
ਸੈਮਸੰਗ ਦੀ ਪ੍ਰੀਮਿਅਮ 'ਐਸ ਲੜੀ' ਦਾ ਨਵਾਂ ਸਮਾਰਟਫ਼ੋਲ ਐਸ10 ਪਲੱਸ ਜਲਦ ਹੀ ਭਾਰਤੀ ਬਾਜ਼ਾਰ ਵਿਚ ਆਉਣ ਵਾਲਾ ਹੈ..........
ਨਵੀਂ ਦਿੱਲੀ : ਸੈਮਸੰਗ ਦੀ ਪ੍ਰੀਮਿਅਮ 'ਐਸ ਲੜੀ' ਦਾ ਨਵਾਂ ਸਮਾਰਟਫ਼ੋਲ ਐਸ10 ਪਲੱਸ ਜਲਦ ਹੀ ਭਾਰਤੀ ਬਾਜ਼ਾਰ ਵਿਚ ਆਉਣ ਵਾਲਾ ਹੈ। ਹਾਲਾਂਕਿ, ਇਸ ਲਈ ਲੋਕਾਂ ਨੂੰ 1.18 ਲਖ ਰੁਪਏ ਲਈ ਜੇਬ ਢਿੱਲੀ ਕਰਨੀ ਹੋਵੇਗੀ। ਸੈਮਸੰਗ ਐਸ10 ਪਲੱਸ ਦੀ ਵਿਕਰੀ ਭਾਰਤ ਵਿਚ 8 ਮਾਰਚ ਤੋਂ ਸ਼ੁਰੂ ਹੋਰਹੀ ਹੈ। ਸੈਮਸੰਗ ਨੇ ਕਿਹਾ ਕਿ ਗਲੈਕਸੀ ਐਸ 10 ਪਲੱਸ ਤਿੰਨ ਸਟੋਰੇਜ਼ ਸਮੱਰਥਾਵਾਂ 1ਟੀਬੀ (ਟੈਰਾਬਾਇਟ), 512 ਜੀਬੀ ਅਤੇ128 ਜਬੀ ਵਿਚ ਮੌਜੂਦ ਹੋਵੇਗਾ। ਇਸਦੀ ਕੀਮਤ 1,17,900 ਰੁਪਏ, 91,900 ਰੁਪਏ ਅਤੇ 73,900 ਰੁਪਏ ਹੋਵੇਗੀ। (ਭਾਸ਼ਾ)