ਗੂਗਲ ਨੇ ਲਾਂਚ ਕੀਤੀ ਐਜੁਕੇਸ਼ਨਲ ਕੋਰੋਨਾ ਵਾਇਰਸ ਵੈੱਬਸਾਈਟ
Published : Mar 22, 2020, 1:14 pm IST
Updated : Apr 9, 2020, 8:21 pm IST
SHARE ARTICLE
Photo
Photo

ਅਮਰੀਕਾ ਦੀ ਦਿੱਗਜ਼ ਸਰਚ ਇੰਜਨ ਕੰਪਨੀ ਗੂਗਲ ਨੇ ਸ਼ਨੀਵਾਰ ਨੂੰ ਇਕ ਐਜੁਕੇਸ਼ਨਲ ਕੋਰੋਨਾ ਵਾਇਰਸ ਵੈੱਬਸਾਈਟ ਲਾਂਚ ਕੀਤੀ ਹੈ।

ਨਵੀਂ ਦਿੱਲੀ: ਅਮਰੀਕਾ ਦੀ ਦਿੱਗਜ਼ ਸਰਚ ਇੰਜਨ ਕੰਪਨੀ ਗੂਗਲ ਨੇ ਸ਼ਨੀਵਾਰ ਨੂੰ ਇਕ ਐਜੁਕੇਸ਼ਨਲ ਕੋਰੋਨਾ ਵਾਇਰਸ ਵੈੱਬਸਾਈਟ ਲਾਂਚ ਕੀਤੀ ਹੈ। ਇਸ ਵਿਚ ਮਹਾਮਾਰੀ ਸਬੰਧੀ ਸੁਰੱਖਿਆ ਅਤੇ ਅਧਿਕਾਰਕ ਜਾਣਕਾਰੀਆਂ ਦਿੱਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹਫ਼ਤੇ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਅਯੋਜਤ ਕਰ ਕੇ ਦਾਅਵਾ ਕੀਤਾ ਸੀ, ਕਿ ਗੂਗਲ ਕੋਰੋਨਾ ਵਾਇਰਸ ਲਈ ਇਕ ਸਕਰੀਨਿੰਗ ਵੈੱਬਸਾਈਟ ਦਾ ਨਿਰਮਾਣ ਕਰੇਗੀ, ਜੋ ਲੋਕਾਂ ਨੂੰ ਟੈਸਟਿੰਗ ਸਾਈਟ ਲਈ ਨਿਰਦੇਸ਼ਿਤ ਕਰੇਗੀ। ਵੈੱਬਸਾਈਟ ‘ਤੇ ਜਾਣ ਲਈ ਇਸ ਲਿੰਕ ‘ਤੇ ਜਾਓ https://www.google.com/covid19/

ਗੂਗਲ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਵੈੱਬਸਾਈਟ ‘ਗੂਗਲ ਡਾਟ ਕਾਮ/ ਕੋਵਿਡ-19’ ਸਿੱਖਿਆ, ਰੋਕਥਾਮ ਅਤੇ ਸਥਾਨਕ ਸਰੋਤਾਂ ‘ਤੇ ਕੇਂਦਰਿਤ ਹੈ। ਲੋਕ ਇਸ ਦੇ ਰਾਹੀ ਕੋਵਿਡ-19 ਨਾਲ ਸਬੰਧਿਤ ਸੂਬਾ-ਅਧਾਰਤ ਸੂਚਨਾ, ਸੁਰੱਖਿਆ ਅਤੇ ਰੋਕਥਾਮ ਦੇ ਉਪਾਅ, ਖੋਜ ਅਤੇ ਰੁਝਾਨ ਦੇ ਸਰੋਤ ਪਾ ਸਕਦੇ ਹਨ।

ਕੰਪਨੀ ਨੇ ਕਿਹਾ, ‘ਅਮਰੀਕਾ ਵਿਚ ਸਾਈਟ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸਾਈਟ ਹੋਰ ਜ਼ਿਆਦਾ ਭਾਸ਼ਾਵਾਂ ਅਤੇ ਦੇਸ਼ਾਂ ਵਿਚ ਉਪਲਬਧ ਹੋਵੇਗੀ ਅਤੇ ਜ਼ਿਆਦਾ ਸਰੋਤ ਪ੍ਰਾਪਤ ਹੋਣ ‘ਤੇ ਵੈੱਬਸਾਈਟ ਨੂੰ ਅਪਡੇਟ ਕੀਤਾ ਜਾਵੇਗਾ’। ਜ਼ਿਕਰਯੋਗ ਹੈ ਕਿ ਯੂਰੋਪ ਵਿਚ ਕੋਵਿਡ-19 ਦੇ ਚਲਦਿਆਂ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ, ਸਪੇਨ ਅਤੇ ਜਰਮਨੀ ਵਿਚ ਪੀੜਤਾਂ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement