
ਆਉਣ ਵਾਲੇ ਕੁੱਝ ਸਮੇਂ 'ਚ ਜੇਕਰ ਤੁਸੀਂ ਇਕ ਨਵੀਂ ਐੱਸ.ਯੂ.ਵੀ. ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫ਼ਾਇਦੇ ਦੀ ਸਾਬਤ ਹੋ ਸਕਦੀ ਹੈ।
ਆਉਣ ਵਾਲੇ ਕੁੱਝ ਸਮੇਂ 'ਚ ਜੇਕਰ ਤੁਸੀਂ ਇਕ ਨਵੀਂ ਐੱਸ.ਯੂ.ਵੀ. ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫ਼ਾਇਦੇ ਦੀ ਸਾਬਤ ਹੋ ਸਕਦੀ ਹੈ। ਐੱਸ.ਯੂ.ਵੀ. ਦੀ ਵਧਦੀ ਡਿਮਾਂਡ ਨੂੰ ਦੇਖਦੇ ਹੋਏ ਕਾਰ ਕੰਪਨੀਆਂ ਬਾਜ਼ਾਰ 'ਚ ਜਲਦ ਹੀ ਅਪਣੇ ਨਵੇਂ ਮਾਡਲਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਅੱਜ ਅਸੀਂ ਤਹਾਨੂੰ ਇਸ ਖ਼ਬਰ 'ਚ ਉਨ੍ਹਾਂ ਐੱਸ.ਯ.ਵੀ. ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਦਾ ਬਾਜ਼ਾਰ 'ਚ ਬੇਸਵਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।SUV1 ਟੋਇਟਾ ਰਸ਼
ਐੱਸ.ਯੂ.ਵੀ. ਸੈਗਮੈਂਟ 'ਚ ਟੋਇਟਾ ਦੀ ਫਾਰਚੂਨ ਕਾਫ਼ੀ ਮਸ਼ਹੂਰ ਕਾਰ ਹੈ ਪਰ ਹੁਣ ਜਾਪਾਨੀ ਕਾਰ ਨਿਰਮਾਤਾ ਕੰਪਨੀ ਘਟ ਕੀਮਤ 'ਤੇ ਅਪਣੀ ਨਵੀਂ ਐੱਸ.ਯੂ.ਵੀ. ਲਾਂਚ ਕਰਨ ਜਾ ਰਹੀ ਹੈ। ਟੋਇਟਾ ਇਨ੍ਹਾਂ ਦੋਹਾਂ 'ਤੇ ਕਨਪੈਕਟ ਐੱਸ.ਯੂ.ਵੀ. ਰਸ਼ 'ਤੇ ਕੰਮ ਕਰ ਰਹੀ ਹੈ। ਭਾਰਤੀ ਬਾਜ਼ਾਰ 'ਚ ਇਸ ਨੂੰ 2019 ਦੇ ਅੱਧ ਤਕ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ 1.2 ਲੀਟਰ ਪੈਡਰੋਲ ਅਤੇ 1.4 ਲੀਟਰ ਡੀਜਲ ਇੰਜਣ ਦਿਤਾ ਜਾਵੇਗਾ। ਪੈਟਰੋਲ ਇੰਜਣ 88bhp ਦੀ ਪਾਵਰ ਨਾਲ 17kmpl ਦੀ ਮਾਈਲੇਜ਼ ਅਤੇ ਡੀਜਲ ਇੰਜਣ 70bhp ਦੀ ਪਾਵਰ ਦੇ ਨਾਲ 24mpl ਦੀ ਮਾਈਲੇਜ ਦੇਵੇਗਾ। ਬਾਜ਼ਾਰ 'ਚ ਇਸ ਦਾ ਮੁਕਾਬਲਾ ਫੋਰਡ ਇਕੋਸਪੋਰਟ, ਰੇਨਾ ਡਸਟਰ ਅਤੇ ਹੁੰਡਈ ਕ੍ਰੇਟਾ ਨਾਲ ਹੋਵੇਗਾ। SUV2. ਹੁੰਡਈ ਕੋਨਾ
ਸਾਊਥ ਕੋਰੀਆ ਦੀ ਦਿੱਗਜ਼ ਕੰਪਨੀ ਹੁੰਡਈ ਨੇ ਅਪਣੀ ਕੋਨਾ ਕਨਸੈਪਟ ਨੂੰ 2018 ਆਟੋ ਐਕਸਪੋ ਦੌਰਾਨ ਪੇਸ਼ ਕੀਤਾ ਸੀ। ਦਰਸ਼ਕਾਂ ਤੋਂ ਮਿਲੀ ਸਕਾਰਾਤਮਕ ਤੋਂ ਬਾਅਦ ਹੁਣ ਕੰਪਨੀ ਇਸ ਕਾਰ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਇਸ ਨੂੰ ਆਈ20 ਐਕਟਿਵ ਕ੍ਰਾਸਓਵਰ ਅਤੇ ਕ੍ਰੇਟਾ ਦੇ ਵਿਚਕਾਰ ਪਾਜ਼ੀਸ਼ਨ ਕਰੇਗੀ। ਹੁੰਡਈ ਕੋਨਾ 'ਚ 1.2 ਲੀਟਰ ਕਾਪਾ ਡਿਊਲ VTVT ਫੋਰ-ਸਿਲੰਡਰ ਪੈਟਰੋਲ ਇੰਜਣ ਦਿਤਾ ਗਿਆ ਹੈ, ਜੋ 83bhp ਦੀ ਪਾਵਰ ਅਤੇ 113Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 1.4 ਲੀਟਰ CRDi ਡੀਜਲ ਇੰਜਣ ਦਿਤਾ ਜਾਵੇਗਾ, ਜੋ 89bhp ਦੀ ਪਾਵਰ ਅਤੇ 219Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5 ਸਪੀਡ ਅਤੇ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਿਤਾ ਜਾ ਸਕਦਾ ਹੈ। ਕੰਪਨੀ ਇਸ ਨੂੰ 2019 ਦੇ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। SUV3. ਮਹਿੰਦਰਾ XUV 500 ਫੇਸਲਿਸਟ -
