
ਸਾਲ 2021 ਵਿਚ ਮੋਬਾਈਲ ਕੰਪਨੀਆਂ 25 ਫ਼ੀ ਸਦੀ ਤਕ ਵਾਧਾ ਕਰ ਸਕਦੀਆਂ ਹਨ।
ਸਾਲ 2021 ਵਿਚ ਤੁਹਾਡਾ ਫ਼ੋਨ ਬਿਲ ਤੁਹਾਨੂੰ ਵੱਡਾ ਝਟਕਾ ਦੇ ਸਕਦਾ ਹੈ। ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਫ਼ੋਨ ਬਿਲ ਵਿਚ ਕਰੀਬ 15 ਤੋਂ 20 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਵੋਡਾਫ਼ੋਨ-ਆਈਡੀਆ (ਵੀਆਈ) ਤੇ ਏਅਰਟੈੱਲ ਜਿਹੀਆਂ ਕੰਪਨੀਆਂ ਕੀਮਤਾਂ ਵਧਾ ਰਹੀਆਂ ਹਨ। ਇਸ ਤੋਂ ਇਲਾਵਾ ਵੋਡਾਫ਼ੋਨ-ਆਈਡੀਆ ਵੀ ਦਸੰਬਰ ਵਿਚ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ 15 ਤੋਂ 20 ਫ਼ੀਸਦੀ ਦਾ ਵਾਧਾ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਰਿਲਾਇੰਸ ਜੀਉ ਤੇ ਭਾਰਤੀ ਏਅਰਟੈੱਲ 'ਚ ਇਨ੍ਹੀਂ ਦਿਨੀਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸਾਰੀਆਂ ਕੰਪਨੀਆਂ ਇਕ-ਦੂਸਰੇ ਦੇ ਪਲਾਨ ਨੂੰ ਦੇਖ ਕੇ ਅਪਣੇ ਪਲਾਨ ਲਾਂਚ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ। ਵੋਡਾਫ਼ੋਨ-ਆਈਡੀਆ ਬਾਰੇ ਵੀ ਚਰਚਾ ਹੈ ਕਿ ਦਸੰਬਰ ਦੀ ਸ਼ੁਰੂਆਤ ਵਿਚ ਕੀਮਤਾਂ ਵਿਚ ਵਾਧਾ ਕਰ ਸਕਦਾ ਹੈ। ਸੂਤਰਾਂ ਅਨੁਸਾਰ ਸਾਲ 2021 ਵਿਚ ਮੋਬਾਈਲ ਕੰਪਨੀਆਂ 25 ਫ਼ੀ ਸਦੀ ਤਕ ਵਾਧਾ ਕਰ ਸਕਦੀਆਂ ਹਨ। ਹਾਲਾਂਕਿ ਕੋਈ ਵੀ ਕੰਪਨੀ ਇਕ ਵਾਰ ਵਿਚ ਕੀਮਤਾਂ ਨੂੰ ਇੰਨਾ ਜ਼ਿਆਦਾ ਵਧਾਉਣ ਦਾ ਖ਼ਤਰਾ ਮੁਲ ਨਹੀਂ ਲਵੇਗੀ।
ਵੀਆਈ ਦੇ ਐਮ.ਡੀ. ਰਵਿੰਦਰ ਤਾਕਰ ਪਹਿਲਾਂ ਹੀ ਸਾਫ਼ ਕਰ ਚੁਕੇ ਹਨ ਕਿ ਵਰਤਮਾਨ ਕੀਮਤ ਦਰਾਂ ਅਨਿਸ਼ਚਿਤ ਹਨ ਤੇ ਉਨ੍ਹਾਂ ਨੂੰ ਵਧਾਉਣ 'ਤੇ ਵਿਚਾਰ ਕਰਨ ਲਈ ਸ਼ਰਮ ਜਿਹਾ ਕੁੱਝ ਨਹੀਂ ਹੈ। ਉਥੇ ਹੀ ਭਾਰਤੀ ਏਅਰਟੈੱਲ ਦੇ ਸੀਈਓ ਗੋਪਾਲ ਵਿੱਟਲ ਨੇ ਕਿਹਾ ਹੈ ਕਿ ਕੀਮਤਾਂ ਵਿਚ ਵਾਧਾ ਕਰਨ ਵਾਲੇ ਅਸੀ ਪਹਿਲੇ ਆਪਰੇਟਰ ਨਹੀਂ ਹੋਵਾਂਗੇ ਪਰ ਇਹ ਅਪਣੇ ਸਾਥੀਆਂ ਨੂੰ ਤੁਰਤ ਫ਼ਾਲੋ ਕਰੇਗਾ। ਨਾਲ ਹੀ ਉਨ੍ਹਾਂ ਇਸ ਗੱਲ 'ਤੇ ਵੀ ਸਹਿਮਤੀ ਪ੍ਰਗਟਾਈ ਕਿ ਵਰਤਮਾਨ ਕੀਮਤ ਦਰਾਂ ਅਸਥਿਰ ਹਨ।