AC ਵਰਤੋ, ਬਿਲ ਭੁੱਲ ਜਾਉ
Published : Mar 21, 2018, 11:56 am IST
Updated : Mar 21, 2018, 11:56 am IST
SHARE ARTICLE
Solar AC
Solar AC

ਸੋਲਰ ਪ੍ਰੋਡਕਟ ਮੈਨੂਫ਼ੈਕਚਰ ਕੰਪਨੀ ਬੈਲਿਫ਼ਲ ਇਨੋਵੇਸ਼ਨ ਐਂਡ ਟੈਕਨਾਲਾਜੀ ਪ੍ਰਾਇਵੇਟ ਲਿਮਟਿਡ ਨੇ ਸੋਲਰ ਤੋਂ ਚੱਲਣ ਵਾਲਾ ਏਅਰ ਕੰਡੀਸ਼ਨਰ (AC) ਬਣਾਇਆ ਹੈ।

ਸੋਲਰ ਪ੍ਰੋਡਕਟ ਮੈਨੂਫ਼ੈਕਚਰ ਕੰਪਨੀ ਬੈਲਿਫ਼ਲ ਇਨੋਵੇਸ਼ਨ ਐਂਡ ਟੈਕਨਾਲਾਜੀ ਪ੍ਰਾਇਵੇਟ ਲਿਮਟਿਡ ਨੇ ਸੋਲਰ ਤੋਂ ਚੱਲਣ ਵਾਲਾ ਏਅਰ ਕੰਡੀਸ਼ਨਰ (AC) ਬਣਾਇਆ ਹੈ। ਇਹ AC ਬਿਜਲੀ ਦੇ ਬਿਨਾਂ ਹੀ ਚਲਦਾ ਹੈ। ਯਾਨੀ ਇਸ ਦੀ ਵਰਤੋਂ ਕਰਨ 'ਤੇ ਕਿਸੇ ਤਰ੍ਹਾਂ ਦਾ ਬਿਜਲੀ ਬਿਲ ਨਹੀਂ ਆਵੇਗਾ। ਕੰਪਨੀ ਨੇ 1 ਟਨ ਅਤੇ 1.5 ਟਨ ਕਪੈਸਿਟੀ ਵਾਲੇ 2 ਵੱਖ-ਵੱਖ AC ਕੱਢੇ ਹਨ। ਯਾਨੀ ਕਮਰੇ ਦੇ ਆਕਾਰ ਅਤੇ ਜ਼ਰੂਰਤ ਨੂੰ ਦੇਖ ਦੇ ਹੋਏ ਇਸ AC ਦੀ ਵਰਤੋਂ ਕੀਤੀ ਜਾ ਸਕਦੀ ਹੈ। 

Solar ACSolar AC

ਭਾਰਤ 'ਚ ਬਿਜਲੀ ਨਾਲ ਚੱਲਣ ਵਾਲੇ AC ਦੀ ਵੱਡੀ ਰੇਂਜ ਮੌਜੂਦ ਹੈ। ਇਹਨਾਂ 'ਚ 2 ਸਟਾਰ ਤੋਂ ਲੈ ਕੇ 5 ਸਟਾਰ ਰੇਟਿੰਗ ਵਾਲੇ AC ਸ਼ਾਮਲ ਹਨ। 2 ਸਟਾਰ ਦਾ ਬਿਜਲੀ ਬਿਲ ਜ਼ਿਆਦਾ ਆਉਂਦਾ ਹੈ ਤਾਂ ਉਥੇ ਹੀ 5 ਸਟਾਰ ਦਾ ਘੱਟ।  ਜੇਕਰ AC 2 ਸਟਾਰ ਹੈ ਤਾਂ ਉਹ ਸਿਰਫ਼ ਇਕ ਰਾਤ 'ਚ 8 ਤੋਂ 10 ਯੂਨਿਟ ਦੀ ਖ਼ਪਤ ਕਰਦਾ ਹੈ। ਯਾਨੀ ਮਹੀਨੇ 'ਚ 250 ਤੋਂ 300 ਯੂਨਿਟ ਜ਼ਿਆਦਾ ਹੋ ਸਕਦਾ ਹੈ। ਦੂਜੀ ਤਰਫ਼, 5 ਸਟਾਰ AC ਨਾਲ ਇਹ ਯੂਨਿਟ 200 ਦੇ ਅੰਦਰ ਹੀ ਰਹਿੰਦੇ ਹਨ। 