ਮਹਿੰਦਰਾ XUV 500 ਭਾਰਤ 'ਚ ਕਾਫ਼ੀ ਮਸ਼ਹੂਰ ਐੱਸ.ਯੂ.ਵੀ. ਹੈ। ਕੰਪਨੀ ਨੇ ਇਸ ਨੂੰ ਸੱਭ ਤੋਂ ਪਹਿਲਾਂ 2011 'ਚ ਲਾਂਚ ਕੀਤਾ ਸੀ ਅਤੇ ਫਿਰ ਇਸ ਦਾ ਫੇਸਲਿਸਟ ਵਰਜਨ 2016 'ਚ ਉਤਾਰਿਆ ਗਿਆ ਪਰ ਹੁਣ ਕੰਪਨੀ XUV 500 ਦੀ ਵਿਕਰੀ ਨੂੰ ਹੋਰ ਬੂਸਟ ਦੇਣ ਲਈ ਇਸ ਦਾ ਫੇਸਲਿਫਟ ਵਰਜਨ ਉਤਾਰਨ ਜਾ ਰਹੀ ਹੈ। ਇਸ ਐੱਸ.ਯੂ.ਵੀ 'ਚ ਵੱਡਾ ਅਤੇ ਨਵਾਂ ਫਰੰਟ ਗਿਲ ਦਿਤਾ ਹੈ, ਜਿਸ ਦੀ ਵਜ੍ਹਾ ਤੋਂ ਇਹ ਕਾਫ਼ੀ ਸਪੋਰਟੀ ਲਗ ਰਹੀ ਹੈ। ਇਸ ਤੋਂ ਇਲਾਵਾ ਗ੍ਰਿਲ 'ਚ ਮੋਟੀ ਕ੍ਰੋਮ ਸਲਾਟਸ ਦਿਤੀ ਗਈ ਹੈ। ਫਰੰਟ 'ਚ ਸਿਗਨੇਚਰ ਬੰਪਰ ਸਲਿੱਟਸ ਦੇ ਨਾਲ ਫਾਗ ਲੈਂਪ ਨੂੰ ਪਤਲਾ ਰਖਿਆ ਗਿਆ ਹੈ। ਰਿਅਰ ਦੀ ਗੱਲ ਕਰੀਏ ਤਾਂ ਕਾਰ 'ਚ ਕਾਫ਼ੀ ਬਦਲਾਅ ਕੀਤੇ ਗਏ ਹਨ। ਰਿਅਰ ਨੂੰ ਫਿਰ ਤੋਂ ਡਿਜ਼ਾਈਨ ਕੀਤਾ ਗਿਆ ਹੈ। ਇਸ 'ਚ ਨਵਾਂ ਟੇਲ ਗੇਟ ਅਤੇ ਨਵਾਂ ਰਿਅਰ ਟੇਲ ਲੈਂਪਸ ਦਿਤੇ ਗਏ ਹਨ। ਟੇਲ ਲਾਈਟਸ ਨੂੰ LED ਬਿਟਸ ਦੇ ਨਾਲ ਵੱਡਾ ਰਖਿਆ ਗਿਆ ਹੈ। ਨੰਬਰ ਪਲੇਟ ਦੀ ਪਾਡੀਸ਼ਨ ਨੂੰ ਵੀ ਬਦਲਿਆ ਗਿਆ ਹੈ, ਜਦਕਿ ਕ੍ਰੋਮ ਬਾਰ ਪਤਲਾ ਕੀਤਾ ਗਿਆ ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਕਾਰ 'ਚ 2.2 ਲੀਟਰ ਟਰਬੋਚਾਰਜਡ, 4 ਸਿਲੰਡਰ ਡੀਜਲ ਇੰਜਣ ਦਿਤਾ ਜਾਵੇਗਾ, ਜਿਸ ਦੀ ਪਾਵਰ ਅਟੇ ਟਾਰਕ ਨੂੰ ਥੋੜਾ ਟਿਊਨ ਕੀਤਾ ਜਾਵੇਗਾ। ਐੱਕਸ.ਯੂ.ਵੀ. 500 'ਚ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਫਰੰਟ ਡ੍ਰਾਈਵ ਅਤੇ ਆਲ ਵ੍ਹੀਲ ਅਤੇ ਆਲ ਵ੍ਹੀਲ ਡ੍ਰਾਈਵ ਦਾ ਆਪਸ਼ਨ ਦਿਤਾ ਜਾਵੇਗਾ। ਕੰਪਨੀ ਇਸ ਨੂੰ ਅਪ੍ਰੈਲ ਜਾਂ ਮਈ 2018 'ਚ ਲਾਂਚ ਕਰ ਸਕਦੀ ਹੈ। SUV
4. ਮਾਰੂਤੀ ਸੁਜ਼ੁਕੀ ਆਰਟਿਗਾ ਫੇਸਲਿਸਟ
ਮਾਰੂਤੀ ਸੁਜੁਕੀ ਅਪਣੀ 7 ਸੀਟਰ ਅਰਟਿਗਾ ਦੇ ਫੇਸਲਿਫਟ ਵਰਜਨ 'ਤੇ ਵੀ ਕੰਮ ਕਰ ਰਹੀ ਹੈ। ਭਾਰਤੀ ਸੜਕਾਂ 'ਤੇ ਮੌਜੂਦ ਮਾਡਲ ਸਾਲ 2012 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਕੰਪਨੀ ਨੇ 2015 'ਚ ਇਸ 'ਚ ਮਿਡ-ਸਾਈਕਿਲ ਅਪਡੇਟ ਕੀਤੇ ਸਨ। ਸੈਕਿੰਡ ਜਨਰੇਸ਼ਨ ਅਰਟਿਗਾ ਦਾ ਕੋਡਨੇਮ YHA ਹੈ, ਜਿਸ ਨੂੰ ਦਿੱਲੀ ਦੀਆਂ ਸੜਕਾਂ 'ਤੇ ਟੇਸਟਿੰਗ ਦੌਰਾਨ ਦੇਖਿਆ ਗਿਆ ਹੈ। ਨਵੀਂ ਜਨਰੇਸ਼ਨ ਮਾਰੂਤੀ ਸੁਜ਼ੁਕੀ ਅਰਟਿਗਾ ਨੂੰ ਹਰਟਕਟ ਡਿਜਾਈਨ 'ਤੇ ਬਣਾਇਆ ਜਾਵੇਗਾ, ਜਿਸ 'ਚ ਨਵੀਂ ਡਿਜ਼ਾਇਰ ਅਤੇ ਆਉਣ ਵਾਲੇ ਸਵਿੱਫਟ ਹੈਚਬੈਕ ਨੂੰ ਦਸਿਆ ਗਿਆ ਹੈ। ਆਉਣ ਵਾਲੀ ਨਵੀਂ ਆਰਟਿਗਾ 'ਚ ਕੁੱਝ ਡਾਇਮੈਂਸ਼ਨਲ ਬਦਲਾਅ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ 'ਚ ਮੌਜੂਦ 7 ਸੀਟਰ ਵਾਲਾ ਹੀ ਲੇਆਊਟ ਦਿੱਤਾ ਜਾਵੇਗਾ। ਨਵੀਂ ਆਰਟਿਗਾ 'ਚ ਮੌਜੂਦ ਮਾਡਲ ਦੇ ਮੁਕਾਬਲੇ ਜ਼ਿਆਦਾ ਸਪੇਸ ਹੋਵੇਗੀ।
ਮਾਰੂਤੀ ਅਰਟਿਗਾ 'ਚ 1.4 ਲੀਟਰ 4 ਸਿਲੰਡਰ ਪੈਟਰੋਲ ਇੰਜਣ ਦੇਵੇਗੀ। ਇਸ ਤੋਂ ਇਲਾਵਾ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਮਾਰੂਤੀ 1.5 ਲੀਟਰ ਡੀਜਲ ਇੰਜਣ ਵੀ ਬਣਾ ਰਹੀ ਹੈ, ਜੋ ਫਿੱਟ ਵਾਲੇ 1.3 ਲੀਟਰ ਫੋਰ ਸਿਲੰਡਰ ਆਇਲ ਬਰਨਰ ਨੂੰ ਰਿਪਲੇਸ ਕਰੇਗਾ। ਕੰਪਨੀ ਇਸ ਨੂੰ 5 ਸਪੀਡ ਮੈਨੂਅਲ ਅਤੇ ਆਟੋਮੈਟਡ ਮੈਨੂਅਲ ਟ੍ਰਾਂਸਮਿਸ਼ਨ (AMT) ਆਪਸ਼ਨ ਦੇਵੇਗੀ। ਇਸ ਕਾਰ ਨੂੰ ਇਸ ਸਾਲ ਅਗਸਤ ਮਹੀਨੇ 'ਚ ਲਾਂਚ ਕੀਤਾ ਜਾਵੇਗਾ। SUV5. ਹੁੰਡਈ ਕ੍ਰੇਟਾ ਫੇਸਲਿਸਟ
ਹੁੰਡਈ ਕ੍ਰੇਟਾ ਫੇਸਲਿਸਟ ਨੂੰ ਕਈ ਵਾਰ ਟੇਸਟਿੰਗ ਦੌਰਾਨ ਦੇਖਿਆ ਗਿਆ ਅਤੇ ਹਾਲ ਹੀ 'ਚ ਜਾਰੀ ਹੋਈ ਲੇਟੈਸਟ ਤਸਵੀਰ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕ੍ਰੇਟਾ ਫੇਸਲਿਸਟ 'ਚ ਸਨਰੂਫ ਦਾ ਆਪਸ਼ਨ ਦਿੱਤਾ ਜਾਵੇਗਾ। ਹੁੰਡਈ ਸਨਰੂਫ ਦਾ ਆਪਸ਼ਨ ਕ੍ਰੇਟਾ ਦੇ ਟਾਪ ਵਰਜਨ 'ਚ ਦੇਵੇਗੀ। ਹੋਂਡਾ WR-V ਕ੍ਰਾਸ ਹੈਚਬੈਕ 'ਚ ਦਿੱਤੇ ਗਏ ਸਨਰੂਫ ਦੇ ਹਿਸਾਬ ਨਾਲ ਹੁੰਡਈ ਕ੍ਰੇਟਾ 'ਚ ਦਿਤਾ ਜਾਣ ਵਾਲਾ ਸਨਰੂਫ਼ 'ਚ ਥੋੜਾ ਅੰਤਰ ਹੋ ਸਕਦਾ ਹੈ। ਭਾਰਤ 'ਚ ਲਾਂਚ ਹੋਣ ਵਾਲੀ ਕ੍ਰੇਟਾ 'ਚ ਵੱਡਾ ਹੇਕਸਾਗਨਲ ਗ੍ਰਿਲ ਦੇ ਨਾਲ ਚੌੜਾ ਕ੍ਰੋਮ ਦਿੱਤਾ ਜਾਵੇਗਾ। ਗ੍ਰਿਲ ਨੂੰ ਨਵੇਂ ਫਰੰਟ ਬੰਪਰ ਦੇ ਨਾਲ ਜੋੜਿਆ ਜਾਵੇਗਾ, ਜਿਸ ਨਾਲ ਕਾਰ 'ਚ ਸਪੋਰਟੀ ਫੀਲ ਆਵੇਗੀ ਅਤੇ ਇਸ 'ਚ ਅਲੱਗ ਤੋਂ ਫਾਗ ਲੈਂਪਸ ਲਗਾਏ ਗਏ ਹਨ। ਰਿਅਰ ਦੀ ਗੱਲ ਕਰੀਏ ਤਾਂ ਨਵੀਂ ਕ੍ਰੇਟਾ 'ਚ ਫਿਰ ਤੋਂ ਡਿਜ਼ਾਈਨ ਕੀਤਾ ਗਿਆ ਬੰਪਰ, ਟੇਲ-ਲੈਂਪਸ 'ਚ ਹਲਕੇ ਬਦਲਾਅ ਦੇ ਨਾਲ L54 ਲਾਈਟਸ ਦਿੱਤੀ ਜਾਵੇਗੀ। ਪਾਵਰ ਸੈਪਸੀਇਫਕੇਸ਼ਨ ਦੀ ਗੱਲ ਕਰੀਏ ਤਾਂ ਭਾਰਤੀ ਬਾਜ਼ਾਰ 'ਚ ਕ੍ਰੇਟਾ ਨੂੰ 1.6 ਲੀਟਰ Gamma ਡਿਊਲ VTVT ਪੈਟਰੋਲ, 1.6 ਲੀਟਰ U2 CRDi VGT ਅਤੇ 1.4 ਲੀਟਰ ”2 CRDi ਡੀਜਲ ਇੰਜਣ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਭਾਰਤ 'ਚ ਇਸ ਨੂੰ ਇਸ ਸਾਲ ਦੇ ਅੰਤ ਤਕ ਲਾਂਚ ਕੀਤਾ ਜਾਵੇਗਾ।