
ਭਾਰਤ 'ਚ PUBG Mobile ਗੇਮ ਨੂੰ ਲੈ ਕੇ ਯੂਜ਼ਰਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੁਣ Call of Duty ਗੇਮ ਦੇ ਮੋਬਾਇਲ ਵਰਜਨ ਨੂੰ ਲਾਂਚ ਕੀਤਾ ਜਾਵੇਗਾ।
ਨਵੀਂ ਦਿੱਲੀ : ਭਾਰਤ 'ਚ PUBG Mobile ਗੇਮ ਨੂੰ ਲੈ ਕੇ ਯੂਜ਼ਰਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੁਣ Call of Duty ਗੇਮ ਦੇ ਮੋਬਾਇਲ ਵਰਜਨ ਨੂੰ ਲਾਂਚ ਕੀਤਾ ਜਾਵੇਗਾ।ਰਿਪੋਰਟਾਂ ਦੀ ਮੰਨੀਏ ਤਾਂ ਇਸ 'ਚ ਇੱਕ ਖਾਸ ਕਿਸਮ ਦਾ ਬੈਟਲ ਰਾਇਲ ਮੋਡ ਰਾਹੀਂ PUBG Mobile ਵਰਗਾ ਹੀ ਅਨੋਖਾ ਤਜ਼ਰਬਾ ਦੇਵੇਗਾ। ਦੱਸ ਦੇਈਏ ਕਿ 1 ਅਕਤੂਬਰ ਤੋਂ ਐਂਡਰਾਇਡ ਅਤੇ iOS ਪਲੇਟਫਾਰਮਜ਼ 'ਤੇ ਲਈ ਲਾਂਚ ਹੋਵੇਗੀ।
Call Of Duty
ਇਹ ਹੀ ਇਕ ਨਿਸ਼ੁਲਕ ਗੇਮ ਹੋਵੇਗੀ ਜਿਸ ਨੂੰ ਟ੍ਰਾਇਲ ਵਰਜ਼ਨ ਦੀ ਬਜਾਏ ਸਿੱਧਾ main version ਹੀ ਉਪਲੱਭਦ ਹੋਵੇਗੀ। ਜਿਸ 'ਚ ਨਵੇਂ ਮੈਪਸ ਅਤੇ ਕਰੈਕਟਰਸ ਵੀ ਸ਼ਾਮਲ ਹੋਣਗੇ। ਖਾਸ ਤੋਰ ‘ਤੇ ਬਹੁਤ ਸਾਰੇ ਗੇਮ ਪਲੇਅ ਮੋਡਸ ਦਿੱਤੇ ਗਏ ਹਨ – ਟੀਮ ਡੈੱਥ ਮੈਚ, ਫ੍ਰੀ-ਫਾਰ-ਆਲ, ਸਰਚ ਅਤੇ ਡਿਸਟ੍ਰਾਏ , ਇਹ ਹੀ ਨਹੀਂ ਕਸਟਮਾਇਜ਼ਡ ਕੰਟ੍ਰੋਲੇਰਸ ਗੇਮਰ ਲਈ ਗੇਮ ਨੂੰ ਆਸਾਨ ਬਣਾਉਣਗੇ ।
Call Of Duty
PUBG Mobile ਵਰਗੀਆਂ ਗੇਮਾਂ ਖੇਡਣ ਵਾਲਿਆਂ ਲਈ ਬੈਟਲ ਰਾਇਲ ਮੋਡ , ਜੋ 100 ਪਲੇਅਰਸ ਨੂੰ ਇਕੋ ਵੇਲੇ ਵੱਡੇ ਮੈਪ ‘ਚ ਖੇਡਾਂ ਦਾ ਮੌਕਾ ਦੇਵੇਗਾ, 2 ਅਤੇ ਇਕ ਪਲੇਅਰ ਦੇ ਨਾਲ ਨਾਲ 4 ਪਲੇਅਰ ਦੀ ਟੀਮ ਬਣਾਕੇ ਵੀ ਖੇਡਣ ਦਾ ਵਿਕਲਪ ਮਿਲੇਗਾ। ਜ਼ਮੀਨ, ਸਮੁੰਦਰ ਅਤੇ ਹਵਾ ‘ਚ ਹੈਲੀਕਾਪਟਰ ਇਸ ਗੇਮ 'ਚ ਖਾਸ ਹੈ। ਯੂਜ਼ਰਸ ਗੇਮ ਪ੍ਰੀ-ਰਜਿਸਟਰ ਵੀ ਕਰ ਸਕਦੇ ਹਨ। ਭਾਰਤ ਤੋਂ ਇਲਾਵਾ ਚੀਨ, ਵੀਅਤਨਾਮ ਅਤੇ ਬੈਲਜੀਅਮ 'ਚ ਵੀ ਉਪਲਬਧ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।