ਜੇਕਰ ਮਹੀਨੇ ਦੇ ਯੂਨਿਟ 100 ਤੋਂ ਜ਼ਿਆਦਾ ਹੁੰਦੇ ਹਨ ਤਾਂ ਉਸ ਦਾ ਚਾਰਜ ਵੀ ਵਧ ਜਾਂਦਾ ਹੈ। ਜਿਵੇਂ, ਇਥੇ 378 ਯੂਨਿਟ 'ਤੇ 2770 ਰੁਪਏ ਦਾ ਬਿਜਲੀ ਬਿਲ ਆਇਆ। ਯਾਨੀ ਇਕ ਯੂਨਿਟ ਦਾ ਔਸਤ ਖ਼ਰਚ 7.33 ਰੁਪਏ ਹੈ। ਅਜਿਹੇ 'ਚ ਜੇਕਰ AC ਤੋਂ 300 ਯੂਨਿਟ ਦੀ ਖਪਤ ਹੁੰਦੀ ਹੈ ਤਾਂ ਘੱਟ ਤੋਂ ਘੱਟ 2,199 ਰੁਪਏ ਦਾ ਜ਼ਿਆਦਾ ਬਿਲ ਆਵੇਗਾ। 

Solar ACSolar AC

ਇੰਨੀ ਹੈ ਕੀਮਤ
Belifal ਦੇ 1 ਟਨ ਵਾਲੇ ਸੋਲਰ AC ਦੀ ਕੀਮਤ 1.99 ਲੱਖ ਰੁਪਏ ਹੈ। ਉਥੇ ਹੀ, 1.5 ਟਨ ਵਾਲੇ ਸੋਲਰ AC ਦੀ ਕੀਮਤ 2.49 ਲੱਖ ਰੁਪਏ ਹੈ। ਇਹ AC ਪੂਰੀ ਤਰ੍ਹਾਂ ਸੋਲਰ ਸਿਸਟਮ 'ਤੇ ਕੰਮ ਕਰਦਾ ਹੈ।

ਇਹ AC ਪੂਰੀ ਤਰ੍ਹਾਂ ਨਾਲ DC ਵੋਲਟ 'ਤੇ ਕੰਮ ਕਰਦਾ ਹੈ। ਇਸ ਦੀ ਦੋਨੇਂ ਯੂਨਿਟ DC ਨੂੰ ਸਪੋਰਟ ਕਰਦੀਆਂ ਹਨ।  ਇਸ ਦੇ ਇਨਵਰਟਰ 'ਚ ਲੋਅਰ ਪਾਵਰ ਕੰਜ਼ਪਸ਼ਨ ਟੈਕਨੋਲਾਜੀ ਦਾ ਯੂਜ਼ ਕੀਤਾ ਗਿਆ ਹੈ। ਇਹ 48VDC ਦੇ ਸੋਲਰ ਸਿਸਟਮ 'ਤੇ ਕੰਮ ਕਰਦਾ ਹੈ। ਕੰਪਨੀ ਇਸ ਦੇ ਨਾਲ 1500 ਵਾਟ ਦਾ ਸੋਲਰ ਪੈਨਲ ਅਤੇ 12V 100Ah ਬੈਟਰੀ (6 ਪਲੇਟਸ) ਦੇ ਰਹੀ ਹੈ। ਸੋਲਰ ਪੈਨਲ ਇੰਨਾ ਪਾਵਰਫੁਲ ਹੈ ਕਿ ਇਹ ਬੈਟਰੀ ਨੂੰ ਤੇਜ਼ੀ ਨਾਲ ਚਾਰਜ ਕਰਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement