪ, 2G / 3G ਫ਼ੋਨ, CCTV ਕੈਮਰਾ, ਸਮਾਰਟ ਟੀਵੀ ਸਮੇਤ ਕੁਲ 31 ਡੀਵਾਇਸ ਨੂੰ ਜੋੜਿਆ ਜਾ ਸਕਦਾ ਹੈ।